ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ 5 IAS ਤੇ 34 PCS ਅਫ਼ਸਰਾਂ ਦੇ ਤਬਾਦਲੇ

ਪੰਜਾਬ 'ਚ 5 IAS ਤੇ 34 PCS ਅਫ਼ਸਰਾਂ ਦੇ ਤਬਾਦਲੇ

ਪੰਜਾਬ ਸਰਕਾਰ ਨੇ 5 ਆਈ.ਏ.ਐਸ. (IAS) ਅਤੇ 34 ਪੀ.ਸੀ.ਐਸ. (PCS) ਅਧਿਕਾਰੀਆਂ ਦੇ ਤਬਾਦਲੇ/ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਈ.ਏ.ਐਸ. ਅਧਿਕਾਰੀਆਂ ਵਿੱਚ ਸ੍ਰੀ ਗਗਨਦੀਪ ਸਿੰਘ ਬਰਾੜ ਨੂੰ ਵਿਸ਼ੇਸ਼ ਸਕੱਤਰ, ਖੇਤੀਬਾੜੀ ਵਿਭਾਗ, ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੂੰ ਵਿਸ਼ੇਸ਼ ਸਕੱਤਰ, ਪਸ਼ੂ ਤੇ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ, ਸੰਸਦੀ ਮਾਮਲੇ, ਸ੍ਰੀ ਸੰਦੀਪ ਕੁਮਾਰ ਨੂੰ ਸਬ-ਡਵੀਜਨ ਮੈਜਿਸਟ੍ਰੇਟ, ਬਰਨਾਲਾ, ਸ੍ਰੀਮਤੀ ਅਮਨਪ੍ਰੀਤ ਕੌਰ ਸੰਧੂ ਨੂੰ ਸਬ-ਡਵੀਜਨ ਮੈਜਿਸਟ੍ਰੇਟ, ਤਪਾ, ਸ੍ਰੀ ਹਰਬੀਰ ਸਿੰਘ ਨੂੰ ਕਮਿਸ਼ਨਰ, ਮਿਊਂਸਪਲ ਕਾਰਪੋਰੇਸ਼ਨ ਹੁਸ਼ਿਆਰਪੁਰ, ਲਗਾਇਆ ਗਿਆ ਹੈ। 

 

 

ਇਸੇ ਤਰ੍ਹਾਂ ਪੀ.ਸੀ.ਐਸ. ਅਧਿਕਾਰੀਆਂ ਵਿੱਚ ਸ੍ਰੀ ਗੁਰਮੀਤ ਸਿੰਘ ਨੂੰ ਸਕੱਤਰ, ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਤੇ ਉਦਯੋਗਿਕ ਸਿਖਲਾਈ ਵਿਭਾਗ, ਸ੍ਰੀ ਰਾਜੇਸ਼ ਤ੍ਰਿਪਾਠੀ ਨੂੰ ਵਧੀਕ ਡਿਪਟੀ ਕਮਿਸ਼ਨਰ, (ਜਨਰਲ) ਸੰਗਰੂਰ, ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ ਨੂੰ ਵਧੀਕ ਡਿਪਟੀ ਕਮਿਸ਼ਨਰ,  (ਜਨਰਲ) ਰੂਪਨਗਰ, ਸ੍ਰੀ ਰਵਿੰਦਰ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ)ਫ਼ਿਰੋਜ਼ਪੁਰ , ਦਲਜੀਤ ਕੌਰ ਨੂੰ ਵਧੀਕ ਡਿਪਟੀ ਕਮਿਸ਼ਨਰ, (ਵਿਕਾਸ) ਕਪੂਰਥਲਾ, ਸ੍ਰੀ ਰਾਜਦੀਪ ਸਿੰਘ ਬਰਾੜ ਨੂੰ ਵਧੀਕ ਡਿਪਟੀ ਕਮਿਸ਼ਨਰ, (ਜਨਰਲ) ਮਾਨਸਾ, ਸ੍ਰੀ ਅਨਮੋਲ ਸਿੰਘ ਧਾਲੀਵਾਲ ਨੂੰ ਸਬ-ਡਵੀਜਨ ਮੈਜਿਸਟ੍ਰੇਟ, ਪੱਟੀ, ਜਯੋਤੀ ਬਾਲਾ ਨੂੰ  ਸਹਾਇਕ ਕਮਿਸ਼ਨਰ(ਸ਼ਿਕਾਇਤ ਨਿਵਾਰਨ), ਹੁਸ਼ਿਆਰਪੁਰ ਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ(ਜਨਰਲ), ਹੁਸ਼ਿਆਰਪੁਰ, ਸ੍ਰੀ ਰਾਜਪਾਲ ਸਿੰਘ ਨੂੰ ਸਬ-ਡਵੀਜਨ ਮੈਜਿਸਟ੍ਰੇਟ, ਬਾਘਾਪੁਰਾਣਾ, ਸ੍ਰੀ ਹਰਦੀਪ ਸਿੰਘ ਧਾਲੀਵਾਲ ਨੂੰ ਸਹਾਇਕ ਕਮਿਸ਼ਨਰ, (ਜਨਰਲ) ਤਰਨ ਤਾਰਨ ਲਾਇਆ ਗਿਆ ਹੈ।

