ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ `ਚ ਇੱਕੋ ਪਰਿਵਾਰ ਦੀਆਂ 3 ਔਰਤਾਂ ਦਾ ਕਤਲ

ਅੰਮ੍ਰਿਤਸਰ `ਚ ਇੱਕੋ ਪਰਿਵਾਰ ਦੀਆਂ 3 ਔਰਤਾਂ ਦਾ ਕਤਲ

-- ਪਰਿਵਾਰਕ ਝਗੜਾ ਹੋ ਸਕਦਾ ਹੈ ਮੁੱਖ ਕਾਰਨ: ਪੁਲਿਸ

 

ਵੀਰਵਾਰ ਦੀ ਸਵੇਰ ਨੂੰ ਅੰਮ੍ਰਿਤਸਰ ਦੇ ਪਿੰਡ ਮੱਖੋਵਾਲ `ਚ ਤਿੰਨ ਔਰਤਾਂ ਦਾ ਉਨ੍ਹਾਂ ਦੇ ਘਰ `ਚ ਭੇਤ ਭਰੀ ਹਾਲਤ ਵਿੱਚ ਕਤਲ ਹੋ ਗਿਆ ਹੈ। ਉਨ੍ਹਾਂ ਦੀ ਸ਼ਨਾਖ਼ਤ ਕਰਤਾਰ ਕੌਰ (80), ਉਸ ਦੀ ਧੀ ਹਰਮੀਤ ਕੌਰ (50) ਅਤੇ ਦੋਹਤਰੀ ਦਿਲਪ੍ਰੀਤ ਕੌਰ (24) ਵਜੋਂ ਹੋਈ ਹੈ।

ਕਰਤਾਰ ਕੌਰ ਅਤੇ ਹਰਮੀਤ ਕੌਰ ਦੋਵੇਂ ਵਿਧਵਾਵਾਂ ਸਨ ਤੇ ਇਕੱਠੀਆਂ ਰਹਿੰਦੀਆਂ ਸਨ। ਪੁਲਿਸ ਅਨੁਸਾਰ ਦਿਲਪ੍ਰੀਤ ਕੌਰ ਦਾ ਵਿਆਹ ਇਸੇ ਜਿ਼ਲ੍ਹੇ ਦੇ ਪਿੰਡ ਛਿੱਚਰੇਵਾਲ ਦੇ ਪ੍ਰਭ ਸਿੰਘ ਨਾਲ ਹੋਇਆ ਸੀ। ਪਿੰਡ ਵਾਸੀਆਂ ਤੇ ਗੁਆਂਢੀਆਂ ਨੇ ਇਨ੍ਹਾਂ ਤਿੰਨਾਂ ਨੂੰ ਮੰਗਲਵਾਰ ਤੋਂ ਨਹੀਂ ਵੇਖਿਆ ਸੀ।

ਅੰਮ੍ਰਿਤਸਰ ਜਿ਼ਲ੍ਹਾ (ਦਿਹਾਤੀ) ਦੇ ਐੱਸਪੀ ਹਰਪਾਲ ਸਿੰਘ ਨੇ ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਇੰਝ ਜਾਪਦਾ ਹੈ ਕਿ ਕਿਸੇ ਨੇ ਬਹੁਤ ਬੇਰਹਿਮੀ ਨਾਲ ਇਨ੍ਹਾਂ ਦਾ ਗਲ਼ਾ ਘੁੱਟ ਕੇ ਇਨ੍ਹਾਂ ਦਾ ਕਤਲ ਕੀਤਾ ਹੈ।

ਤੀਹਰੇ ਕਤਲ ਕਾਂਡ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਅਧਿਕਾਰੀ ਹਰਪਾਲ ਸਿੰਘ ਅਤੇ ਅੰਮ੍ਰਿਤਸਰ - ਦਿਹਾਤੀ ਦੇ ਐੱਸਐੱਸਪੀ ਪਰਮਪਾਲ ਸਿੰਘ ਤੇ ਹੋਰ ਅਧਿਕਾਰੀ ਤੁਰੰਤ ਘਟਨਾ ਸਥਾਨ `ਤੇ ਪੁੱਜੇ। ਫ਼ੋਰੈਂਸਿਕ ਤੇ ਤਕਨੀਕੀ ਟੀਮਾਂ ਵੀ ਘਟਨਾ ਸਥਾਨ `ਤੇ ਪੁੱਜ ਗਈਆਂ ਸਨ।

