ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ’ਚ ਵਪਾਰੀਆਂ ਤੇ ਸਨਅਤਕਾਰਾਂ ਨੇ ਕੇਂਦਰੀ ਕਮਿਸ਼ਨ ਨੂੰ ਦੱਸੇ ਆਪਣੇ ਦੁਖੜੇ

ਅੰਮ੍ਰਿਤਸਰ ’ਚ ਵਪਾਰੀਆਂ ਤੇ ਸਨਅਤਕਾਰਾਂ ਨੇ ਕੇਂਦਰੀ ਕਮਿਸ਼ਨ ਨੂੰ ਦੱਸੇ ਆਪਣੇ ਦੁਖੜੇ

ਚੇਅਰਮੈਨ ਸ੍ਰੀ ਐੱਨਕੇ ਸਿੰਘ ਦੀ ਅਗਵਾਈ ਹੇਠਲੇ 15ਵੇਂ ਕੇਂਦਰੀ ਵਿੱਤ ਕਮਿਸ਼ਨ ਨੇ ਅੱਜ ਵੀਰਵਾਰ ਨੂੰ ਅੰਮ੍ਰਿਤਸਰ ’ਚ ਕਾਰੋਬਾਰੀ ਤੇ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਤਿੰਨ ਦਿਨਾਂ ਦੇ ਪੰਜਾਬ ਦੌਰੇ ’ਤੇ ਪੁੱਜਾ ਕਮਿਸ਼ਨ ਪਹਿਲਾਂ ਸੂਬਾ ਸਰਕਾਰ ਦੇ ਨੁਮਾਇੰਦਿਆਂ ਨਾਲ ਵੀ ਵਿਸਤ੍ਰਿਤ ਵਿਚਾਰ–ਵਟਾਂਦਰਾ ਕਰ ਚੁੱਕਾ ਹੈ।

 

 

ਮੀਟਿੰਗ ਦੌਰਾਨ ਨੁਮਾਇੰਦਿਆਂ ਨੇ ਕਮਿਸ਼ਨ ਨੂੰ ਸੂਚਿਤ ਕੀਤਾ ਕਿ ਪੰਜਾਬ ਨੂੰ ਆਪਣੇ ਰਾਜਧਾਨੀ–ਸ਼ਹਿਰ (ਚੰਡੀਗੜ੍ਹ) ਦਾ ਵੱਡਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਚੰਡੀਗੜ੍ਹ ਇੱਕ ਕੇਂਦਰ–ਸ਼ਾਸਤ ਪ੍ਰਦੇਸ਼ ਹੈ ਤੇ ਉੱਥੇ ਵੱਡੇ ਪੱਧਰ ’ਤੇ ਹੋਣ ਵਾਲੀ ਖਪਤ ਦਾ ਲਾਭ ਹੋਰਨਾਂ ਸੂਬਿਆਂ ਨੂੰ ਹੋ ਰਿਹਾ ਹੈ।

 

 

ਕਮਿਸ਼ਨ ਨੂੰ ਇਹ ਵੀ ਸੂਚਿਤ ਕੀਤਾ ਗਿਆ ਕਿ ਪੰਜਾਬ ਕਿਉਂਕਿ ਸਰਹੱਦੀ ਸੂਬਾ ਹੈ ਤੇ ‘ਮਾੜੀ ਨੀਅਤ’ ਵਾਲੇ ਗੁਆਂਢੀ ਦੇਸ਼ ਦੀ ਸਰਹੱਦ ਨਾਲ ਲੱਗਦੀ ਹੈ, ਜਿਸ ਕਾਰਨ ਸੂਬੇ ਵਿੱਚ ਆਮ ਸਰਮਾਏਦਾਰ ਜਾਂ ਸਨਅਤਕਾਰ ਆਪਣਾ ਸਰਮਾਇਆ ਛੇਤੀ ਕਿਤੇ ਨਹੀਂ ਲਾਉਂਦਾ।

 

 

