ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਚੋਣਾਂ ਤੋਂ ਪਹਿਲਾਂ ਪੰਜਾਬ ’ਚ ਹਰਿਆਣਾ ਦੀ ਸ਼ਰਾਬ–ਸਮੱਗਲਿੰਗ ਰੋਕਣਾ ਵੱਡੀ ਚੁਣੌਤੀ

ਸੰਗਰੂਰ 'ਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਖ਼ਾਸ ਮੀਟਿੰਗ

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ, ਖ਼ਾਸ ਕਰ ਕੇ ਸੰਗਰੂਰ ਜ਼ਿਲ੍ਹੇ ਵਿੱਚ ਹਰਿਆਣਾ ਤੋਂ ਸ਼ਰਾਬ ਦੀ ਗ਼ੈਰ–ਕਾਨੂੰਨੀ ਸਮੱਗਲਿੰਗ (ਤਸਕਰੀ) ਨੂੰ ਰੋਕਣਾ ਇਸ ਵੇਲੇ ਸ਼ਹਿਰੀ ਤੇ ਪੁਲਿਸ ਪ੍ਰਸ਼ਾਸਨ ਦੋਵਾਂ ਲਈ ਵੱਡੀ ਚੁਣੌਤੀ ਹੈ। ਪੁਲਿਸ ਨੇ ਜਨਵਰੀ 2018 ਤੋਂ ਲੈ ਕੇ 10 ਮਾਰਚ 2019 ਤੱਕ ਸ਼ਰਾਬ ਦੀ ਸਮੱਗਲਿੰਗ ਦੇ 1063 ਮਾਮਲੇ ਦਰਜ ਕੀਤੇ ਹਨ।

 

 

ਇਸੇ ਸਮੇਂ ਦੌਰਾਨ 1,207 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਬਹੁਤੇ ਮੁਲਜ਼ਮ ਸ਼ਰਾਬ ਹਰਿਆਣਾ ਤੋਂ ਹੀ ਲੈ ਕੇ ਆਏ ਸਨ। ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਹੁਣ ਸਮੱਗਲਰਾਂ ਨੂੰ ਫੜਨ ਲਈ ਹਰਿਆਣਾ ਨਾਲ ਲੱਗਦੀ ਸਰਹੱਦ ਉੱਤੇ ਚੌਕਸੀ ਹੋਰ ਵੀ ਜ਼ਿਆਦਾ ਵਧਾ ਦਿੱਤੀ ਗਈ ਹੈ; ਤਾਂ ਜੋ ਸਮੱਗਲਰਾਂ ਨੂੰ ਕਾਬੂ ਕੀਤਾ ਜਾ ਸਕੇ।

 

 

ਗ਼ੈਰ–ਕਾਨੂੰਨੀ ਸ਼ਰਾਬ ਦੇ ਮੁੱਦੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਦੌਰਾਨ ਉਠਾਏ ਗਏ ਸਨ; ਜਿਸ ਵਿੱਚ ਆਬਕਾਰੀ ਵਿਭਾਗ ਦੇ ਅਧਿਕਾਰੀ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। ਇਸ ਮੀਟਿੰਗ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕੀਤੀ।

 

 

ਸ੍ਰੀ ਥੋਰੀ ਨੇ ਐਕਸਾਈਜ਼ ਵਿਭਾਗ ਨੂੰ ਹਦਾਇਤ ਜਾਰੀ ਕੀਤੀ ਕਿ ਉਹ ਝੁੱਗੀਆਂ–ਝੌਂਪੜੀਆਂ ਵਾਲੇ ਇਲਾਕਿਆਂ ਦਾ ਨਿਰੀਖਣ ਕਰਨ ਤੇ ਸ਼ਰਾਬ ਦੀ ਗ਼ੈਰ–ਕਾਨੂੰਨੀ ਸਮੱਗਲਿੰਗ ਨੂੰ ਰੋਕਣ ਲਈ ਜ਼ਿਲ੍ਹੇ ਦੇ ਹੋਰ ਸ਼ੱਕੀ ਹਿੱਸਿਆਂ ਵਿੱਚ ਛਾਪੇਮਾਰੀ ਕਰਨ। ਹਰਿਆਣਾ ਤੋਂ ਸੰਗਰੂਰ ਦੇ 35 ਕਿਲੋਮੀਟਰ ਇਲਾਕੇ ਤੱਕ ਵੱਡੀ ਗਿਣਤੀ ਵਿੱਚ ਪੁਲਿਸ ਬਲ ਤੇ ਫ਼ਲਾਈਂਗ ਸਕੁਐਡ ਤਾਇਨਾਤ ਕੀਤੇ ਜਾਣਗੇ।

 

 

ਡੀਸੀ ਨੇ ਦੱਸਿਆ ਕਿ ਉਹ ਛੇਤੀ ਹੀ ਜੀਂਦ ਜ਼ਿਲ੍ਹੇ ਦੇ ਡੀਸੀ ਤੇ ਐੱਸਐੱਸਪੀ ਨਾਲ ਵੀ ਮੀਟਿੰਗਾਂ ਕਰਨਗੇ।

 

 

ਸੰਗਰੂਰ ਵਿੱਚ 11.78 ਲੱਖ ਵੋਟਰ ਹਨ ਤੇ ਚੋਣਾਂ ਦੌਰਾਨ ਸਾਰੇ 1325 ਪੋਲਿੰਗ ਸਟੇਸ਼ਨਾਂ ਉੱਤੇ ਵੀਵੀਪੀਏਟੀ ਮਸ਼ੀਨਾ ਦੀ ਵਰਤੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 63 ਫ਼ਲਾਈਂਗ ਸਕੁਐਡ ਸਰਗਰਮ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:To Stop Liquor Smuggling before LS Polls is a big challenge in Punjab