ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਬਰਨਾਲਾ ਦੇ 3 ਨੌਜਵਾਨਾਂ ਨੂੰ ਭੁੱਖੇ–ਭਾਣੇ ਚੱਲਣਾ ਪਿਆ 300 ਕਿਲੋਮੀਟਰ

VIDEO: ਬਰਨਾਲਾ ਦੇ 3 ਨੌਜਵਾਨਾਂ ਨੂੰ ਭੁੱਖੇ–ਭਾਣੇ ਚੱਲਣਾ ਪਿਆ 300 ਕਿਲੋਮੀਟਰ

ਪੰਜਾਬ ਤੇ ਹਰਿਆਣਾ ਪੁਲਿਸ ਦੇ ਮਾੜੇ ਰਵੱਈਏ ਕਾਰਨ ਬਰਨਾਲਾ ਦੇ ਤਿੰਨ ਨੌਜਵਾਨਾਂ ਨੂੰ 300 ਕਿਲੋਮੀਟਰ ਤੱਕ ਭੁੱਖਣ–ਭਾਣੇ ਪੈਦਲ ਚੱਲਣਾ ਪਿਆ। ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਹ ਜਾਣਕਾਰੀ ਵਿਡੀਓ ਰਾਹੀਂ ਸਾਂਝੀ ਕੀਤੀ ਹੈ।

 

 

ਸ੍ਰੀ ਹੇਅਰ ਨੇ ਦੱਸਿਆ ਕਿ ਬਰਨਾਲਾ ਦੇ ਇਹ ਤਿੰਨੇ ਨੌਜਵਾਨ ਹਰ ਸਾਲ ਵਾਂਗ ਕਣਕਾਂ ਦੀ ਵਾਢੀ ਲਈ ਮੱਧ ਪ੍ਰਦੇਸ਼ ਗਏ ਸਨ। ਪਰ ਲੌਕਡਾਊਨ ਕਾਰਨ ਉੱਥੇ ਫਸ ਗਏ।

 

 

ਸ੍ਰੀ ਹੇਅਰ ਦੇ ਦੱਸਣ ਮੁਤਾਬਕ ਇਹ 30 ਪੰਜਾਬੀਆਂ ਦੀ ਟੋਲੀ ਸੀ। ਜਦੋਂ ਲੌਕਡਾਊਨ ਦੌਰਾਨ ਪੰਜਾਬ ਪਰਤਣ ਦੇ ਉਨ੍ਹਾਂ ਦੇ ਸਾਰੇ ਜਤਨ ਨਾਕਾਮ ਹੋ ਗਏ, ਤਾਂ ਉਨ੍ਹਾਂ ਮੱਧ ਪ੍ਰਦੇਸ਼ ਪ੍ਰਸ਼ਾਸਨ ਤੱਕ ਪਹੁੰਚ ਕੀਤੀ।

 

 

 

ਪ੍ਰਸ਼ਾਸਨ ਨੇ ਉਨ੍ਹਾਂ ਨੂੰ ਪੰਜਾਬ ਤੱਕ ਜਾਣ ਦਾ ਪਾਸ ਦੇ ਦਿੱਤਾ। ਉਨ੍ਹਾਂ ਸਭਨਾਂ ਨੇ ਪੰਜ–ਪੰਜ ਹਜ਼ਾਰ ਰੁਪਏ ਇਕੱਠੇ ਕਰ ਕੇ ਇੱਕ ਪ੍ਰਾਈਵੇਟ ਬੱਸ ਕਰਵਾਈ। ਉਹ ਬੱਸ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਕਸਬੇ ਖਨੌਰੀ ਤੱਕ ਸਹੀ–ਸਲਾਮਤ ਆ ਗਈ ਪਰ ਅੱਗਿਓਂ ਉਸ ਦਾ ਟਾਕਰਾ ਕੁਝ ਅਜਿਹੇ ਪੁਲਿਸ ਅਧਿਕਾਰੀਆਂ ਨਾਲ ਪੈ ਗਿਆ ਕਿ ਉਨ੍ਹਾਂ ਨੇ ਕਿਸੇ ਵੀ ਹਾਲਤ ਵਿੱਚ ਬੱਸ ਨੂੰ ਅੱਗੇ ਨਾ ਜਾਣ ਦਿੱਤਾ।

 

 

ਅੰਤ ਹਾਰ ਕੇ ਡਰਾਇਵਰ ਨੂੰ ਬੱਸ ਵਾਪਸ ਮੋੜਨੀ ਪਈ। ਅੱਗਿਓਂ ਹਰਿਆਣਾ ਪੁਲਿਸ ਨੇ ਉਨ੍ਹਾਂ 30 ਪੰਜਾਬੀ ਨੌਜਵਾਨਾਂ ਨੂੰ ਜਦੋਂ ਵੇਖਿਆ, ਤਾਂ ਉਨ੍ਹਾਂ ਨੇ ਕਿਹਾ ਕਿ ਉਹ ਹਰਿਆਣਾ ਵਿੱਚ ਨਹੀਂ ਰਹਿ ਸਕਦੇ।

 

 

ਤਦ ਹਰਿਆਣਾ ਪੁਲਿਸ ਨੇ ਇਨ੍ਹਾਂ ਪੰਜਾਬੀ ਨੌਜਵਾਨਾਂ ਦੀ ਬੱਸ ਦੇ ਅੱਗੇ ਤੇ ਪਿੱਛੇ ਦੋਵੇਂ ਪਾਸੇ ਆਪਣੀਆਂ ਗੱਡੀਆਂ ਲਾ ਲਈਆਂ ਤੇ ਉਨ੍ਹਾਂ ਨੂੰ ਜ਼ਬਰਦਸਤੀ ਉੱਤਰ ਪ੍ਰਦੇਸ਼ ਦੇ ਬਾਰਡਰ ਉੱਤੇ ਛੱਡ ਆਏ।

 

 

ਤਦ ਉੱਥੋਂ ਬਹੁਤੇ ਪੰਜਾਬੀ ਨੌਜਵਾਨ ਇੱਧਰ–ਉੱਧਰ ਖਿੰਡ–ਪੁੰਡ ਗਏ। ਪਰ ਬਰਨਾਲਾ ਦੇ ਇਨ੍ਹਾਂ ਤਿੰਨ ਨੌਜ਼ਵਾਨਾਂ ਨੇ ਪੈਦਲ ਹੀ ਪਿੰਡਾਂ ਵਿੱਚ ਦੀ ਬਰਨਾਲਾ ਵੱਲ ਚਾਲੇ ਪਾ ਦਿੱਤੇ।

 

 

ਉਹ ਤਿੰਨ ਦਿਨ ਭੁੱਖਣ–ਭਾਣੇ ਚੱਲਦੇ ਰਹੇ ਤੇ ਪੈਰਾਂ ਵਿੱਚ ਜ਼ਖ਼ਮ ਹੋ ਗਏ। ਵਿਧਾਇਕ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜਦੋਂ ਬਰਨਾਲਾ ਪੁੱਜੇ ਇਨ੍ਹਾਂ ਨੌਜਵਾਨਾਂ ਦੀ ਸਾਰ ਲਈ, ਤਦ ਉਨ੍ਹਾਂ ਨੌਜਵਾਨਾਂ ਦੇ ਪੈਰਾਂ ਵਿੱਚ ਜ਼ਖ਼ਮ ਸਨ ਤੇ ਖੂਨ ਵਹਿ ਰਿਹਾ ਸੀ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three Youths of Barnala had to walk 300 KM without food