ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ’ਚ ਮਿਲੇ 3 ਹੋਰ ਪਾਜ਼ਿਟਿਵ, ਕੁੱਲ 222 ਕੋਰੋਨਾ–ਮਰੀਜ਼

ਚੰਡੀਗੜ੍ਹ ’ਚ ਮਿਲੇ 3 ਹੋਰ ਪਾਜ਼ਿਟਿਵ, ਕੁੱਲ 222 ਕੋਰੋਨਾ–ਮਰੀਜ਼। ਤਸਵੀਰ: ਕੇਸ਼ਵ ਸਿੰਘ, ਹਿੰਦੁਸਤਾਨ ਟਾਈਮਜ਼

ਤਸਵੀਰ: ਕੇਸ਼ਵ ਸਿੰਘ, ਹਿੰਦੁਸਤਾਨ ਟਾਈਮਜ਼

 

ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ’ਚ ਅੱਜ ਸਨਿੱਚਰਵਾਰ ਸਵੇਰੇ ਕੋਰੋਨਾ ਦੇ ਤਿੰਨ ਹੋਰ ਪਾਜ਼ਿਟਿਵ ਕੇਸ ਪਾਏ ਗਏ। ਇੰਝ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਹੁਣ ਤੱਕ ਦਰਜ ਹੋਏ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 222 ਹੋ ਗਈ ਹੈ। ਇਕੱਲੀ ਬਾਪੂਧਾਮ ਕਾਲੋਨੀ ’ਚੋਂ ਹੀ ਹੁਣ ਤੱਕ 41 ਕੋਰੋਨਾ ਮਰੀਜ਼ ਸਾਹਮਣੇ ਆ ਚੁੱਕੇ ਹਨ।

 

 

ਅੱਜ ਬਾਪੂਧਾਮ ਕਾਲੋਨੀ ਦੇ ਇੱਕੋ ਮਕਾਨ ’ਚੋਂ ਦੋ ਪੁਰਖ ਪਾਜ਼ਿਟਿਵ ਪਾਏ ਗਏ; ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 17 ਸਾਲ ਅਤੇ ਦੂਜੇ ਦੀ 32 ਸਾਲ ਹੈ। ਤੀਜਾ ਪੁਰਖ ਮਰੀਜ਼ ਕਿਸੇ ਹੋਰ ਪਰਿਵਾਰ ਨਾਲ ਸਬੰਧਤ ਹੈ ਤੇ ਉਸ ਦੀ ਉਮਰ 24 ਸਾਲ ਹੈ।

 

 

ਕੱਲ੍ਹ 35 ਸਾਲਾਂ ਦੀ ਇੱਕ ਔਰਤ ਬਾਪੂ ਧਾਮ ਕਾਲੋਨੀ ’ਚ ਪਾਜ਼ਿਟਿਵ ਪਾਈ ਗਈ ਸੀ। ਉਹ ਦਰਅਸਲ ਆਪਣੇ ਲਾਗਲੇ ਮਕਾਨ ’ਚ ਰਹਿੰਦੇ ਇੱਕ ਪਰਿਵਾਰ ਦੇ ਸੰਪਰਕ ਵਿੱਚ ਸੀ, ਜਿਸ ਦਾ ਇੱਕ ਮੇਂਬਰ ਪਹਿਲਾਂ ਪਾਜ਼ਿਟਿਵ ਪਾਇਆ ਗਿਆ ਸੀ।

 

 

ਚੰਡੀਗੜ੍ਹ ’ਚ ਹੁਣ ਤੱਕ 178 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਕੱਲ੍ਹ ਹੀ ਅਧਿਕਾਰੀਆਂ ਨੇ ਅੱਠ ਉਨ੍ਹਾਂ ਵਿਅਕਤੀਆਂ ਦੀ ਵੀ ਭਾਲ਼ ਕਰ ਲਈ ਸੀ, ਜਿਹੜੇ ਬਾਪੂਧਾਮ ਕਾਲੋਨੀ ਦੀ ਉਸ 27 ਸਾਲਾ ਔਰਤ ਦੇ ਸੰਪਰਕ ਵਿੱਚ ਰਹੇ ਸਨ, ਜਿਹੜੀ ਵੀਰਵਾਰ ਨੂੰ ਪਾਜ਼ਿਟਿਵ ਪਾਈ ਗਈ ਸੀ।

 

 

ਇਸ ਦੌਰਾਨ ਵੀਰਵਾਰ ਨੂੰ ਬਾਪੂਧਾਮ ਕਾਲੋਨੀ ਦੇ ਜਿਹੜੇ 17 ਸੈਂਪਲ ਟੈਸਟਿੰਗ ਲਈ ਭੇਜੇ ਗਏ ਸਨ, ਉਹ ਸਾਰੇ ਨੈਗੇਟਿਵ ਆਏ ਹਨ।

 

 

ਮੋਹਾਲੀ ਅਤੇ ਪੰਚਕੂਲਾ ਤੋਂ ਕੱਲ੍ਹ ਸ਼ੁੱਕਰਵਾਰ ਨੂੰ ਕੋਰੋਨਾ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three more found Positive in Chandigarh Total 222 Corona Patients