ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ `ਚ ਵਧਿਆ ਯੂਪੀ ਦੀਆਂ ਦੇਸੀ ਪਿਸਤੌਲਾਂ ਰੱਖਣ ਦਾ ਰਿਵਾਜ

ਚੰਡੀਗੜ੍ਹ `ਚ ਵਧਿਆ ਯੂਪੀ ਦੀਆਂ ਦੇਸੀ ਪਿਸਤੌਲਾਂ ਰੱਖਣ ਦਾ ਰਿਵਾਜ

ਚੰਡੀਗੜ੍ਹ `ਚ ਪਿਛਲੇ ਕੁਝ ਸਮੇਂ ਤੋਂ ਹਰ ਮਹੀਨੇ ਔਸਤਨ ਦੋ ਮਾਮਲੇ ਦੇਸੀ ਪਿਸਤੌਲਾਂ ਰੱਖਣ ਦੇ ਦਰਜ ਹੋ ਰਹੇ ਹਨ। ਇਸ ਦਾ ਮਤਲਬ ਹੈ ਕਿ ਬਹੁਤ ਸਾਰੇ ਲੋਕ ਹੁਣ ਇਸ ਖ਼ੂਬਸੂਰਤ ਸ਼ਹਿਰ ਵਿੱਚ ਦੇਸੀ ਪਿਸਤੌਲਾਂ ਰੱਖਣ ਨੂੰ ਪਹਿਲ ਦੇਣ ਲੱਗ ਪਏ ਹਨ। ਇਹ ਬੇਹੱਦ ਖ਼ਤਰਨਾਕ ਰੁਝਾਨ ਹੈ।


ਅੰਕੜਿਆਂ `ਤੇ ਜੇ ਝਾਤ ਪਾਈ ਜਾਵੇ, ਤਾਂ ਵੇਖ ਕੇ ਚਿੰਤਾ ਹੁੰਦੀ ਹੈ। ਇਸ ਵਰ੍ਹੇ ਹੁਣ ਤੱਕ 25 ਅਜਿਹੇ ਅਪਰਾਧਕ ਮਾਮਲੇ ਦਰਜ ਹੋਏ ਹਨ, ਜਿਨ੍ਹਾਂ ਵਿੱਚ ਹਥਿਆਰਾਂ ਦੀ ਵਰਤੋਂ ਹੋਈ ਸੀ। ਉਨ੍ਹਾਂ ਵਿੱਚੋਂ 18 ਮਾਮਲਿਆਂ `ਚ ਦੇਸੀ ਪਿਸਤੌਲਾਂ ਵਰਤੀਆਂ ਗਈਆਂ ਸਨ।


ਇਸ ਤੋਂ ਪਤਾ ਲੱਗਦਾ ਹੈ ਕਿ ਆਮ ਜਨਤਾ ਤੱਕ ਗ਼ੈਰ-ਕਾਨੂੰਨੀ ਹਥਿਆਰ ਬਹੁਤ ਆਸਾਨੀ ਨਾਲ ਪੁੱਜ ਰਹੇ ਹਨ। ਦੇਸ਼ ਦੇ ਕਾਨੁੰਨ ਮੁਤਾਬਕ ਜਦੋਂ ਵੀ ਕੋਈ ਲਾਇਸੈਂਸਸ਼ੁਦਾ ਹਥਿਆਰ ਖ਼ਰੀਦਦਾ ਹੈ, ਤਾਂ ਉਸ ਦੀ ਜਾਣਕਾਰੀ ਪੁਲਿਸ ਤੇ ਡਿਪਟੀ ਕਮਿਸ਼ਨਰ ਨੂੰ ਜ਼ਰੁਰ ਹੋਣੀ ਚਾਹੀਦੀ ਹੈ। ਇਸੇ ਲਈ ਹਰੇਕ ਹਥਿਆਰ ਦੀ ਰਜਿਸਟ੍ਰੇਸ਼ਨ ਜ਼ਰੂਰੀ ਹੈ ਪਰ ਦੇਸੀ ਪਿਸਤੌਲ ਕਦੇ ਵੀ, ਕਿਤੇ ਵੀ ਤੇ ਕੋਈ ਵੀ ਜਦੋਂ ਮਰਜ਼ੀ ਖ਼ਰੀਦ ਸਕਦਾ ਹੈ।


ਅਜਿਹੇ ਹਥਿਆਰ ਚੰਡੀਗੜ੍ਹ `ਚ ਨਹੀਂ ਬਣਦੇ। ਡੀਐੱਸਪੀ (ਕ੍ਰਾਈਮ) ਸ੍ਰੀ ਪਵਨ ਕੁਮਾਰ ਨੇ ਦੱਸਿਆ ਕਿ ਇਹ ਦੇਸੀ ਪਿਸਤੌਲਾਂ ਜਿ਼ਆਦਾਤਰ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਲਿਆਂਦੀਆਂ ਜਾ ਰਹੀਆਂ ਹਨ। ਮੁਰਾਦਾਬਾਦ, ਮੇਰਠ ਤੇ ਮੁਜ਼ੱਫ਼ਰਨਗਰ `ਚ ਤਾਂ ਦੇਸੀ ਪਿਸਤੌਲ ਬਣਾਉਣ ਦੀਆਂ ਬਹੁਤ ਸਾਰੀਆਂ ਆਰਜ਼ੀ ਫ਼ੈਕਟਰੀਆਂ ਹਨ। ਉੱਥੋਂ ਦੀ ਦੇਸੀ ਭਾਸ਼ਾ ਵਿੱਚ ਦੇਸੀ ਪਿਸਤੌਲ ਨੂੰ ‘ਕੱਟਾ` ਜਾਂ ‘ਤਮੰਚਾ` ਆਖਿਆ ਜਾਂਦਾ ਹੈ।


ਇਹ ਦੇਸੀ ਪਿਸਤੌਲ 2,000 ਰੁਪਏ ਤੋਂ ਲੈ ਕੇ 4,000 ਰੁਪਏ ਦੇ ਮਿਲ ਜਾਂਦੇ ਹਨ ਤੇ ਇਨ੍ਹਾਂ ਨੂੰ ਵੇਚਦੇ ਸਮੇਂ ਖ਼ਰੀਦਦਾਰ ਤੋਂ ਕੋਈ ਸੁਆਲ ਨਹੀਂ ਪੁੱਛਿਆ ਜਾਂਦਾ।


ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਜੇ ਕਿਤੇ ਕਿਸੇ ਲੁੱਟ-ਖੋਹ ਦੇ ਮਾਮਲੇ `ਚ ਅਪਰਾਧੀ ਨੇ ਕਿਸੇ ਖਿਡੌਣਾ ਗੰਨ ਦੀ ਵੀ ਵਰਤੋਂ ਕੀਤੀ ਹੋਵੇ, ਤਾਂ ਵੀ ਉਸ ਅਪਰਾਧੀ ਖਿ਼ਲਾਫ਼ ਹਥਿਆਰ ਰੱਖਣ ਨਾਲ ਸਬੰਧਤ ਕਾਨੂੰਨ ਅਧੀਨ ਹੀ ਮਾਮਲਾ ਦਰਜ ਕੀਤਾ ਜਾਂਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:To have Country made Pistols Trend in Chandigarh rises