ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਵਾਨੀਗੜ੍ਹ `ਚ ਕਿੰਨਰ ਨੂੰ ਜਿਊਂਦੇ-ਜੀਅ ਸਾੜਨ ਦੀ ਕੋਸਿ਼ਸ਼

ਭਵਾਨੀਗੜ੍ਹ `ਚ ਕਿੰਨਰ ਨੂੰ ਜਿਊਂਦੇ-ਜੀਅ ਸਾੜਨ ਦੀ ਕੋਸਿ਼ਸ਼

ਸੰਗਰੂਰ ਲਾਗਲੇ ਸ਼ਹਿਰ ਭਵਾਨੀਗੜ੍ਹ ਦੀ ਹਨੂਮਾਨ ਬਸਤੀ ਦੀ ਇੱਕ ਗਲ਼ੀ `ਚ ਕੱਲ੍ਹ ਦੇਰ ਰਾਤੀਂ ਇੱਕ ਕਿੰਨਰ (ਟ੍ਰਾਂਸਜੈਂਡਰ - ਹਿਜੜਾ ਜਾਂ ਖੁਸਰਾ) ਨੂੰ ਜਿਊਂਦੇ ਜੀਅ ਸਾੜਨ ਦਾ ਜਤਨ ਕੀਤਾ ਗਿਆ। ਇਲਾਕੇ ਦੇ ਨਿਵਾਸੀਆਂ ਨੇ ਤੁਰੰਤ ਆ ਕੇ ਅੱਗ `ਤੇ ਕਾਬੂ ਪਾਇਆ। ਸੜੇ ਕਿੰਨਰ ਦੀ ਸ਼ਨਾਖ਼ਤ ਭੋਲੀ ਕੌਰ (37) ਵਜੋਂ ਹੋਈ ਹੈ। ਪਹਿਲਾਂ ਉਸ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਭੇਜਿਆ ਗਿਆ ਸੀ ਪਰ ਬਾਅਦ `ਚ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਦੇ ਡੀਐੱਮਸੀ ਰੈਫ਼ਰ ਕਰ ਦਿੱਤਾ।


ਭਵਾਨੀਗੜ੍ਹ ਪੁਲਿਸ ਥਾਣੇ ਦੇ ਐੱਸਐੱਚਓ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਭੋਲੀ ਕੌਰ 50 ਫ਼ੀ ਸਦੀ ਸੜੀ ਹੈ ਤੇ ਇਸ ਵੇਲੇ ਉਹ ਲੁਧਿਆਣਾ `ਚ ਜ਼ੇਰੇ ਇਲਾਜ ਹੈ। ਜਾਂਚ ਅਧਿਕਾਰੀ ਉੱਥੇ ਉਸ ਦਾ ਬਿਆਨ ਲੈਣ ਲਈ ਗਿਆ ਹੈ। ਹੁਣ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ ਪਰ ਹਾਲੇ ਉਹ ਬਿਆਨ ਦੇਣ ਦੀ ਹਾਲਤ `ਚ ਵੀ ਨਹੀਂ ਹੈ। ਪੁਲਿਸ ਉਸ ਦੇ ਬਿਆਨ ਤੋਂ ਬਾਅਦ ਹੀ ਕੋਈ ਕਾਰਵਾਈ ਕਰੇਗੀ।


ਐੱਸਐੱਚਓ ਨੇ ਦੱਸਿਆ ਕਿ ਪੁਲਿਸ ਕਈ ਕੋਣਾਂ ਤੋਂ ਇਸ ਮਾਮਲੇ ਦੀ ਘੋਖ-ਪੜਤਾਲ ਕਰ ਰਹੀ ਹੈ ਕਿਉਂਕਿ ਇਹ ਪਤਾ ਲੱਗਾ ਹੈ ਕਿ ਕੁਝ ਸਮਾਂ ਪਹਿਲਾਂ ਕਿੰਨਰਾਂ ਦੇ ਮੁਖੀ ਦੇ ਦੇਹਾਂਤ ਤੋਂ ਬਾਅਦ ਕਿੰਨਰਾਂ ਦੇ ਸਮੂਹਾਂ ਵਿਚਾਲੇ ਜਾਇਦਾਦ ਨੂੰ ਲੈ ਕੇ ਕੁਝ ਵਿਵਾਦ ਚੱਲ ਰਿਹਾ ਹੈ। ਪਰ ਭੋਲੀ ਕੌਰ ਦੇ ਬਿਆਨ ਤੋਂ ਪਹਿਲਾਂ ਕੁਝ ਵੀ ਨਹੀਂ ਆਖਿਆ ਜਾ ਸਕਦਾ।


ਭੋਲੀ ਕੌਰ ਦੇ ਡੇਰੇ ਦੀ ਇੱਕ ਸੀਨੀਅਰ ਮੀਨਾ ਨੇ ਜਾਇਦਾਦ ਦੇ ਕਿਸੇ ਪ੍ਰਕਾਰ ਦੇ ਵਿਵਾਦ ਤੋਂ ਸਾਫ਼ ਇਨਕਾਰ ਕਰਦਿਆਂ ਹਮਲਾਵਰਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Transgender set on fire in Bhawanigarh