ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਅਕਾਲੀਆਂ ਨੂੰ ਬੇਨਕਾਬ ਕਰਨ` ਲਈ ਪੀੜਤਾਂ ਨੂੰ ਮਿਲਣਗੇ ਪ੍ਰਮੁੱਖ ਕਾਂਗਰਸੀ ਆਗੂ

‘ਅਕਾਲੀਆਂ ਨੂੰ ਬੇਨਕਾਬ ਕਰਨ` ਲਈ ਪੀੜਤਾਂ ਨੂੰ ਮਿਲਣਗੇ ਪ੍ਰਮੁੱਖ ਕਾਂਗਰਸੀ ਆਗੂ

ਪੰਜਾਬ `ਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਕਈ ਘਟਨਾਵਾਂ ਅਤੇ ਉਨ੍ਹਾਂ ਤੋਂ ਬਾਅਦ 2015 ਦੌਰਾਨ ਕੋਟਕਪੂਰਾ `ਚ ਸਿੱਖ ਰੋਸ ਮੁਜ਼ਾਹਰਾਕਾਰੀਆਂ `ਤੇ ਪੁਲਿਸ ਗੋਲੀਬਾਰੀ ਲਈ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਵੱਲੋਂ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ‘ਜਿ਼ੰਮੇਵਾਰ` ਕਰਾਰ ਦੇਣ ਦਾ ਸਿਆਸੀ ਲਾਹਾ ਲੈਣ ਦੀਆਂ ਹੁਣ ਪੂਰੀਆਂ ਤਿਆਰੀਆਂ ਕਾਂਗਰਸ ਨੇ ਕਰ ਲਈਆਂ ਹਨ।


ਦਰਅਸਲ, ਆਉਂਦੀ 19 ਸਤੰਬਰ ਨੂੰ ਪੰਜਾਬ `ਚ ਜਿ਼ਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਹੋਣੀਆਂ ਹਨ; ਉਨ੍ਹਾਂ ਨੂੰ ਧਿਆਨ `ਚ ਰੱਖਦਿਆਂ ਹੁਣ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਕੈਬਿਨੇਟ ਮੰਤਰੀਆਂ ਨਵਜੋਤ ਸਿੰਘ ਸਿੱਧੂ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਬਾਜਵਾ ਜਿਹੇ ਕੁਝ ਚੋਟੀ ਦੇ ਆਗੂਆਂ ਨੇ ਆਉਂਦੀ 5 ਸਤੰਬਰ ਨੂੰ ਫ਼ਰੀਦਕੋਟ ਜਿ਼ਲ੍ਹੇ ਦਾ ਦੌਰਾ ਕਰਨ ਦਾ ਫ਼ੈਸਲਾ ਕੀਤਾ ਹੈ।


ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਨੇ ਦੱਸਿਆ ਕਿ ਇਹ ਸਾਰੇ ਆਗੂ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਜਾਣਗੇ, ਜਿੱਥੋਂ 1 ਜੂਨ, 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋ ਗਿਆ ਸੀ। ਉਹ ਬਹਿਬਲ ਕਲਾਂ ਗੋਲੀ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਵੀ ਮਿਲਣਗੇ। ਉਨ੍ਹਾਂ ਦੱਸਿਆ,‘ਇਸ ਦੌਰੇ ਦਾ ਮੰਤਵ ਸ਼੍ਰੋਮਣੀ ਅਕਾਲੀ ਦਲ ਨੂੰ ਬੇਨਕਾਬ ਕਰਨਾ ਹੈ। ਉਸ ਦੀ ਲਾਪਰਵਾਹੀ ਕਾਰਨ ਸਮੁੱਚੀ ਕੌਮ ਨੂੰ ਕਿੰਨਾ ਦੁੱਖ ਤੇ ਦਰਦ ਝੱਲਣਾ ਪਿਆ ਹੈ।`


ਇਸ ਦੌਰਾਨ ਪਾਰਟੀ ਸੂਤਰਾਂ ਨੇ ਇਹ ਵੀ ਦੱਸਿਆ ਕਿ ਕਾਂਗਰਸੀ ਆਗੂਆਂ ਨੇ ਸਮਾਨਾਂਤਰ/ਮੁਤਵਾਜ਼ੀ ਜੱਥੇਦਾਰਾਂ ਦੇ ਬਰਗਾੜੀ ਮੋਰਚੇ `ਤੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਉਲੀਕਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Top Congress leaders will meet victims