ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਰਮ ਤੇ ਵਿਰਸੇ ਦੀਆਂ ਬਾਤਾਂ ਪਾ ਰਹੀ ਹੈ ਸੈਰ-ਸਪਾਟਾ ਵਿਭਾਗ ਦੀ ਨੁਮਾਇਸ਼

1 / 2ਧਰਮ ਤੇ ਵਿਰਸੇ ਦੀਆਂ ਬਾਤਾਂ ਪਾ ਰਹੀ ਹੈ ਸੈਰ-ਸਪਾਟਾ ਵਿਭਾਗ ਦੀ ਨੁਮਾਇਸ਼

2 / 2ਨੁਮਾਇਸ਼ ਬਾਰੇ ਫੀਡ ਬੈਕ ਦਿੰਦਾ ਹੋਇਆ ਗੁਰਦਾਸਪੁਰ ਵਾਸੀ ਗਿਆਨ ਸਿੰਘ।

PreviousNext

ਪੰਜਾਬ ਦੀਆਂ ਸੱਭਿਆਚਾਰਕ ਵਸਤ ਦੇ ਨਮੂਨਿਆਂ ਨਾਲ ਸ਼ਿੰਗਾਰੀ ਹੈ ਸਟਾਲ ਦੀ ਦਿੱਖ

 

ਰੋਜ਼ਾਨਾ ਸੈਂਕੜੇ ਸ਼ਰਧਾਲੂ ਲੈ ਰਹੇ ਹਨ ਨੁਮਾਇਸ਼ ਦਾ ਲਾਹਾ, ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਇਤਿਹਾਸ ਬਾਰੇ ਵੰਡਿਆ ਜਾ ਰਿਹੈ ਸਾਹਿਤ

 

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮ ਜਿੱਥੇ ਸੰਗਤ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਾ ਰਹੇ ਹਨ, ਉਥੇ ਪੰਜਾਬ ਦੇ ਵਿਰਸੇ ਦੀਆਂ ਬਾਤਾਂ ਵੀ ਪਾ ਰਹੇ ਹਨ। 

 

ਇਨ੍ਹਾਂ ਵਿਸ਼ੇਸ਼ ਸਮਾਗਮਾਂ ਦੌਰਾਨ ਪੰਜਾਬ ਸਮਾਲ ਸਕੇਲ ਇੰਡਸਟੀ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਪ੍ਰਦਰਸ਼ਨੀ ਹਾਲ ਵਿੱਚ ਪੰਜਾਬ ਸਰਕਾਰ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੀ ਪ੍ਰਦਰਸ਼ਨੀ ਧਰਮ, ਵਿਰਸੇ ਤੇ ਪੰਜਾਬੀ ਸੱਭਿਆਚਾਰ ਦਾ ਅਨੋਖਾ ਸੁਮੇਲ ਪ੍ਰਤੀਤ ਹੋ ਰਹੀ ਹੈ।

 

ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਲੱਗੀ ਪ੍ਰਦਰਸ਼ਨੀ ਦੀ ਬਾਹਰੀ ਦਿੱਖ ਜਿੱਥੇ ਪੰਜਾਬ ਦੇ ਵਿਰਸੇ ਦੀਆਂ ਬਾਤਾਂ ਪਾਉਂਦੀ ਹੈ, ਉਥੇ ਇਸ ਦੀ ਸਟਾਲ 'ਤੇ ਵੰਡਿਆ ਜਾ ਰਿਹਾ ਸਾਹਿਤ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੀਆਂ ਪ੍ਰਮੁੱਖ ਥਾਵਾਂ ਦਾ ਇਤਿਹਾਸ ਵਿਸਥਾਰ 'ਚ ਬਿਆਨ ਕਰਦਾ ਹੈ।

 

ਇਸ ਸਬੰਧੀ ਗੱਲ ਕਰਦਿਆਂ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਆਖਿਆ ਕਿ ਪੰਜਾਬ ਵਿਚ ਅਨੇਕ ਵਿਰਾਸਤੀ ਤੇ ਇਤਿਹਾਸਕ ਸਥਾਨ ਹਨ, ਜੋ ਸੈਰ ਸਪਾਟੇ ਦੇ ਪੱਖ ਤੋਂ ਬਹੁਤ ਅਹਿਮੀਅਤ ਰੱਖਦੇ ਹਨ ਤੇ ਇਨ੍ਹਾਂ ਸਥਾਨਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਕਰਵਾਉਣ ਲਈ ਇਹ ਪ੍ਰਦਰਸ਼ਨੀ ਲਾਈ ਹੈ। 