 

 

ਇੰਝ ਹੀ ਸ੍ਰੀ ਬਰਜਿੰਦਰ ਸਿੰਘ ਨੂੰ ਡਿਪਟੀ ਡਾਇਰੈਕਟਰ, ਸ਼ਹਿਰੀ ਸਥਾਨਕ ਸਰਕਾਰਾਂ, ਜਲੰਧਰ ਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ, (ਜਨਰਲ) ਜਲੰਧਰ, ਸ੍ਰੀ ਦਰਬਾਰਾ ਸਿੰਘ ਨੂੰ ਸਕੱਤਰ, ਖੇਤਰੀ ਟਰਾਂਸਪੋਰਟ ਅਥਾਰਟੀ, ਅੰਮ੍ਰਿਤਸਰ, ਅਨੂਪ੍ਰਿਤਾ ਜੌਹਲ ਨੂੰ ਅਸਟੇਟ ਅਫਸਰ, ਪਟਿਆਲਾ ਵਿਕਾਸ ਅਥਾਰਟੀ, ਪਟਿਆਲਾ ਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ,(ਸ਼ਿਕਾਇਤ ਨਿਵਾਰਨ) ਪਟਿਆਲਾ, ਸ੍ਰੀ  ਨਵਰਾਜ ਸਿੰਘ ਬਰਾੜ ਨੂੰ ਲੈਂਡ ਐਕੁਈਜ਼ੀਸ਼ਨ ਕੁਲੈਕਟਰ, ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਜਲੰਧਰ, ਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ, (ਸ਼ਿਕਾਇਤ ਨਿਵਾਰਨ) ਜਲੰਧਰ, ਸ੍ਰੀ ਹਰਦੀਪ ਸਿੰਘ ਨੂੰ ਸਹਾਇਕ ਕਮਿਸ਼ਨਰ, (ਜਨਰਲ) ਫਰੀਦਕੋਟ ਤੇ ਵਾਧੂ ਚਾਰਜ ਸਕੱਤਰ, ਖੇਤਰੀ ਟਰਾਂਸਪੋਰਟ ਅਥਾਰਟੀ , ਫ਼ਰੀਦਕੋਟ ਨਿਯੁਕਤ ਕੀਤਾ ਗਿਆ ਹੈ।

 

 

