ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ: PG ‘ਚ ਅੱਗ ਲੱਗਣ ਕਾਰਨ ਤਿੰਨ ਲੜਕੀਆਂ ਦੀ ਦਰਦਨਾਕ ਮੌਤ

1 / 4ਚੰਡੀਗੜ੍ਹ: PG ‘ਚ ਅੱਗ ਲੱਗਣ ਕਾਰਨ ਤਿੰਨ ਲੜਕੀਆਂ ਦੀ ਦਰਦਨਾਕ ਮੌਤ

2 / 4ਚੰਡੀਗੜ੍ਹ: PG ‘ਚ ਅੱਗ ਲੱਗਣ ਕਾਰਨ ਤਿੰਨ ਲੜਕੀਆਂ ਦੀ ਦਰਦਨਾਕ ਮੌਤ

3 / 4ਚੰਡੀਗੜ੍ਹ: PG ‘ਚ ਅੱਗ ਲੱਗਣ ਕਾਰਨ ਤਿੰਨ ਲੜਕੀਆਂ ਦੀ ਦਰਦਨਾਕ ਮੌਤ

4 / 4ਚੰਡੀਗੜ੍ਹ: PG ‘ਚ ਅੱਗ ਲੱਗਣ ਕਾਰਨ ਤਿੰਨ ਲੜਕੀਆਂ ਦੀ ਦਰਦਨਾਕ ਮੌਤ

PreviousNext

ਇੱਕ ਲੜਕੀ ਨੇ ਛਾਲ ਮਾਰ ਕੇ ਬਚਾਈ ਜਾਨ

 

ਚੰਡੀਗੜ੍ਹ ਸਥਿਤ ਸੈਕਟਰ -32-ਡੀ ਦੇ ਘਰ ਨੰਬਰ 3325 ਵਿੱਚ ਅੱਜ ਦੁਪਹਿਰ ਨੂੰ ਅੱਗ ਲੱਗ ਗਈ। ਇਸ ਅੱਗ ਵਿੱਚ ਤਿੰਨ ਲੜਕੀਆਂ ਦੀ ਝੁਲਸਣ ਨਾਲ ਮੌਤ ਹੋ ਗਈ। ਅੱਗ ਨਾਲ ਬੁਰੀ ਤਰ੍ਹਾਂ ਸੜੀਆਂ ਲੜਕੀਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਜਿਥੇ ਤਿੰਨ ਲੜਕੀਆਂ ਦੀ ਮੌਤ ਹੋ ਗਈ। ਅੱਗ ਵਿੱਚ ਸੜੀਆਂ ਕੁੜੀਆਂ ਦੇ ਨਾਂ ਰੀਆ, ਪਾਖੀ ਅਤੇ ਮੁਸਕਾਨ ਦੱਸੇ ਜਾ ਰਹੇ ਹਨ। 

 

ਅੱਗ ਲੱਗਣ 'ਤੇ ਇਕ ਲੜਕੀ ਨੇ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਜ਼ਖ਼ਮੀ ਲੜਕੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਪੰਜ ਫਾਇਰ ਬ੍ਰਿਗੇਡ ਵਿਭਾਗ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ। ਅੱਗ ਬਹੁਤ ਭਿਆਨਕ ਸੀ।

 

 

 

ਵੱਡੀ ਗਿਣਤੀ 'ਚ ਪੀਜੀ ਵਿੱਚ ਰਹਿ ਰਹੀਆਂ ਸਨ ਲੜਕੀਆਂ 

 

ਤਸਵੀਰਾਂ ਵਿੱਕੀ

 

ਪਹਿਲੀ ਮੰਜ਼ਿਲ 'ਤੇ ਪੀਜੀ ਖੋਲ੍ਹਿਆ ਗਿਆ ਸੀ, ਉਥੇ ਵੱਡੀ ਗਿਣਤੀ ਵਿੱਚ ਲੜਕੀਆਂ ਰਹਿੰਦੀਆਂ ਸਨ। ਜਦੋਂ ਅੱਗ ਲੱਗੀ ਤਾਂ ਜ਼ਿਆਦਾਤਰ ਲੜਕੀਆਂ ਪੀਜੀ ਵਿੱਚ ਨਹੀਂ ਸਨ। ਅਚਾਨਕ ਅੱਗ ਨਾਲ ਝੁਲਸੀਆਂ ਤਿੰਨੇ ਕੁੜੀਆਂ ਨੂੰ ਹਸਪਤਾਲ ਪਹੁੰਚਿਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ।

 


ਮਰਨ ਵਾਲੀਆਂ ਲੜਕੀਆਂ ਦੀ ਉਮਰ 20 ਤੋਂ 21 ਸਾਲ

 

ਚੰਡੀਗੜ੍ਹ: PG ‘ਚ ਅੱਗ ਲੱਗਣ ਕਾਰਨ ਤਿੰਨ ਲੜਕੀਆਂ ਦੀ ਦਰਦਨਾਕ ਮੌਤ

ਪੀਜੀ ਸੈਕਟਰ -32 ਵਿੱਚ ਇਕ ਘਰ ਵਿੱਚ ਖੁੱਲ੍ਹੇ ਪੀਜੀ ਦੀ ਪਹਿਲੀ ਮੰਜ਼ਿਲ ਵਿੱਚ ਅੱਗ ਲੱਗੀ। ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਅੱਗ ਵਿੱਚ ਜ਼ਖ਼ਮੀ ਹੋਈਆਂ ਲੜਕੀਆਂ ਦੀ ਉਮਰ 20 ਤੋਂ 21 ਸਾਲ ਤੱਕ ਹੈ। ਖ਼ਬਰਾਂ ਅਨੁਸਾਰ ਅੱਗ ਬਿਜਲੀ ਦੇ ਸ਼ਾਰਟ ਸ਼ਰਕਟ ਕਾਰਨ ਲੱਗੀ ਦੱਸੀ ਜਾ ਰਹੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three women dead and several others injured after fire broke paying guest