ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਆਸ਼ਾਵਾਦੀ ਰਵੱਈਏ ਲਈ ਪ੍ਰਸਿੱਧ ਹਨ। ਦਰਅਸਲ, ਹਰਿਆਣਾ ਦੇ ਕੁਝ ਖਾਪ ਆਗੂਆਂ ਨੇ ਸ੍ਰੀ ਬਾਦਲ ਨੂੰ ਸੱਦਾ ਦਿੱਤਾ ਸੀ ਕਿ ਉਹ ਦਖ਼ਲ ਦੇ ਕੇ ਚੌਟਾਲਾ ਪਰਿਵਾਰ ਦਾ ਝਗੜਾ ਹੱਲ ਕਰਵਾਉਣ।
ਇਸ ਬਾਰੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਖ਼ੁਦ ਸਿਆਸਤ ਵਿੱਚ ਬਹੁਤ ਔਖੇ ਵੇਲੇ ਵੇਖੇ ਹਨ ਪਰ ਫਿਰ ਵੀ ਸੂਬੇ ’ਚ ਹਕੂਮਤ ਕਰਨ ਦਾ ਮੌਕਾ ਮਿਲਿਆ।
ਵੱਡੇ ਬਾਦਲ ਨੇ ਕਿਹਾ ਕਿ – ‘ਉਤਾਰ–ਚੜ੍ਹਾਅ ਤਾਂ ਸਿਆਸਤ ਦਾ ਹਿੱਸਾ ਹਨ।’
ਸ੍ਰੀ ਬਾਦਲ ਦੇ ਇਹ ਬੋਲ ਅਸਲ ਵਿੱਚ ਇਸ ਵੇਲੇ ਅੰਦਰੂਨੀ ਕਾਟੋ–ਕਲੇਸ਼ ’ਚੋਂ ਲੰਘ ਰਹੇ ਚੌਟਾਲਾ ਪਰਿਵਾਰ ਲਈ ਵੱਡੀ ਮੱਲ੍ਹਮ ਦਾ ਕੰਮ ਕਰ ਸਕਦੇ ਹਨ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਚੌਟਾਲਾ ਦਾ ਇੰਡੀਅਨ ਨੈਸ਼ਨਲ ਲੋਕ ਦਲ ਕੋਈ ਕਮਾਲ ਨਹੀਂ ਵਿਖਾ ਸਕਿਆ।
ਸਦਾ ਚੜ੍ਹਦੀ ਕਲਾ ’ਚ ਰਹਿਣਾ ਇਹੋ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦਾ ਸਟਾਈਲ ਹੈ।