 

ਕਪੂਰਥਲਾ ਦੇ ਡਿਪਟੀ ਕਮਿਸ਼ਨਰ ਡੀਪੀਐਸ ਖਰਬੰਦਾ ਨੇ ਦੱਸਿਆ ਕਿ ਪ੍ਰਦਰਸ਼ਨੀ ਹਾਲ 'ਚ ਕਈ ਸਰਕਾਰੀ ਵਿਭਾਗਾਂ ਨੇ ਆਪਣੀਆਂ ਸਟਾਲਾਂ ਲਾਈਆਂ ਹਨ, ਜਿਨ੍ਹਾਂ ਰਾਹੀਂ ਸ਼ਰਧਾਲੂਆਂ ਨੂੰ ਬੜੀ ਹੀ ਲਾਹੇਵੰਦ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਉਹ ਇੱਥੋਂ ਖਰੀਦੋ-ਫਰੋਖਤ ਵੀ ਕਰ ਰਹੇ ਹਨ। 

 

ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੈਰ ਸਪਾਟਾ ਵਿਭਾਗ ਦੀ ਨੁਮਾਇਸ਼ ਦੀ ਬਾਹਰੀ ਦਿੱਖ ਇਸ ਤਰ੍ਹਾਂ ਉਲੀਕੀ ਗਈ ਹੈ ਕਿ ਦਰਸ਼ਕਾਂ ਨੂੰ ਪੰਜਾਬ ਦੇ ਪੁਰਾਤਨ ਵਿਰਸੇ ਤੇ ਪੰਜਾਬੀ ਸੱਭਿਆਚਾਰ ਦੀ ਝਲਕ ਪਵੇ। 

 

ਇਸ ਪ੍ਰਦਰਸ਼ਨੀ ਦੇ ਦਰਵਾਜ਼ਿਆਂ ਨੂੰ ਪੱਖੀਆਂ, ਚਰਖਿਆਂ ਤੇ ਕਿਰਸਾਨੀ ਸੰਦਾਂ ਦੇ ਨਮੂਨਿਆਂ ਨਾਲ ਸਜਾਇਆ ਗਿਆ ਹੈ। ਅੰਦਰ ਦਾਖਲ ਹੁੰਦਿਆਂ ਹੀ ਕੰਧਾਂ 'ਤੇ ਸਕਰੀਨਾਂ ਨਜ਼ਰ ਪੈਂਦੀਆਂ ਹਨ, ਜਿਨਾਂ ਰਾਹੀਂ ਵੱਖ ਵੱਖ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਹ ਪ੍ਰਦਰਸ਼ਨੀ 12 ਨਵੰਬਰ ਤੱਕ ਜਾਰੀ ਰਹੇਗੀ।

 

ਟੂਰਿਸਟ ਅਫ਼ਸਰ ਅੰਕੁਰ ਕੁਮਾਰ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ 'ਚ ਪੰਜਾਬ ਦੇ ਹਰ ਜ਼ਿਲ੍ਹੇ ਨਾਲ ਸਬੰਧਤ ਕਿਤਾਬਚੇ, ਪੂਰੇ ਪੰਜਾਬ ਬਾਰੇ ਕਿਤਾਬਚੇ ਤੇ ਸੁਲਤਾਨਪੁਰ ਲੋਧੀ ਬਾਰੇ ਕਿਤਾਬਚੇ ਵੰਡੇ ਜਾ ਰਹੇ ਹਨ, ਜਿਨ੍ਹਾਂ ਵਿੱਚ ਜ਼ਿਲ੍ਹਾਵਾਰ ਨਕਸ਼ੇ, ਪ੍ਰਮੁੱਖ ਸਥਾਨ ਤੇ ਉਨ੍ਹਾਂ ਦਾ ਇਤਿਹਾਸ ਦਰਸਾਇਆ ਗਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tourism department showcases religion and heritage