ਤਿੰਨੇ ਮ੍ਰਿਤਕਾਂ ਦੇ ਇੱਕ ਰਿਸ਼ਤੇਦਾਰ ਨੇ ਗੁਆਂਢੀਆਂ ਨੂੰ ਵੀਰਵਾਰ ਸਵੇਰੇ ਛੇ ਵਜੇ ਫ਼ੋਨ ਕਰ ਕੇ ਪੁੱਛਿਆ ਕਿ ਉਹ ਬੁੱਧਵਾਰ ਦੇ ਕਾਲ ਕਰਨ ਲੱਗੇ ਹੋਏ ਹਨ ਪਰ ਕੋਈ ਫ਼ੋਨ ਹੀ ਨਹੀਂ ਚੁੱਕ ਰਿਹਾ। ਤਦ ਇੱਕ ਗੁਆਂਢੀ ਨੇ ਬੂਹਾ ਖੜਕਾਇਆ ਪਰ ਅੱਗਿਓਂ ਕੋਈ ਹੁੰਗਾਰਾ ਨਾ ਮਿਲਿਆ। ਆਖ਼ਰ ਇੱਕ ਜਣਾ ਕੰਧ ਟੱਪ ਕੇ ਘਰ ਅੰਦਰ ਵੜਿਆ, ਤਾਂ ਵੇਖਿਆ ਕਿ ਤਿੰਨੇ ਮਰੀਆਂ ਪਈਆਂ ਸਨ।

ਗੁਆਂਢੀ, ਜਿਸ ਨੇ ਆਪਣਾ ਨਾਂ ਨਹੀਂ ਦੱਸਿਆ, ਅਨੁਸਾਰ ਹਰਮੀਤ ਕੌਰ ਤੇ ਉਸ ਦੀ ਧੀ ਫ਼ਰਸ਼ `ਤੇ ਬੇਸੁਰਤ ਪਈਆਂ ਸਨ, ਕਰਤਾਰ ਦੀ ਮ੍ਰਿਤਕ ਦੇਹ ਬਿਸਤਰੇ `ਤੇ ਸੀ ਤੇ ਉਸ ਦਾ ਚਿਹਰਾ ਸਿਰਹਾਣੇ ਨਾਲ ਢਕਿਆ ਹੋਇਆ ਸੀ।

ਐੱਸਐੱਸਪੀ ਪਰਮਪਾਲ ਸਿੰਘ ਨੇ ਕਿਹਾ ਕਿ ਇਹ ਕੋਈ ਪਰਿਵਾਰ ਦਾ ਅੰਦਰੂਨੀ ਝਗੜਾ ਜਾਪਦਾ ਹੈ। ਮੁਢਲੀ ਜਾਂਚ ਦਰਸਾਉਂਦੀ ਹੈ ਕਿ ਕਰਤਾਰ ਕੌਰ ਦਾ ਆਪਣੇ ਪੋਤਰਿਆਂ ਅਮਰਬੀਰ ਅਤੇ ਪਰਨੀਤ ਨਾਲ ਜ਼ਮੀਨ ਕਾਰਨ ਝਗੜਾ ਚਲਦਾ ਸੀ।

ਕਰਤਾਰ ਕੌਰ ਦੇ ਤਿੰਨ ਪੁੱਤਰ ਸਨ। ਉਨ੍ਹਾਂ ਵਿੱਚੋਂ ਇੱਕ ਗੁਰਦਿਆਲ ਸਿੰਘ ਰਿਸ਼ੀਕੇਸ਼ `ਚ ਹੈ ਤੇ ਇੱਕ ਗੁਰਦੁਆਰਾ ਸਾਹਿਬ ਵਿੱਚ ਕੰਮ ਕਰਦਾ ਹੈ। ਦੂਜਾ ਪੁੱਤਰ ਕੁਲਵੰਤ ਸਿੰਘ ਅਕਾਲ ਚਲਾਣਾ ਕਰ ਚੁੱਕਾ ਹੈ। ਤੀਜਾ ਪੁੱਤਰ ਜਸਵਿੰਦਰ ਸਿੰਘ ਵੀ ਸੁਰਗ ਸਿਧਾਰ ਚੁੱਕਾ ਹੈ ਪਰ ਉਸ ਦੇ ਪੁੱਤਰ ਅਮਰਬੀਰ ਸਿੰਘ ਤੇ ਪਰਨੀਤ ਸਿੰਘ ਮੱਖੋਵਾਲ ਪਿੰਡ `ਚ ਹੀ ਰਹਿੰਦੇ  ਹਨ। ਇਹ ਖ਼ਬਰ ਲਿਖੇ ਜਾਣ ਤੱਕ ਕੋਈ ਕੇਸ ਦਰਜ ਨਹੀ਼ ਕੀਤਾ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three women of family found murdered in Amritsar