ਇਸ ਤੋਂ ਇਲਾਵਾ ਪੰਜਾਬ ਦੇ ਦੋ ਗੁਆਂਢੀ ਸੂਬਿਆਂ ਜੰਮੂ–ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਨੂੰ ਵਿਸ਼ੇਸ਼ ਉਦਯੋਗਿਕ ਪ੍ਰੋਤਸਾਹਨ ਪੈਕੇਜ ਦਿੱਤੇ ਜਾਣ ਕਾਰਨ ਵੀ ਸੂਬੇ ਦਾ ਸਨਅਤੀ ਵਿਕਾਸ ਕਾਫ਼ੀ ਪ੍ਰਭਾਵਿਤ ਹੋਇਆ ਹੈ। ਪੰਜਾਬ ਦੇ ਪੀਐੱਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (PHDCCI – ਪੰਜਾਬ ਵਣਜ ਤੇ ਉਦਯੋਗ ਦਾ ਪੀਐੱਚਡੀ ਚੈਂਬਰ) ਦੇ ਚੇਅਰਮੈਨ ਆਰਐੱਸ ਸਚਦੇਵਾ ਨੇ ਦੱਸਿਆ ਕਿ ਉਨ੍ਹਾਂ ਨੇ ਕਮਿਸ਼ਨ ਨੂੰ ਇਹ ਵੀ ਸੂਚਿਤ ਕੀਤਾ ਕਿ ਜੀਐੱਸਟੀ ਕਾਰਨ ਮੈਟਰੋ–ਸ਼ਹਿਰਾਂ ਅਤੇ ਹੋਰ ਵੱਡੇ ਸ਼ਹਿਰਾਂ ਵਾਲੇ ਸੂਬਿਆਂ ਨੂੰ ਕੇਂਦਰੀ ਟੈਕਸ–ਆਮਦਨ ਵਿਚੋਂ ਵੱਧ ਹਿੱਸਾ ਮਿਲ ਜਾਂਦਾ ਹੈ, ਜਦ ਕਿ ਖੇਤੀਬਾੜੀ ਤੇ ਦਿਹਾਤੀ ਅਰਥ–ਵਿਵਸਥਾ ’ਤੇ ਨਿਰਭਰ ਪੰਜਾਬ ਜਿਹੇ ਰਾਜਾਂ ਨੂੰ ਇਸ ਮਾਮਲੇ ’ਚ ਚੋਖਾ ਨੁਕਸਾਨ ਉਠਾਉਣਾ ਪੈਂਦਾ ਹੈ।

 

 

VAT (ਵੈਲਿਯੂ ਐਡਿਡ ਟੈਕਸ) ਸ਼ਾਸਨ ਅਧੀਨ ਸੂਬਿਆਂ ਵਿੱਚ ਟੈਕਸ ਦੀਆਂ ਦਰਾਂ ਵੀ ਵੱਖੋ–ਵੱਖਰੀਆਂ ਸਨ ਤੇ ਇਹ ਸਭ ਖਪਤ ਦੀ ਮਾਤਰਾ ਉੱਤੇ ਨਿਰਭਰ ਹੁੰਦਾ ਸੀ। ਇਸ ਤੋਂ ਇਲਾਵਾ ਪੰਜਾਬ ਵਿੱਚ ਲਾਗੂ ਟੈਕਸ–ਦਰਾਂ ਵੀ ਹੋਰਨਾਂ ਰਾਜਾਂ ਦੇ ਮੁਕਾਬਲੇ ਕੁਝ ਵੱਧ ਹਨ।

 

 

ਉਨ੍ਹਾਂ ਦੱਸਿਆ ਕਿ ਉਨ੍ਹਾਂ ਮੰਗ ਕੀਤੀ ਕਿ ਭਾਰਤ ਅਤੇ ਪਾਕਿਸਤਾਨ ਦੇ ਨਾਲ–ਨਾਲ ਕੇਂਦਰੀ ਏਸ਼ੀਆਈ ਦੇਸ਼ਾਂ ਵਿਚਾਲੇ ਕਾਰੋਬਾਰ ਵੀ ਅਟਾਰੀ–ਵਾਹਗਾ ਸਰਹੱਦ ਰਾਹੀਂ ਵਾਜਬ ਤਰੀਕੇ ਖੋਲ੍ਹ ਦਿੱਤਾ ਜਾਣਾ ਚਾਹੀਦਾ ਹੈ। ‘ਅੰਮ੍ਰਿਤਸਰ ਤੇ ਮੋਹਾਲੀ ਤੋਂ ਮਾਲ–ਵਾਹਕ ਸੇਵਾਵਾਂ ਸ਼ੁਰੂ ਕਰਨ ਦੀ ਮੰਗ ਵੀ ਕੀਤੀ ਗਈ।’

 

 

ਮੀਟਿੰਗ ਤੋਂ ਬਾਅਦ ਸ੍ਰੀ ਐੱਨ.ਕੇ. ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕਿਆ ਅਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਉਹ ਦੇਸ਼ ਦੀ ਵੰਡ ਨਾਲ ਸਬੰਧਤ ਅਜਾਇਬਘਰ ਵੀ ਵੇਖਣ ਲਈ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Traders and Industrialists told Central Commission their concerns in Amritsar