ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਤੋਂ ਸ਼ੁਰੂ ਹੋਣਗੀਆਂ ਪਟਨਾ, ਕੋਲਕਾਤਾ ਤੇ ਜੈਪੁਰ ਲਈ ਨਵੀਂਆਂ ਉਡਾਣਾਂ

ਅੰਮ੍ਰਿਤਸਰ ਤੋਂ ਸ਼ੁਰੂ ਹੋਣਗੀਆਂ ਪਟਨਾ, ਕੋਲਕਾਤਾ ਤੇ ਜੈਪੁਰ ਲਈ ਨਵੀਂਆਂ ਉਡਾਣਾਂ

ਅੰਮ੍ਰਿਤਸਰ ਤੋਂ ਐੱਮਪੀ ਸ੍ਰੀ ਗੁਰਜੀਤ ਸਿੰਘ ਔਜਲਾ ਨੇ ਅੱਜ ਦੱਸਿਆ ਕਿ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮ ਦਾਸਜੀ ਹਵਾਈ ਅੱਡੇ ਤੋਂ ਤਿੰਨ ਨਵੀਂਆਂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਅੰਮ੍ਰਿਤਸਰ ਤੋਂ ਪਟਨਾ, ਕੋਲਕਾਤਾ ਅਤੇ ਜੈਪੁਰ (ਅਤੇ ਵਾਪਸੀ) ਲਈ ਇਹ ਘਰੇਲੂ ਉਡਾਣਾਂ ‘ਉਡਾਣ ਸਕੀਮ’ ਅਧੀਨ ਸ਼ੁਰੂ ਕੀਤੀਆਂ ਜਾ ਰਹੀਆਂ ਹਨ।

 

 

ਸ੍ਰੀ ਔਜਲਾ ਨੇ ਦੱਸਿਆ ਕਿ ‘ਉਡਾਣ’ (UDAN) ਦਾ ਮਤਲਬ ਹੈ ‘ਉੜੇ ਦੇਸ਼ ਕਾ ਆਮ ਨਾਗਰਿਕ’। ਦਰਅਸਲ, ਇਹ ਭਾਰਤ ਸਰਕਾਰ ਦੀ ਇੱਕ ਖੇਤਰੀ ਵਿਕਾਸ ਤੇ ‘ਖੇਤਰੀ ਕੁਨੈਕਟੀਵਿਟੀ ਯੋਜਨਾ’ (RCS) ਹੈ; ਜਿਸ ਦਾ ਮੰਤਵ ਹਵਾਈ ਯਾਤਰਾ ਨੂੰ ਆਮ ਵਿਅਕਤੀ ਦੀ ਪਹੁੰਚ ਵਿੱਚ ਲਿਆਉਣਾ ਤੇ ਹਵਾਈ ਸੇਵਾਵਾਂ ਦਾ ਪਾਸਾਰ ਦੂਰ–ਦੁਰਾਡੇ ਤੱਕ ਕਰਨਾ ਹੈ। ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਭਾਰਤ ਦੇ ਸਾਰੇ ਸੂਬਿਆਂ ਤੇ ਖੇਤਰਾਂ ਵਿੱਚ ਆਰਥਿਕ ਵਿਕਾਸ ਹੋਵੇਗਾ, ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਟਰਾਂਸਪੋਰਟ ਬੁਨਿਆਦੀ ਢਾਂਚੇ ਦਾ ਵਿਕਾਸ ਹੋਵੇਗਾ।

 

 

ਸ੍ਰੀ ਔਜਲਾ ਨੇ ਅੱਗੇ ਦੱਸਿਆ ਕਿ ਪਟਨਾ ਅਤੇ ਜੈਪੁਰ ਲਈ ਉਡਾਣਾਂ ਸਪਾਈਸਜੈੱਟ ਏਅਰਲਾਈਨਜ਼ ਅਤੇ ਕੋਲਕਾਤਾ ਦੀ ਉਡਾਣ ਇੰਟਰ–ਗਲੋਬ ਏਅਰਲਾਈਨਜ਼ ਦੀ ਹੋਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਪੰਜਾਬ ਵਿੱਚ 5 ਰੂਟਾਂ ਵਿੱਚੋਂ 3 ਰੂਟ ਮਿਲੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three new flights from Amritsar to Patna Kolkata and Jaipur