ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੱਧ ਪ੍ਰਦੇਸ਼ ਦੇ ਫ਼ੌਜੀ ਕੇਂਦਰ ਤੋਂ ਹਥਿਆਰ ਚੋਰੀ ਕਰਨ ਵਾਲੇ 3 ਜਣੇ ਪੰਜਾਬ ’ਚੋਂ ਕਾਬੂ

ਮੱਧ ਪ੍ਰਦੇਸ਼ ਦੇ ਫ਼ੌਜੀ ਕੇਂਦਰ ਤੋਂ ਹਥਿਆਰ ਚੋਰੀ ਕਰਨ ਵਾਲੇ 3 ਜਣੇ ਪੰਜਾਬ ’ਚੋਂ ਕਾਬੂ

ਮੱਧ ਪ੍ਰਦੇਸ਼ ਪੁਲਿਸ ਦੀ ਇੱਕ ਵਿਸ਼ੇਸ਼ ਜਾਂਚ ਟੀਮ ਅਤੇ ਫ਼ੌਜ ਦੇ ਅਧਿਕਾਰੀਆਂ ਨੇ ਕੱਲ੍ਹ ਦੇਰ ਸ਼ਾਮੀਂ ਟਾਂਡਾ ਲਾਗਲੇ ਪਿੰਡ ਮਿਆਣੀ ਤੋਂ ਹਰਪ੍ਰੀਤ ਸਿੰਘ ਨਾਂਅ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਉੱਤੇ ਦੋਸ਼ ਹੈ ਕਿ ਉਸ ਨੇ ਮੱਧ ਪ੍ਰਦੇਸ਼ ਦੇ ਪਚਮੜ੍ਹੀ ਦੇ ਫ਼ੌਜੀ ਸਿਖਲਾਈ ਕੇਂਦਰ ਤੋਂ ਪਿਛਲੇ ਹਫ਼ਤੇ ਰਾਈਫ਼ਲਾਂ ਤੇ ਕਾਰਤੂਸ ਚੋਰੀ ਕੀਤੇ ਸਨ। ਹਰਪ੍ਰੀਤ ਸਿੰਘ ਤੋਂ ਇਲਾਵਾ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

 

 

ਹਰਪ੍ਰੀਤ ਸਿੰਘ ਉੱਤੇ ਖ਼ਾਲਿਸਤਾਨੀ ਹਮਾਇਤੀ ਹੋਣ ਦਾ ਵੀ ਦੋਸ਼ ਹੈ। ਪੁਲਿਸ ਦੀ ਪੁੱਛਗਿੱਛ ਦੌਰਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਹਥਿਆਰਾਂ ਨੂੰ ਕੰਬਲ਼ ਵਿੱਚ ਲਪੇਟ ਕੇ ਲਿਆਏ ਸਨ। ਦਰਅਸਲ, ਹਰਪ੍ਰੀਤ ਸਿੰਘ ਫ਼ੌਜ ਵਿੱਚ ਹਵਾਲਦਾਰ ਤੇ ਸੰਗੀਤਕਾਰ ਦੇ ਅਹੁਦੇ ’ਤੇ ਤਾਇਨਾਤ ਸੀ ਪਰ ਬਾਅਦ ’ਚ ਉਹ ਭਗੌੜਾ ਹੋ ਗਿਆ ਸੀ।

 

 

ਹਰਪ੍ਰੀਤ ਸਿੰਘ ਦੋ ਕੁ ਸਾਲ ਪਹਿਲਾਂ ਫ਼ੌਜ ਵਿੱਚ ਭਰਤੀ ਹੋਇਆ ਸੀ ਤੇ ਪਾਕਿਸਤਾਨ ਦੇ ‘ਸੁਪਰ ਪਾਵਰ ਪਾਕਿਸਤਾਨ’ ਵਾਲਾ ਫ਼ੇਸਬੁੱਕ ਦਾ ਪੇਜ ਫ਼ਾਲੋ ਕਰਦਾ ਹੁੰਦਾ ਸੀ।

 

 

ਹਰਪ੍ਰੀਤ ਸਿੰਘ ਤੋਂ ਇਲਾਵਾ ਜਗਤਾਰ ਸਿੰਘ ਜੱਗਾ ਤੇ ਸੋਨੂੰ ਨੂੰ ਵੀ ਜਲੰਧਰ ਜ਼ਿਲ੍ਹੇ 'ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

 

 

ਹਰਪ੍ਰੀਤ ਸਿੰਘ ਦੇ ਸਬੰਧ ਹੋਰਨਾਂ ਦੇਸ਼ਾਂ ’ਚ ਰਹਿ ਰਹੇ ਕੁਝ ਖ਼ਾਲਿਸਤਾਨੀ ਦਹਿਸ਼ਤਗਰਦਾਂ ਨਾਲ ਸਨ; ਜਿਨ੍ਹਾਂ ਦਾ ਹੱਥ ਤਰਨ ਤਾਰਨ ’ਚ ਧਮਾਕਾ ਕਰਵਾਉਣ ਪਿੱਛੇ ਸੀ; ਜਿੱਥੇ ਦੋ ਵਿਅਕਤੀ ਮਾਰੇ ਗਏ ਸਨ।

 

 

ਸ਼ੱਕ ਹੈ ਕਿ ਫ਼ੌਜੀ ਕੇਂਦਰ ਤੋਂ ਇਨਸਾਸ ਰਾਈਫ਼ਲਾਂ ਚੋਰੀ ਕਰਨ ਪਿੱਛੇ ਇਨ੍ਹਾਂ ਦਾ ਮਕਸਦ ਇਹੋ ਹੋ ਸਕਦਾ ਹੈ ਕਿ ਇਹ ਹਥਿਆਰ ਉਨ੍ਹਾਂ ਨੇ ਜਾਂ ਤਾਂ ਗੈਂਗਸਟਰਾਂ ਨੂੰ ਵੇਚਣੇ ਹੋਣਗੇ ਤੇ ਜਾਂ ਖ਼ਾਲਿਸਤਾਨੀ ਹਮਾਇਤੀਆਂ ਨੂੰ ਸਪਲਾਈ ਕਰਨੇ ਹੋਣਗੇ।

 

 

ਚੋਰੀ ਕਰਦੇ ਸਮੇਂ ਇਨ੍ਹਾਂ ਦੀਆਂ ਤਸਵੀਰਾਂ ਵੀ ਫ਼ੌਜੀ ਕੇਂਦਰ ਦੇ CCTV ਕੈਮਰਿਆਂ 'ਚ ਕੈਦ ਹੋ ਗਈਆਂ ਸਨ। ਇਸ ਖ਼ਬਰ ਨਾਲ ਦਿੱਤੀ ਤਸਵੀਰ ਉਨ੍ਹਾਂ 'ਚੋਂ ਹੀ ਇੱਕ ਕੈਮਰੇ ਦੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three persons arrested from Punjab accused to have stolen arms from Madhya Pradesh Military Centre