ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਇਹ ਵੇਖਣ ਲਈ ਪਠਾਨਕੋਟ ਵਾਸੀਆਂ ਦੀਆਂ ਅੱਖਾਂ ਆਕਾਸ਼ ਵੱਲ ਰਹੀਆਂ…

ਏਅਰ ਚੀਫ਼ ਮਾਰਸ਼ਲ ਪਠਾਨਕੋਟ ਏਅਰ ਬੇਸ ਵਿਖੇ ਨਵੇਂ ਅਪਾਚੇ ਜੰਗੀ ਹੈਲੀਕਾਪਟਰ ਦਾ ਨਿਰੀਖਣ ਕਰਦੇ ਹੋਏ। ਫ਼ੋਟੋ: ਏਐੱਨਆਈ

ਅੱਜ ਪਠਾਨਕੋਟ ਏਅਰ ਫ਼ੋਰਸ ਬੇਸ ’ਤੇ ਅਮਰੀਕਾ ਵਿੱਚ ਬਣੇ ਅੱਠ ਜੰਗੀ ਹੈਲੀਕਾਪਟਰ ਅੱਜ ਭਾਰਤੀ ਹਵਾਈ ਫ਼ੌਜ ਵਿੱਚ ਸ਼ਾਮਲ ਕੀਤੇ ਗਏ। ਭਾਰਤੀ ਹਵਾਈ ਫ਼ੌਜ ਦੇ ਇਸ ਸਾਦੇ ਸਮਾਰੋਹ ਵਿੱਚ ਕਿਸੇ ਆਮ ਨਾਗਰਿਕ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ; ਇਸੇ ਲਈ ਅੱਜ ਪਠਾਨਕੋਟ ਦੇ ਨਿਵਾਸੀਆਂ ਦੀਆਂ ਅੱਖਾਂ ਅਸਮਾਨ ਵੱਲ ਹੀ ਲੱਗੀਆਂ ਰਹੀਆਂ ਕਿ ਕਿਤੇ ਨਵੇਂ ਹੈਲੀਕਾਪਟਰਜ਼ ਦੀ ਕੋਈ ਝਲਕ ਮਿਲ ਜਾਵੇ।

 

 

ਦਰਅਸਲ, ਇਨ੍ਹਾਂ ਹੈਲੀਕਾਪਟਰਾਂ ਦਾ ਕੇਂਦਰ ਸਰਕਾਰ ਵੱਲੋਂ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਗਿਆ ਹੈ। ਭਾਵੇਂ ਇਨ੍ਹਾਂ ਹੈਲੀਕਾਪਟਰਾਂ ਨੇ ਅੱਜ ਉਡਾਣ ਨਹੀਂ ਭਰੀ ਤੇ ਇਹ ਸਿਰਫ਼ ਪਠਾਨਕੋਟ ਏਅਰ ਫ਼ੋਰਸ ਸਟੇਸ਼ਨ ਦੇ ਅੰਦਰ ਹੀ ਰਹੇ। ਪਰ ਸਟੇਸ਼ਨ ਦੀ ਚਾਰਦੀਵਾਰੀ ਤੋਂ ਕੁਝ ਮੀਟਰ ਦੀ ਦੂਰੀ ਉੱਤੇ ਰਹਿਣ ਵਾਲੇ ਆਮ ਨਿਵਾਸੀ ਆਪਣੇ ਕੋਠਿਆਂ ਉੱਤੇ ਚੜ੍ਹ ਕੇ ਅੱਡੀਆਂ ਚੁੱਕ–ਚੁੱਕ ਕੇ ਵੇਖਦੇ ਰਹੇ।

 

 

ਕੁਝ ਨਿਵਾਸੀਆਂ ਨੇ ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਨੇ ਉਹ ਨਵੇਂ ਹੈਲੀਕਾਪਟਰ ਵੇਖ ਲਏ ਹਨ।

 

 

ਸ਼ਹਿਰ ਵਾਸੀਆਂ ਨੂੰ ਆਸ ਹੈ ਕਿ ਅੱਜ ਇਹ ਨਵੇਂ ਹੈਲੀਕਾਪਟਰ ਉਡਾਣ ਜ਼ਰੂਰ ਭਰਨਗੇ ਪਰ ਉਨ੍ਹਾਂ ਨੇ ਉਡਾਣਾਂ ਤਾਂ ਭਰੀਆਂ ਪਰ ਉਹ ਬਹੁਤ ਸੀਮਤ ਜਿਹੇ ਇਲਾਕੇ ਤੱਕ ਹੀ ਸੀਮਤ ਰਹੀਆਂ; ਜਿਸ ਕਾਰਨ ਆਮ ਸਥਾਨਕ ਨਾਗਰਿਕਾਂ ਨੂੰਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।

 

 

ਹੁਣ ਲੋਕਾਂ ਨੂੰ ਆਸ ਹੈ ਕਿ ਅਗਲੇ ਕੁਝ ਦਿਨਾਂ ਦੌਰਾਨ ਇਹ ਹੈਲੀਕਾਪਟਰ ਜ਼ਰੂਰ ਉਡਾਣਾਂ ਭਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:To whom Pathankot residents wanted to see in the sky today