ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਜਿ਼ਲ੍ਹਾ ਮਾਲ ਅਫ਼ਸਰਾਂ ਅਤੇ ਤਹਿਸੀਲਦਾਰਾਂ ਦੇ ਤਬਾਦਲੇ

ਪੰਜਾਬ ਦੇ ਜਿ਼ਲ੍ਹਾ ਮਾਲ ਅਫ਼ਸਰਾਂ ਅਤੇ ਤਹਿਸੀਲਦਾਰਾਂ ਦੇ ਤਬਾਦਲੇ

ਪੰਜਾਬ ਸਰਕਾਰ ਵੱਲੋਂ ਅੱਜ ਪ੍ਰਬੰਧਕੀ ਕਾਰਵਾਈ ਨੂੰ ਅੱਗੇ ਤੋਰਦਿਆਂ ਸੂਬੇ ਦੇ 8 ਜਿ਼ਲ੍ਹਾ ਮਾਲ ਅਫ਼ਸਰਾਂ ਅਤੇ 32 ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ।
ਜਿ਼ਲ੍ਹਾ ਮਾਲ ਅਫ਼ਸਰਾਂ ਦੀਆਂ ਕੀਤੀਆਂ ਗਈਆਂ ਬਦਲੀਆਂ ਮੁਤਾਬਕ ਜਸਵੰਤ ਸਿੰਘ ਨੂੰ ਗੁਰਦਾਸਪੁਰ ਤੋਂ ਬਦਲ ਕੇ ਰੂਪਨਗਰ, ਗੁਰਜਿੰਦਰ ਸਿੰਘ ਬੈਨੀਪਾਲ ਨੂੰ ਰੂਪਨਗਰ ਤੋਂ ਐਸ.ਏ.ਐਸ. ਨਗਰ, ਰਾਜੀਵ ਪਾਲ ਨੂੰ ਮੋਗਾ ਤੋਂ ਹੁਸ਼ਿਆਰਪੁਰ, ਅਮਨਪਾਲ ਸਿੰਘ ਨੂੰ ਹੁਸ਼ਿਆਰਪੁਰ ਤੋਂ ਗੁਰਦਾਸਪੁਰ, ਬਲਵਿੰਦਰ ਪਾਲ ਸਿੰਘ ਨੂੰ ਐਸ.ਏ.ਐਸ. ਨਗਰ ਤੋਂ ਮੋਗਾ, ਕਿਰਨਜੀਤ ਸਿੰਘ ਟਿਵਾਣਾ ਨੂੰ ਫਤਿਹਗੜ੍ਹ ਸਾਹਿਬ ਤੋਂ ਬਠਿੰਡਾ, ਅਮਰਦੀਪ ਸਿੰਘ ਥਿੰਦ ਨੂੰ ਬਠਿੰਡਾ ਤੋਂ ਫਤਿਹਗੜ੍ਹ ਸਾਹਿਬ ਅਤੇ ਜਸ਼ਨਜੀਤ ਸਿੰਘ ਨੂੰ ਕਪੂਰਥਲਾ ਤੋਂ ਜਲੰਧਰ, ਵਾਧੂ ਚਾਰਜ ਕਪੂਰਥਲਾ ਲਾਇਆ ਗਿਆ ਹੈ।

