ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੋਤਾ ਸਿੰਘ ਪੰਜਾਬ ਸਕੂਲ ਸਿੱਖਿਆ ਬੋਰਡ ਭਰਤੀ ਘੁਟਾਲੇ `ਚੋਂ ਬਰੀ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੋਤਾ ਸਿੰਘ

ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੋਤਾ ਸਿੰਘ ਨੂੰ ਮੋਹਾਲੀ ਦੀ ਇੱਕ ਅਦਾਲਤ ਨੇ 16 ਵਰ੍ਹੇ ਪੁਰਾਣੇ ਪੰਜਾਬ ਸਕੂਲ ਸਿੱਖਿਆ ਬੋਰਡ ਭਰਤੀ ਘੁਟਾਲੇ `ਚੋਂ ਬਾਇੱਜ਼ਤ ਬਰੀ ਕਰ ਦਿੱਤਾ ਹੈ।


ਉਂਝ ਅਦਾਲਤ ਨੇ ਇਸ ਮਾਮਲੇ `ਚ ਹੋਰ ਮੁਲਜ਼ਮਾਂ ਜੋਰਾ ਸਿੰਘ, ਅਮਰ ਸਿੰਘ, ਜਗਜੀਤ ਸਿੰਘ ਸਿੱਧੂ, ਪਵਿੱਤਰ ਪਾਲ ਕੌਰ ਨੂੰ ਭਾਰਤੀ ਦੰਡ ਸੰਘਤਾ ਦੀਆਂ ਧਾਰਾਵਾਂ 465, 467, 471 ਅਤੇ 120 ਬੀ ਅਧੀਨ ਦੋਸ਼ੀ ਪਾਇਆ ਹੈ ਉਨ੍ਹਾਂ ਨੂੰ ਤਿੰਨ-ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।


ਬਰੀ ਹੋਣ ਤੋਂ ਬਾਅਦ ਤੋਤਾ ਸਿੰਘ ਹੁਰਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ `ਚ ਐਵੇਂ ਝੂਠਾ ਫਸਾਇਆ ਗਿਆ ਸੀ। ਪੰਜਾਬ ਸਕੂਲ ਸਿੱਖਿਆ ਬੋਰਡ ਇੱਕ ਖ਼ੁਦਮੁਖਤਿਆਰ ਇਕਾਈ ਹੈ, ਇਸ ਲਈ ਉਸ ਦੀਆਂ ਭਰਤੀਆਂ `ਚ ਉਨ੍ਹਾਂ ਦੀ ਕਦੇ ਕੋਈ ਭੂਮਿਕਾ ਨਹੀਂ ਰਹੀ।


ਤੋਤਾ ਸਿੰਘ ਦੇ ਵਕੀਲ ਸਤਨਾਮ ਸਿੰਘ ਕਲੇਰ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ `ਤੇ ਭਾਰਤੀ ਦੰਡ ਸੰਘਤਾ ਦੀ ਧਾਰਾ 120ਬੀ ਅਧੀਨ ਦੋਸ਼ ਲਾਏ ਗਏ ਸਨ, ਭਾਵੇਂ ਬੋਰਡ ਦੀਆਂ ਨਿਯੁਕਤੀਆਂ `ਚ ਉਨ੍ਹਾਂ ਦੀ ਕਦੇ ਕੋਈ ਭੂਮਿਕਾ ਨਹੀਂ ਰਹੀ।


ਸਾਲ 2000 ਤੇ 2001 `ਚ ਪੰਜਾਬ ਸਕੂਲ ਸਿੱਖਿਆ ਬੋਰਡ `ਚ 134 ਕਲਰਕਾਂ ਦੀ ਭਰਤੀ ਹੋਈ ਸੀ ਤੇ ਉਸ ਨਾਲ ਜੁੜੇ ਘੁਟਾਲੇ ਵਿੱਚ ਤੋਤਾ ਸਿੰਘ ਸਮੇਤ ਛੇ ਜਣਿਆਂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਉਦੋਂ ਤੋਤਾ ਸਿੰਘ ਅਕਾਲੀ ਸਰਕਾਰ `ਚ ਸਿੱਖਿਆ ਮੰਤਰੀ ਸਨ। ਇਹ ਮਾਮਲਾ 2001 `ਚ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤਾ ਗਿਆ ਸੀ ਤੇ 2007 `ਚ ਦੋਸ਼ ਆਇਦ ਕੀਤੇ ਗਏ ਸਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tota Singh acquitted in PSEBoard Recruitment Scam