ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਪੁਰਾ 'ਚ ਕੋਰੋਨਾ ਵਾਇਰਸ ਦੇ 18 ਨਵੇਂ ਪਾਜ਼ੀਟਿਵ ਮਰੀਜ਼ ਮਿਲੇ, ਕੁਲ ਗਿਣਤੀ 277 ਹੋਈ

ਪੰਜਾਬ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅੱਜ ਜ਼ਿਲ੍ਹਾ ਪਟਿਆਲਾ ਦੇ ਰਾਜਪੁਰਾ ਕਸਬੇ 'ਚੋਂ 18 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਰਾਜਪੁਰਾ 'ਚ ਕੋਰੋਨਾ ਵਾਇਰਸ ਦੇ 12 ਪਾਜ਼ੀਟਿਵ ਮਰੀਜ਼ ਮਿਲੇ ਸਨ। ਹੁਣ ਰਾਜਪੁਰਾ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 30 ਹੋ ਗਈ ਹੈ। ਉਧਰ ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 49 ਮਾਮਲੇ ਸਾਹਮਣੇ ਆ ਚੁੱਕੇ ਹਨ।
 

ਇਸ ਤੋਂ ਪਹਿਲਾਂ ਅੱਜ ਸ਼ਾਮ ਤਕ ਸੂਬੇ 'ਚ ਕੋਰੋਨਾ ਪਾਜੀਟਿਵ ਦੇ 6 ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਵਿੱਚੋਂ 5 ਕੇਸ ਜਲੰਧਰ ਅਤੇ 1 ਕੇਸ ਕਪੂਰਥਲਾ ਤੋਂ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਰਾਜਪੁਰਾ 'ਚ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਦਾ ਕੇਸ ਇੱਕ ਬਜ਼ੁਰਗ ਔਰਤ 'ਚ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਇਹ ਚੇਨ ਲਗਾਤਾਰ ਅੱਗੇ ਵੱਧ ਰਹੀ ਹੈ। ਪੰਜਾਬ 'ਚ ਹੁਣ ਕੁਲ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 277 ਹੋ ਗਈ ਹੈ।
 

ਪੰਜਾਬ ਦੇ 22 ਜ਼ਿਲ੍ਹਿਆਂ ਵਿਚੋਂ 19 ਜ਼ਿਲ੍ਹੇ ਕੋਰੋਨਾ ਦੀ ਚਪੇਟ 'ਚ ਹਨ। ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਕੋਰੋਨਾ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ਇਸ ਤਰ੍ਹਾਂ ਹੈ।  ਐਸਏਐਸ ਨਗਰ 'ਚ 62, ਪਠਾਨਕੋਟ 'ਚ 24, ਮਾਨਸਾ 'ਚ 11, ਮੋਗਾ 'ਚ 4, ਅੰਮ੍ਰਿਤਸਰ 'ਚ 11, ਨਵਾਂਸ਼ਹਿਰ (ਐਸਬੀਐਸ ਨਗਰ) 'ਚ 19, ਹੁਸ਼ਿਆਰਪੁਰ 'ਚ 7, ਜਲੰਧਰ 'ਚ 53,  ਲੁਧਿਆਣਾ 'ਚ 16, ਰੋਪੜ 'ਚ 3, ਫਤਿਹਗੜ੍ਹ ਸਾਹਿਬ 'ਚ 2, ਪਟਿਆਲਾ 'ਚ 49, ਫਰੀਦਕੋਟ 'ਚ 3, ਬਰਨਾਲਾ 'ਚ 2, ਕਪੂਰਥਲਾ 'ਚ 3, ਮੁਕਤਸਰ ਸਾਹਿਬ 'ਚ 1, ਸੰਗਰੂਰ 'ਚ 3, ਗੁਰਦਾਸਪੁਰ 'ਚ 1 ਅਤੇ ਫਿਰੋਜਪੁਰ 'ਚ 1 ਕੋਰੋਨਾ ਪਾਜ਼ੀਟਿਵ ਕੇਸ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Total 18 coronavirus cases found in Rajpura today