ਸ੍ਰੀ ਸਤਵੰਤ ਸਿੰਘ ਨੂੰ ਸਬ-ਡਵੀਜਨ ਮੈਜਿਸਟ੍ਰੇਟ, ਧੂਰੀ, ਸ੍ਰੀ ਕੰਵਲਜੀਤ ਸਿੰਘ ਨੂੰ ਵਧੀਕ ਮੁੱਖ ਪ੍ਰਸ਼ਾਸਕ, ਜਲੰਧਰ ਵਿਕਾਸ ਅਥਾਰਟੀ, ਜਲੰਧਰ, ਸ੍ਰੀ ਕੁਲਪ੍ਰੀਤ ਸਿੰਘ ਨੂੰ ਸਬ-ਡਵੀਜਨ ਮੈਜਿਸਟ੍ਰੇਟ, ਖਡੂਰ ਸਾਹਿਬ, ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਨੂੰ ਸੰਯੁਕਤ ਕਮਿਸ਼ਨਰ, ਮਿਊਂਸਪਲ ਕਾਰਪੋਰੇਸ਼ਨ ਲੁਧਿਆਣਾ, ਸ੍ਰੀ ਰਾਮ ਸਿੰਘ ਨੂੰ ਸਬ-ਡਵੀਜ਼ਨ ਮੈਜਿਸਟ੍ਰੇਟ, ਜੈਤੋ, ਸ੍ਰੀ ਸ਼ਿਵ ਕੁਮਾਰ ਨੂੰ ਸਹਾਇਕ ਕਮਿਸ਼ਨਰ, (ਜਨਰਲ) ਸ਼ਹੀਦ ਭਗਤ ਸਿੰਘ ਨਗਰ, ਸ੍ਰੀ ਗੁਰਸਿਮਰਨ ਸਿੰਘ ਢਿੱਲੋਂ ਨੂੰ ਸਬ-ਡਵੀਜ਼ਨ ਮੈਜਿਸਟ੍ਰੇਟ, ਡੇਰਾ ਬਾਬਾ ਨਾਨਕ ਤੇ ਵਾਧੂ ਚਾਰਜ ਸਬ-ਡਵੀਜ਼ਨ ਮੈਜਿਸਟ੍ਰੇਟ, ਕਲਾਨੌਰ ਤੇ ਵਾਧੂ ਚਾਰਜ ਵਧੀਕ ਮੁੱਖ ਪ੍ਰਸ਼ਾਸਕ, ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ,  ਅਲਕਾ ਨੂੰ ਅਸਟੇਟ ਅਫਸਰ, ਜਲੰਧਰ ਵਿਕਾਸ ਅਥਾਰਟੀ,ਜਲੰਧਰ, ਸ੍ਰੀਮਤੀ ਹਰਕੀਰਤ ਕੌਰ ਚੰਨੇ ਨੂੰ ਸੰਯੁਕਤ ਕਮਿਸ਼ਨਰ, ਮਿਊਂਸਪਲ ਕਾਰਪੋਰੇਸ਼ਨ,ਪਟਿਆਲਾ ਲਾਇਆ ਗਿਆ ਹੈ।
 

 

ਪੂਨਮ ਪ੍ਰੀਤ ਕੌਰ ਨੂੰ ਸਹਾਇਕ ਕਮਿਸ਼ਨਰ,(ਜਨਰਲ)ਲੁਧਿਆਣਾ, ਸ੍ਰੀ ਅੰਕੁਰ ਮਹਿੰਦਰੂ ਨੂੰ ਸੰਯੁਕਤ ਕਮਿਸ਼ਨਰ, ਮਿਊਂਸਪਲ ਕਾਰਪੋਰੇਸ਼ਨ,ਲੁਧਿਆਣਾ, ਸ੍ਰੀ ਦੀਪਕ ਰੁਹੇਲਾ ਨੂੰ ਸਹਾਇਕ ਕਰ ਤੇ ਆਬਕਾਰੀ ਵਿਭਾਗ ਕਮਿਸ਼ਨਰ-2, ਲੁਧਿਆਣਾ, ਸ੍ਰੀ ਕੇਸ਼ਵ ਗੋਇਲ ਨੂੰ ਸਬ-ਡਵੀਜਨ ਮੈਜਿਟ੍ਰੇਟ, ਜਲਾਲਾਬਾਦ, ਸ੍ਰੀ ਰਨਦੀਪ ਸਿੰਘ ਹੀਰ ਨੂੰ ਸਬ-ਡਵੀਜਨ ਮੈਜਿਸਟ੍ਰੇਟ, ਮੌੜ, ਸ੍ਰੀ ਇਸਮਤ ਵਿਜੈ ਸਿੰਘ ਨੂੰ ਸਹਾਇਕ ਕਮਿਸ਼ਨਰ,(ਜਨਰਲ) ਪਟਿਆਲਾ, ਅਮਨਦੀਪ ਕੌਰ-3 ਨੂੰ ਸਬ-ਡਵੀਜਨ ਮੈਜਿਸਟ੍ਰੇਟ,ਦੀਨਾ ਨਗਰ, ਸ੍ਰੀ ਤਰਸੇਮ ਚੰਦ ਨੂੰ ਉੱਪ ਸਕੱਤਰ, ਵਿੱਤ ਵਿਭਾਗ, ਸ੍ਰੀ ਜਸਪ੍ਰੀਤ ਸਿੰਘ ਨੂੰ ਲੈਂਡ ਐਕੁਈਜ਼ੀਸ਼ਨ ਕੁਲੈਕਟਰ, ਇੰਪਰੂਵਮੈਂਟ ਟਰੱਸਟ, ਲੁਧਿਆਣਾ ਅਤੇ ਸ੍ਰੀ ਰਨਦੀਪ ਸਿੰਘ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤ ਨਿਵਾਰਨ) ਅੰਮ੍ਰਿਤਸਰ ਵਜੋਂ ਤੈਨਾਤ ਕੀਤਾ ਗਿਆ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Transfers of 5 IAS and 34 PCS Officers in Punjab