ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਆਹ ਦੇ ਕਾਰਡ ਵੰਡਣ ਗਏ ਲਾੜੇ ਸਮੇਤ ਦੋ ਦੋਸਤਾਂ ਦੀ ਸੜਕ ਹਾਦਸੇ 'ਚ ਮੌਤ

ਵਿਆਹ ਦੇ ਕਾਰਡ ਵੰਡਣ ਗਏ ਲਾੜੇ ਸਮੇਤ ਦੋ ਦੋਸਤਾਂ ਦੀ ਸੜਕ ਹਾਦਸੇ 'ਚ ਮੌਤ

ਇੱਕ ਤੇਜ਼ ਰਫਤਾਰ ਕਾਰ ਦੇ ਟਰੈਕਟਰ-ਟਰਾਲੀ ਨਾਲ ਟਕਰਾਉਣ ਤੋਂ ਬਾਅਦ ਕੋਟਕਪੂਰਾ ਵਿੱਚ ਬਠਿੰਡਾ-ਅੰਮ੍ਰਿਤਸਰ ਕੌਮੀ ਰਾਜਮਾਰਗ 'ਤੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ।


ਮ੍ਰਿਤਕਾਂ ਦੀ ਪਛਾਣ ਬਠਿੰਡਾ ਦੇ ਨਿਵਾਸੀ ਹਰਪ੍ਰੀਤ ਸਿੰਘ (26)( ਜੋ 23 ਨਵੰਬਰ ਨੂੰ ਆਪਣੇ ਵਿਆਹ ਦੀ ਤਿਆਰੀ ਕਰ ਰਹੇ ਸਨ), ਸਤਪਾਲ ਸਿੰਘ (25) ਵੀ ਬਠਿੰਡਾ ਅਤੇ ਟਰੈਕਟਰ ਡਰਾਈਵਰ ਜਸਵਿੰਦਰ ਸਿੰਘ ਫਰੀਦਕੋਟ ਜ਼ਿਲੇ ਦੇ ਪਿੰਡ ਪਾਹਲੋਵਾੜਾ ਦੇ ਨਿਵਾਸੀ ਹਨ। ਇਸ ਦੌਰਾਨ, ਹਰਪ੍ਰੀਤ ਦਾ ਤੀਜਾ ਦੋਸਤ ਜਲੰਧਰ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ।


ਪੁਲਿਸ ਨੇ ਦੱਸਿਆ ਕਿ ਮਰਨ ਵਾਲਾ ਹਰਪ੍ਰੀਤ ਸਿੰਘ ਆਪਣੇ ਦੋ ਦੋਸਤਾਂ ਨਾਲ ਰਿਸ਼ਤੇਦਾਰਾਂ ਨੂੰ ਵਿਆਹ ਦੇ ਕਾਰਡ ਵੰਡਣ ਜਾ ਰਿਹਾ ਸੀ ਜਦੋਂ ਉਹ ਬਠਿੰਡਾ - ਅੰਮ੍ਰਿਤਸਰ ਕੌਮੀ ਰਾਜਮਾਰਗ 'ਤੇ ਕੋਟਕਪੂਰਾ ਬਾਈਪਾਸ ਪਹੁੰਚੇ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿ ਫਲਾਈਓਵਰ ਨੂੰ ਪਾਰ ਕਰਨਾ ਹੈ ਜਾਂ ਨਹੀਂ, ਇਸੇ ਦੌਰਾਨ ਡਰਾਈਵਰ ਨੂੰ ਟਰੈਕਟਰ-ਟਰਾਲੀ ਆਉਂਦੇ ਨਹੀਂ ਦਿਖੇ ਤੇ ਕਾਰ ਟਰਾਲੀ ਦੇ ਪਿਛਲੇ ਪਾਸੇ ਟਕਰਾ ਗਈ।


ਪੁਲਿਸ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਟਰੈਕਟਰ ਡਰਾਈਵਰ ਜਸਵਿੰਦਰ ਸਿੰਘ ਟਰੈਕਟਰ ਤੋਂ ਡਿੱਗ ਕੇ ਆਪਣੇ ਟਾਇਰ ਦੇ ਹੇਠਾਂ ਆ ਗਿਆ ਤੇ ਮੌਕੇ 'ਤੇ ਹੀ ਉਸਦੀ ਵੀ ਮੌਤ ਹੋ ਗਈ। ਜਦੋਂ ਕਿ ਹਰਪੀਤ ਤੇ ਸਤਪਾਲ ਵੀ ਮੌਕੇ 'ਤੇ ਮਰ ਗਏ. ਜਲੰਧਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ਤੇ ਉਸ ਨੂੰ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਵਿਖੇ ਭਰਤੀ ਕੀਤਾ ਗਿਆ ਹੈ।


ਪੁਲਸ ਨੇ ਸੀਆਰਪੀਸੀ ਦੀ ਧਾਰਾ 174 ਦੇ ਤਹਿਤ ਜਾਂਚ ਸ਼ੁਰੂ ਕੀਤੀ ਹੈ। ਪੋਸਟ ਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰ ਨੂੰ ਸੌਂਪੀਆਂ ਗਈਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three people killed in road accident at Kotkapura