ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਕੁੱਲ 1,792 ਕੋਰੋਨਾ–ਪਾਜ਼ਿਟਿਵ ਮਰੀਜ਼

ਪੰਜਾਬ ’ਚ ਕੁੱਲ 1,792 ਕੋਰੋਨਾ–ਪਾਜ਼ਿਟਿਵ ਮਰੀਜ਼

ਤਸਵੀਰ: ਸੰਜੀਵ ਸ਼ਰਮਾ, ਹਿੰਦੁਸਤਾਨ ਟਾਈਮਜ਼ – ਬਠਿੰਡਾ

 

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 1,792 ਹੋ ਗਈ ਹੈ। ਕੱਲ੍ਹ ਸਨਿੱਚਰਵਾਰ ਨੂੰ 24 ਨਵੇਂ ਮਾਮਲੇ ਸਾਹਮਣੇ ਆਏ ਸਨ; ਜਿਨ੍ਹਾਂ ਵਿੱਚੋਂ 15 ਜਣੇ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ।

 

 

ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਬਲਾਕ ’ਚ ਪੈਂਦੇ ਪਿੰਡ ਮਾਣੂਕੇ ਦੇ ਇੱਕ ਵਿਅਕਤੀ ਦੀ ਕੱਲ੍ਹ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਤੋਂ ਬਾਅਦ ਇਲਾਕੇ ’ਚ ਕੁਝ ਸਹਿਮ ਪਾਇਆ ਜਾ ਰਿਹਾ ਹੈ। ਜਿਸ 56 ਸਾਲਾ ਵਿਅਕਤੀ ਗੁਰਜੰਟ ਸਿੰਘ ਦਾ ਦੇਹਾਂਤ ਹੋਇਆ ਹੈ, ਉਹ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰ ਕੇ ਪਰਤਿਆ ਸੀ।

 

 

ਲੁਧਿਆਣਾ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਹੁਣ ਤੱਕ ਛੇ ਮਨੁੱਖੀ ਜਾਨਾਂ ਲੈ ਚੁੱਕਾ ਹੈ। ਲੁਧਿਆਣਾ ਦੇ ਸਿਵਲ ਸਰਜਨ ਡਾ.ਰਾਜੇਸ਼ ਬੱਗਾ ਨੇ ਦੱਸਿਆ ਕਿ ਗੁਰਜੰਟ ਸਿੰਘ ਹੁਰਾਂ ਦੀ ਮੌਤ ਦਿਲ ਦੀ ਧੜਕਣ ਰੁਕ ਜਾਣ ਕਾਰਨ ਹੋਈ ਹੈ।

 

 

ਕੱਲ੍ਹ ਜਲੰਧਰ ’ਚ 12 ਹੋਰ ਨਵੇਂ ਮਰੀਜ਼ ਸਾਹਮਣੇ ਆਏ। ਇੰਝ ਹੀ ਗੁਰਦਾਸਪੁਰ ਤੋਂ ਪੰਜ, ਰੂਪਨਗਰ ਤੋਂ ਚਾਰ ਤੇ ਮੋਗਾ, ਮਾਨਸਾ ਤੇ ਲੁਧਿਆਣਾ ’ਚੋਂ ਇੱਕ–ਇੱਕ ਮਰੀਜ਼ ਸਾਹਮਣੇ ਆਏ।

 

 

ਜਲੰਧਰ ਦੇ 12 ਨਵੇਂ ਮਰੀਜ਼ਾਂ ਵਿੱਚੋਂ 8 ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਮਾਨਸਾ ਦਾ ਇੱਕ ਨਿਵਾਸੀ ਵੀ ਜਲੰਧਰ ਦੇ ਇੱਕ ਹਸਪਤਾਲ ਵਿੱਚ ਕੋਰੋਨਾ ਦਾ ਇਲਾਜ ਕਰਵਾ ਰਿਹਾ ਹੈ, ਉਸ ਨੂੰ ਜਲੰਧਰ ’ਚ ਨਹੀਂ ਸਗੋਂ ਮਾਨਸਾ ਵਿੱਚ ਗਿਣਿਆ ਜਾਵੇਗਾ।

 

 

ਨਾਂਦੇੜ ਸਾਹਿਬ ਤੋਂ ਜਲੰਧਰ ਪਰਤੇ ਅੱਠ ਸ਼ਰਧਾਲੂਆਂ ਦੀ ਉਮਰ 36 ਤੋਂ 70 ਸਾਲਾਂ ਦੇ ਵਿਚਕਾਰ ਹੈ। ਉੱਧਰ ਗੁਰਦਾਸਪੁਰ ਜ਼ਿਲ੍ਹੇ ’ਚ ਜਿਹੜੇ ਪੰਜ ਵਿਅਕਤੀ ਕੱਲ੍ਹ ਪਾਜ਼ਿਟਿਵ ਪਾਏ ਗਏ ਹਨ, ਉਹ ਵੀ ਸਾਰੇ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹੀ ਹਨ। ਇੰਝ ਇਸ ਜ਼ਿਲ੍ਹੇ ’ਚ ਹੁਣ ਤੱਕ 122 ਕੋਰੋਨਾ–ਮਰੀਜ਼ ਦਰਜ ਹੋ ਚੁੱਕੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Total 1792 Corona Positive Patients in Punjab