ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਕੁਸ਼ਤੀ ਅਖਾੜੇ ਝੱਲ ਰਹੇ ਵਿੱਤੀ ਸੰਕਟ, ਸਰਕਾਰ ਤੋਂ ਕੋਈ ਵਿੱਤੀ ਇਮਦਾਦ ਨਹੀਂ

Traditional Akhadas are facing Economic Crisis

ਲੁਧਿਆਣਾ: ਪੰਜਾਬ `ਚ ਕੁਸ਼ਤੀ ਕੋਈ ਖੇਡ ਨਹੀਂ, ਸਗੋਂ ਇੱਕ ਜੀਵਨ-ਜਾਚ ਹੈ। ਇਹ ਖੇਡ ਸੂਬੇ ਦੀ ਮਿੱਟੀ ਦੇ ਵੀ ਨੇੜੇ ਹੈ ਤੇ ਖੇਡ ਦੀ ਭਾਵਨਾ ਵੀ ਇਸ ਰਾਹੀਂ ਕੁੱਟ-ਕੁੱਟ ਕੇ ਭਰੀ ਜਾਂਦੀ ਹੈ ਪਰ ਰਵਾਇਤੀ ਅਖਾੜਿਆਂ ਨੂੰ ਇਸ ਵੇਲੇ ਭਾਰੀ ਆਰਥਿਕ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਅਖਾੜਿਆਂ ਨੂੰ ਪਰਦਾ-ਏ-ਸਕ੍ਰੀਨ `ਤੇ ਵਿਖਾ ਕੇ ਹੀ ਬਾਲੀਵੁੱਡ ਦੇ ਅਦਾਕਾਰ ਆਮਿਰ ਖ਼ਾਨ ਤੇ ਸਲਮਾਨ ਖ਼ਾਨ ਨੇ ਵੱਡੀਆਂ ਹਿੱਟ ਫਿ਼ਲਮਾਂ ਦਿੱਤੀਆਂ ਪਰ ਅੱਜ ਦੀ ਹਕੀਕਤ ਇਹੋ ਹੈ ਕਿ ਇਨ੍ਹਾਂ ਅਖਾੜਿਆਂ ਨੂੰ ਸਰਕਾਰ ਤੋਂ ਕੋਈ ਵਿੱਤੀ ਇਮਦਾਦ ਨਹੀਂ ਮਿਲ ਰਹੀ।
ਭਲਵਾਨਾਂ ਅਨੁਸਾਰ ਪਿਛਲੇ ਕਈ ਵਰ੍ਹਿਆਂ ਤੋਂ ਅਖਾੜਿਆਂ ਨੂੰ ਸਰਕਾਰ ਤੋਂ ਕੋਈ ਮਦਦ ਨਹੀਂ ਮਿਲ ਰਹੀ। ਹੁਣ ਤਾਂ ਆਮ ਲੋਕਾਂ ਨੇ ਵੀ ਮਦਦ ਕਰਨੀ ਬੰਦ ਕਰ ਦਿੱਤੀ ਹੈ।ਪਹਿਲਾਂ ਪਿੰਡਾਂ ਦੇ ਵਾਸੀ ਭਲਵਾਨਾਂ ਦੇ ਅਖਾੜਿਆਂ ਨੂੰ ਚੱਲਦਾ ਰੱਖਣ ਲਈ ਦੁੱਧ ਤੇ ਘੀ ਦੀ ਸ਼ਕਲ ਵਿੱਚ ਦਾਨ ਕਰ ਦਿੰਦੇ ਸਨ ਅਤੇ ਅਜਿਹੇ ਜਿਣਸੀ ਦਾਨ ਲਗਭਗ ਰੋਜ਼ਾਨਾ ਆਉਂਦੇ ਸਨ।
ਆਲਮਗੀਰ ਅਖਾੜੇ ਤੋਂ ਆਪਣੀ ਭਲਵਾਨੀ ਦਾ ਸਫ਼ਰ ਸ਼ੁਰੂ ਕਰਨ ਵਾਲੇ ਭਲਵਾਨ ਹਰਮੇਲ ਸਿੰਘ ਕਾਲਾ ਨੇ ਦੱਸਿਆ ਕਿ ਹੁਣ ਕੋਈ ਪਿੰਡ ਵਾਸੀ ਅਜਿਹੀ ਕੋਈ ਵਸਤੂ ਦਾਨ ਨਹੀਂ ਕਰਦਾ। ਸਰਕਾਰ ਦੀ ਤਰਫ਼ੋਂ ਸਿਰਫ਼ 200 ਰੁਪਏ ਰੋਜ਼ਾਨਾ ਭਲਵਾਨ ਦੀ ਖ਼ੁਰਾਕ ਵਜੋਂ ਦਿੱਤੇ ਜਾਂਦੇ ਹਨ ਪਰ ਇਹ ਨਾਕਾਫ਼ੀ ਹਨ ਕਿਉਂਕਿ ਉਨ੍ਹਾਂ ਨੂੰ ਦੁੱਧ, ਚਿਕਨ, ਮਾਸ, ਘੀ ਤੇ ਸੁੱਕੇ ਮੇਵੇ ਖਾਣੇ ਪੈਂਦੇ ਹਨ; ਜਿਸ ਉੱਤੇ 500 ਰੁਪਏ ਤੋਂ ਲੈ ਕੇ 2,000 ਰੁਪਏ ਰੋਜ਼ਾਨਾ ਤੱਕ ਦਾ ਖ਼ਰਚਾ ਹੁੰਦਾ ਹੈ। ਹਰਮੇਲ ਸਿੰਘ ਪਟਿਆਲਾ `ਚ ਮਮਦੋਟ ਵਿਖੇ ਆਪਣਾ ਇੱਕ ਅਖਾੜਾ ਵੀ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਯੋਗੇਸ਼ਵਰ ਦੱਤ ਅਤੇ ਸੁਸ਼ੀਲ ਕੁਮਾਰ ਨੇ ਕੌਮਾਂਤਰੀ ਪੱਧਰ ਦੇ ਤਮਗ਼ੇ ਜਿੱਤੇ ਸਨ, ਤਦ ਨੌਜਵਾਨ ਕੁਸ਼ਤੀ ਵੱਲ ਬਹੁਤ ਜਿ਼ਆਦਾ ਪ੍ਰੇਰਿਤ ਹੋਏ ਸਨ।

