ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦਾ ਪਾਣੀ ਬਚਾਉਣ ਲਈ ਝੋਨੇ ਨੂੰ ਅਲਵਿਦਾ ਆਖ ਬਾਸਮਤੀ ਅਪਨਾਉਣੀ ਹੋਵੇਗੀ

ਪੰਜਾਬ ਦਾ ਪਾਣੀ ਬਚਾਉਣ ਲਈ ਝੋਨੇ ਨੂੰ ਅਲਵਿਦਾ ਆਖ ਬਾਸਮਤੀ ਅਪਨਾਉਣੀ ਹੋਵੇਗੀ

[ ਇਸ ਤੋਂ ਪਹਿਲਾਂ ਦਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

ਪੰਜਾਬ ਦੇ ਖੇਤੀ ਅਰਥ–ਸ਼ਾਸਤਰੀ ਡਾ. ਸਰਦਾਰਾ ਸਿੰਘ ਜੌਹਲ ਨੇ 17 ਵਰ੍ਹੇ ਪਹਿਲਾਂ ਭਾਵ ਸਾਲ 2002 ਦੌਰਾਨ ਸੂਬਾ ਸਰਕਾਰ ਨੂੰ ਪੇਸ਼ ਕੀਤੀ ਇੱਕ ਰਿਪੋਰਟ ਵਿੱਚ ਸੁਝਾਅ ਦਿੱਤਾ ਸੀ ਕਿ ਜੇ ਝੋਨੇ ਦੀ 20 ਫ਼ੀ ਸਦੀ ਫ਼ਸਲ ਦੀ ਬਿਜਾਈ ਹੀ ਘਟਾ ਦਿੱਤੀ ਜਾਵੇ, ਤਦ ਵੀ ਧਰਤੀ ਹੇਠਲੇ ਪਾਣੀ ਦੇ ਘਟਦੇ ਜਾ ਰਹੇ ਪੱਧਰ ਦੀ ਹਾਲਤ ਠੀਕ ਹੋ ਜਾਵੇਗੀ। ਉਸ ਅੰਕੜੇ ਮੁਤਾਬਕ 20% ਫ਼ਸਲ ਘਟਾਉਣ ਲਈ 10 ਲੱਖ ਹੈਕਟੇਅਰ ਰਕਬੇ ’ਤੇ ਝੋਨੇ ਦੀ ਬਿਜਾਈ ਛੱਡਣੀ ਪੈਣੀ ਸੀ।

 

 

ਪਰ ਹੁਣ ਸ੍ਰੀ ਜੌਹਲ ਦਾ ਕਹਿਣਾ ਹੈ ਕਿ ਜੇ ਪੰਜਾਬ ’ਚ ਧਰਤੀ ਹੇਠਲਾ ਪਾਣੀ ਬਚਾ ਕੇ ਰੱਖਣਾ ਹੈ, ਤਾਂ ਸੂਬੇ ’ਚ ਝੋਨੇ ਦੀ ਕਾਸ਼ਤ ਨੂੰ ਸਦਾ ਲਈ ਅਲਵਿਦਾ ਆਖ ਕੇ ਉਸ ਦੀ ਥਾਂ ਸਿਰਫ਼ ਬਾਸਮਤੀ ਬੀਜਣੀ ਹੋਵੇਗੀ।

 

 

ਇੰਝ ਹੀ ਸਾਲ 2017 ਦੌਰਾਨ ਜਲ ਸਰੋਤਾਂ ਬਾਰੇ ਕੇਂਦਰੀ ਮੰਤਰਾਲੇ ਦੇ ‘ਕੇਂਦਰੀ ਭੂ–ਜਲ ਬੋਰਡ’ ਵੱਲੋਂ ਕੀਤੇ ਗਏ ਇੱਕ ਅਧਿਐਨ ਮੁਤਾਬਕ ਬਠਿੰਡਾ, ਹੁਸ਼ਿਆਰਪੁਰ, ਜਲੰਧਰ, ਮੋਗਾ, ਪਠਾਨਕੋਟ ਤੇ ਪਟਿਆਲਾ ਸਮੇਤ ਪੰਜਾਬ ਦੇ 10 ਜ਼ਿਲ੍ਹੇ ਪਾਣੀ ਦੀ ਕਿੱਲਤ ਤੋਂ ਪ੍ਰਭਾਵਿਤ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਾਣੀ ਦਾ ਪੱਧਰ ਹਰ ਸਾਲ ਇੱਕ ਮੀਟਰ ਦੇ ਹਿਸਾਬ ਨਾਲ ਘਟ ਰਿਹਾ ਹੈ।

 

 

ਇਨ੍ਹਾਂ 10 ਜ਼ਿਲ੍ਹਿਆਂ ਵਿੱਚ ਸਿੰਜਾਈ ਲਈ ਟਿਊਬਵੈੱਲ 300 ਫ਼ੁੱਟ ਦੀ ਡੂੰਘਾਈ ਤੱਕ ਲੱਗੇ ਹੋਏ ਹਨ। ਪੰਜਾਬ ਦੇ ਖੇਤੀਬਾੜੀ ਮਾਮਲਿਆਂ ਦੇ ਵਧੀਕ ਮੁੱਖ ਸਕੱਤਰ ਵਿਸ਼ਵਜੀਤ ਖੰਨਾ ਨੇ ਕਿਹਾ ਕਿ ਇਸ ਵਾਰ ਕਾਫ਼ੀ ਕਿਸਾਨਾਂ ਵਿੱਚ ਝੋਨੇ ਦੀ ਥਾਂ ਹੋਰ ਫ਼ਸਲਾਂ ਬੀਜਣ ਦਾ ਰੁਝਾਨ ਵੇਖਿਆ ਜਾ ਰਿਹਾ ਹੈ; ਜੋ ਕਿ ਚੰਗਾ ਚਿੰਨ੍ਹ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੇ ਮੰਡੀਕਰਣ ਵਿੱਚ ਵੀ ਮਦਦ ਦੇਣ ਦੀ ਯੋਜਨਾ ਵੀ ਹੈ।

 

 

ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸ੍ਰੀ ਸੁਤੰਤਰ ਕੁਮਾਰ ਏਰੀ ਨੇ ਕਿਹਾ ਕਿ ਹੁਣ ਵਧੀਆ ਕਿਸਮ ਦੀ ਬਾਸਮਤੀ ਤੇ ਮੱਕੀ ਦੀ ਕਾਸ਼ਤ ਕਰਨ ਵਿੱਚ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨਰਮੇ ਦੀ ਮੰਗ ਵਿੱਚ ਕਿਤੇ ਕੋਈ ਕਮੀ ਨਹੀਂ ਆਈ।

 

 

ਉੱਧਰ ਗੁਆਂਢੀ ਸੂਬੇ ਹਰਿਆਣਾ ਦੀ ਸਰਕਾਰ ਨੇ ਹਰੇਕ ਉਸ ਕਿਸਾਨ ਲਈ 2,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰੋਤਸਾਹਨ ਤੋਂ ਇਲਾਵਾ 3,000 ਰੁਪਏ ਦੇ ਹੋਰ ਇੰਸੈਂਟਿਵ ਵੀ ਦੇਣ ਦਾ ਐਲਾਨ ਕੀਤਾ ਸੀ ਪਰ ਪੰਜਾਬ ਵਿੱਚ ਅਜਿਹੀ ਕੋਈ ਯੋਜਨਾ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:To save water Basmati will have to adopt instead of Paddy