ਅਗਲੀ ਕਹਾਣੀ

ਟੋਏ ’ਚ ਡੁੱਬਣ ਨਾਲ ਇਕ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਤ

ਫਾਇਲ ਫੋਟੋ

ਜ਼ਿਲ੍ਹਾ ਫਤਿਹਗੜ੍ਹ ਦੇ ਪਿੰਡ ਖੋਜੇ ਮਾਜਰਾ ਵਿਚ ਸ਼ਾਮ ਸਮੇਂ ਇਕ ਪੁੱਟੇ ਟੇਏ ਵਿਚ ਇਕ ਪਰਿਵਾਰ ਦੇ ਤਿੰਨ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ।  ਮਿਲੀ ਜਾਣਕਾਰੀ ਅਨੁਸਾਰ ਬੱਚੇ ਮੀਂਹ ਦੇ ਪਾਣੀ ਨਾਲ ਭਰੇ ਟੋਏ ਕੋਲ ਖੇਡ ਰਹੇ ਸਨ।

 

ਮ੍ਰਿਤਕ ਦੀ ਪਹਿਚਾਣ 12 ਸਾਲਾ ਜੋਬਨਪ੍ਰੀਤ ਸਿੰਘ, 10 ਸਾਲਾ ਜਸਪ੍ਰੀਤ ਸਿੰਘ ਅਤੇ 9 ਸਾਲਾ ਲਵਪ੍ਰੀਤ ਸਿੰਘ ਵਜੋਂ ਹੋਈ ਹੈ।  ਇਹ ਘਟਨਾ ਐਤਵਾਰ ਨੂੰ ਸ਼ਾਮ 7 ਵਜੇ ਦੀ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ 4–5 ਫੁੱਟ ਡੂੰਘਾ ਟੋਆ ਖੇਤਾਂ ਵਿਚੋਂ ਮੀ਼ਹ ਦਾ ਪਾਣੀ ਕੱਢਣ ਲਈ ਪੁੱਟਿਆ ਗਿਆ ਸੀ।  ਬੱਚਿਆਂ ਦੇ ਪਿਤਾ ਨੇ ਦੱਸਿਆ ਕਿ ਬੱਚੇ ਟੋਏ ਕੋਲ ਖੇਡ ਰਹੇ ਸਨ, ਅਚਾਨਕ ਦੋ ਬੱਚੇ ਵਿਚ ਡਿੱਗ ਗਏ, ਤੀਜਾ ਉਨ੍ਹਾਂ ਨੂੰ ਬਚਾਉਂਦਾ ਹੋਇਆ ਵਿਚ ਡਿੱਗ ਗਿਆ।  ਜਦੋਂ ਤੱਕ ਲੋਕ ਉਨ੍ਹਾਂ ਨੂੰ ਕੱਢਣ ਲਈ ਪਹੁੰਚੇ ਤਾਂ ਉਹ ਡੁਬ ਚੁੱਕੇ ਸਨ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਤਾਂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three real brothers drown in rain pit