ਸਥਾਨਕ ਪੱਧਰੀ ਮੁਕਾਬਲਿਆਂ ਨਾਲ ਹੋ ਰਿਹਾ ਗੁਜ਼ਾਰਾ
ਇਨ੍ਹਾਂ ਔਖੇ ਵੇਲਿਆਂ `ਚ, ਸਥਾਨਕ ਪੱਧਰ ਦੇ ਮੁਕਾਬਲਿਆਂ ਨਾਲ ਕੰਮ ਚੱਲ ਰਿਹਾ ਹੈ। ਉੱਥੋਂ ਹੀ ਪ੍ਰੇਰਨਾ ਲੈ ਕੇ ਅਖਾੜੇ ਚੱਲਦੇ ਰੱਖੇ ਜਾ ਰਹੇ ਹਨ। ਸਥਾਨਕ ਭਲਵਾਨ ਪਿੰਡ ਤੇ ਤਹਿਸੀਲ ਪੱਧਰ ਦੇ ਮੁਕਾਬਲਿਆਂ ਤੋਂ ਹੀ ਖ਼ੁਸ਼ ਹਨ। ਉਨ੍ਹਾਂ ਨੂੰ ਦਰਸ਼ਕਾਂ ਵਿੱਚੋਂ ਕਦੇ ਕਿਸੇ ਤੋਂ ਕੋਈ ਨਕਦ ਇਨਾਮ ਵੀ ਮਿਲ ਜਾਂਦਾ ਹੈ। ਪਹਿਲਾਂ ਪਿੰਡਾਂ ਵਿੱਚ ਵੱਡੇ-ਵੱਡੇ ਕੁਸ਼ਤੀ ਮੇਲੇ ਲੱਗਦੇ ਸਨ ਤੇ ਉਨ੍ਹਾਂ ਦੇ ਜੇਤੂਆਂ ਨੂੰ ਟਰੈਕਟਰ, ਕਾਰਾਂ, ਮੋਟਰਸਾਇਕਲ ਤੇ ਸੋਨਾ ਤੱਕ ਇਨਾਮ ਵਿੱਚ ਮਿਲਦਾ ਸੀ ਪਰ ਹੁਣ ਇਹ ਸਭ ਖ਼ਤਮ ਹੋ ਚੁੱਕਾ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Traditional Akhadas are facing Economic Crisis