ਇਸੇ ਤਰ੍ਹਾਂ, ਤਹਿਸੀਲਦਾਰਾਂ ਦੀਆਂ ਕੀਤੀਆਂ ਗਈਆਂ ਬਦਲੀਆਂ ਮੁਤਾਬਕ ਮਨਦੀਪ ਸਿੰਘ ਮਾਨ ਨੂੰ ਸ਼ਾਹਕੋਟ ਤੋਂ ਮੁਕੇਰੀਆਂ, ਤਰਸੇਮ ਸਿੰਘ ਨੂੰ ਮੁਕੇਰੀਆਂ ਤੋਂ ਭੁਲੱਥ, ਰਮੇਸ਼ ਕੁਮਾਰ ਨੂੰ ਗੁਰੂ ਹਰਸਹਾਏ ਤੋਂ ਤਰਨਤਾਰਨ, ਰਾਮ ਕ੍ਰਿਸ਼ਨ ਨੂੰ ਸਮਾਣਾ ਤੋਂ ਪਾਤੜਾਂ, ਸੁਖਪਿੰਦਰ ਕੌਰ ਨੂੰ ਮੋਰਿੰਡਾ ਤੋਂ ਐਸ.ਏ.ਐਸ. ਨਗਰ, ਬਾਦਲਦੀਨ ਨੂੰ ਅਹਿਮਦਗੜ੍ਹ ਤੋਂ ਮਲੇਰਕੋਟਲਾ ਅਤੇ ਵਾਧੂ ਚਾਰਜ ਅਹਿਮਦਗੜ੍ਹ, ਸਰਾਜ ਅਹਿਮਦ ਨੂੰ ਮਲੇਰਕੋਟਲਾ ਤੋਂ ਸੰਗਰੂਰ, ਸੰਜੀਵ ਕੁਮਾਰ ਨੂੰ ਐਸ.ਏ.ਐਸ. ਨਗਰ ਤੋਂ ਸਬ ਰਜਿਸਟਰਾਰ, ਬਠਿੰਡਾ, ਰਾਜਪਾਲ ਸਿੰਘ ਸੇਖੋਂ ਨੂੰ ਰੂਪਨਗਰ ਤੋਂ ਸਬ ਰਜਿਸਟਰਾਰ, ਐਸ.ਏ.ਐਸ. ਨਗਰ, ਦਰਸ਼ਨ ਸਿੰਘ-2 ਨੂੰ ਫਾਜਿਲਕਾ ਤੋਂ ਜਲਾਲਾਬਾਦ ਵਾਧੂ ਚਾਰਜ ਗੁਰੂ ਹਰਸਹਾਏ, ਮਨਜੀਤ ਸਿੰਘ ਭੰਡਾਰੀ ਨੂੰ ਪਾਤੜਾਂ ਤੋਂ ਫਾਜਿਲਕਾ, ਸੰਦੀਪ ਸਿੰਘ ਨੂੰ ਬਲਾਚੌਰ ਤੋਂ ਸਮਾਣਾ, ਅਮਨਦੀਪ ਚਾਵਲਾ ਨੂੰ ਤਰਨਤਾਰਨ ਤੋਂ ਬਲਾਚੌਰ, ਰਣਜੀਤ ਸਿੰਘ ਨੂੰ ਮੂਨਕ ਤੋਂ ਸਬ ਰਜਿਸਟਰਾਰ, ਲੁਧਿਆਣਾ (ਵੈਸਟ), ਮਨਜੀਤ ਸਿੰਘ ਰਾਜਲਾ ਨੂੰ ਭੁਲੱਥ ਤੋਂ ਖਮਾਣੋਂ, ਕਰਨ ਗੁਪਤਾ ਨੂੰ ਸਬ ਰਜਿਸਟਰਾਰ, ਲੁਧਿਆਣਾ (ਵੈਸਟ) ਤੋਂ ਖੰਨਾ, ਅਜੀਤ ਪਾਲ ਸਿੰਘ ਨੂੰ ਟੀ.ਓ.ਐਸ.ਡੀ., ਪਟਿਆਲਾ ਤੋਂ ਲੁਧਿਆਣਾ (ਵੈਸਟ), ਮਨਦੀਪ ਸਿੰਘ ਢਿਲੋਂ ਨੂੰ ਲੁਧਿਆਣਾ ਵੈਸਟ ਤੋਂ ਲੁਧਿਆਣਾ ਈਸਟ, ਨਵਦੀਪ ਸਿੰਘ ਭੋਗਲ ਨੂੰ ਮਜੀਠਾ ਤੋਂ ਰੂਪਨਗਰ, ਇੰਦਰਦੇਵ ਸਿੰਘ ਨੂੰ ਫਗਵਾੜਾ ਤੋਂ ਨਕੋਦਰ ਅਤੇ ਵਾਧੂ ਚਾਰਜ ਸ਼ਾਹਕੋਟ, ਹਰਕਰਮ ਸਿੰਘ ਨੂੰ ਦਸੂਹਾ ਤੋਂ ਫਗਵਾੜਾ, ਲਖਵਿੰਦਰ ਸਿੰਘ ਨੂੰ ਗੜ੍ਹਸ਼ੰਕਰ ਤੋਂ ਦਸੂਹਾ, ਭੁਪਿੰਦਰ ਸਿੰਘ ਨੂੰ ਨਕੋਦਰ ਤੋਂ ਗੜ੍ਹਸ਼ੰਕਰ, ਹਰਮਿੰਦਰ ਸਿੰਘ ਨੂੰ ਜਲੰਧਰ-2 ਤੋਂ ਹੁਸ਼ਿਆਰਪੁਰ, ਅਰਵਿੰਦਰ ਪ੍ਰਕਾਸ਼ ਵਰਮਾ ਨੂੰ ਹੁਸ਼ਿਆਰਪੁਰ ਤੋਂ ਸ਼ਹੀਦ ਭਗਤ ਸਿੰਘ ਨਗਰ, ਅਦਿਤਿਆ ਗੁਪਤਾ ਨੂੰ ਸ਼ਹੀਦ ਭਗਤ ਸਿੰਘ ਨਗਰ ਤੋਂ ਜਲੰਧਰ-2, ਲਖਵਿੰਦਰ ਸਿੰਘ ਨੂੰ ਬਟਾਲਾ ਤੋਂ ਸ੍ਰੀ ਅਨੰਦਪੁਰ ਸਾਹਿਬ, ਅਰਵਿੰਦ ਕੁਮਾਰ ਸਲਵਾਨ ਨੂੰ ਡੇਰਾ ਬਾਬਾ ਨਾਨਕ ਤੋਂ ਬਟਾਲਾ ਤੇ ਵਾਧੂ ਚਾਰਜ ਡੇਰਾ ਬਾਬਾ ਨਾਨਕ, ਸਰੋਜ ਰਾਣੀ ਨੂੰ ਮੌੜ ਤੋਂ ਧਾਰਕਲਾਂ, ਪ੍ਰਵੀਨ ਛਿਬੜ ਨੂੰ ਧਾਰਕਲਾਂ ਤੋਂ ਬੰਗਾ, ਸ਼ੀਸ਼ ਪਾਲ ਨੂੰ ਬੰਗਾ ਤੋਂ ਤਲਵੰਡੀ ਸਾਬੋਂ ਤੇ ਵਾਧੂ ਚਾਰਜ ਮੌੜ ਅਤੇ ਰਵਿੰਦਰ ਕੁਮਾਰ ਬਾਂਸਲ ਨੂੰ ਨਿਹਾਲ ਸਿੰਘ ਵਾਲਾ ਤੋਂ ਖਰੜ ਲਾਇਆ ਗਿਆ ਹੈ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Transfer of District Revenue Officers and Tehsildars of Punjab