ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​‘ਕਾਰ–ਸੇਵਾ ਲਈ ਇਕੱਠੇ ਹੋਣ ਵਾਲੇ ਧਨ ਦੇ ਹਿਸਾਬ–ਕਿਤਾਬ ’ਚ ਪਾਰਦਰਸ਼ਤਾ ਜ਼ਰੂਰੀ’

​​​​​​​‘ਕਾਰ–ਸੇਵਾ ਲਈ ਇਕੱਠੇ ਹੋਣ ਵਾਲੇ ਧਨ ਦੇ ਹਿਸਾਬ–ਕਿਤਾਬ ’ਚ ਪਾਰਦਰਸ਼ਤਾ ਜ਼ਰੂਰੀ’

ਸਿੱਖ ਕੌਮ ਤੇ ਧਰਮ ਵਿੱਚ ‘ਕਾਰ–ਸੇਵਾ’ ਦਾ ਆਪਣਾ ਇੱਕ ਵੱਖਰਾ ਮਹੱਤਵ ਹੈ ਕਿਉਂਕਿ ਇਸ ਵਿੱਚ ਧਾਰਮਿਕ ਅਹਿਮੀਅਤ ਵਾਲੇ ਅਸਥਾਨਾਂ ਨੂੰ ਬਹਾਲ ਕਰਨ ਤੇ ਗੁਰੂ–ਘਰਾਂ ਦੇ ਨਿਰਮਾਣ ਦੇ ਕਾਰਜ ਸ਼ਾਮਲ ਹੁੰਦੇ ਹਨ। ਇਸ ਕੰਮ ਲਈ ਕਰੋੜਾਂ ਰੁਪਏ ਦਾਨ ਕੀਤੇ ਜਾਂਦੇ ਹਨ। ਕਾਰ–ਸੇਵਾ ਕਰਨ ਵਾਲੀਆਂ ਜੱਥੇਬੰਦੀਆਂ ਦੇ ਮੁਖੀ ਗੁਰੂਘਰਾਂ ਤੇ ਇਤਿਹਾਸਕ ਮਹੱਤਵ ਵਾਲੇ ਅਸਥਾਨਾਂ ਉੱਤੇ ਬਹੁਤ ਜਲਦਬਾਜ਼ੀ ਵਿੱਚ ਸੰਗਮਰਮਰ ਦੀਆਂ ਟਾਈਲਾਂ ਲਗਵਾ ਦਿੰਦੇ ਹਨ। ਇੰਝ ਕਰਦਿਆਂ ਅਸਲ ਧਾਰਮਿਕ ਵਿਰਾਸਤ ਅੱਖੋਂ–ਪ੍ਰੋਖੇ ਰਹਿ ਜਾਂਦੀ ਹੈ। ਕਾਰ–ਸੇਵਾ ਲਈ ਬੇਹਿਸਾਬਾ ਦਾਨ ਇਕੱਠਾ ਹੁੰਦਾ ਹੈ।

 

 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਿਰਨਜੋਤ ਕੌਰ ਨੇ ਕਿਹਾ ਕਿ ਸਿੱਖ ਚਾਹੁੰਦੇ ਹਨ ਪੁਰਾਣੇ ਧਾਰਮਿਕ ਅਸਥਾਨਾਂ ਦੀ ਪੂਰੀ ਸਾਂਭ–ਸੰਭਾਲ ਹੋਵੇ। ‘ਕਾਰ ਸੇਵਾ ਕਰਨ ਵਾਲੀਆਂ ਜੱਥੇਬੰਦੀਆਂ ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਦਾਂ ਉੱਤੇ ਕਬਜ਼ੇ ਕਰ ਰਹੀਆਂ ਹਨ ਤੇ ਅਜਿਹਾ ਕੁਝ ਸਿਆਸੀ ਸਰਪ੍ਰਸਤੀ ਤੋਂ ਬਿਨਾ ਸੰਭਵ ਨਹੀਂ ਹੈ।’

 

 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਸਾਬਕਾ ਅਹੁਦੇਦਾਰ ਨੇ ਆਪਣਾ ਨਾਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ‘ਕਾਰ–ਸੇਵਾ’ ਦਾ ਸਪਿਆਚਾਰ ਉਦੋਂ ਹਰਮਨਪਿਆਰਾ ਹੋਇਆ ਸੀ, ਜਦੋਂ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦੇ ਸਨ ਪਰ ਜਦੋਂ ਬੀਬੀ ਜਗੀਰ ਕੌਰ ਪ੍ਰਧਾਨ ਬਣੇ, ਤਦ ਹਾਲਾਤ ਭੈੜੇ ਹੋ ਗਏ ਸਨ। ਬਹੁਤ ਸਾਰੇ ਠੇਕੇ ਪ੍ਰਵਾਨ ਕਰ ਦਿੱਤੇ ਜਾਂਦੇ ਸਨ ਪਰ ਕਿਸੇ ਨੂੰ ਇਤਿਹਾਸਕ ਤੇ ਧਾਰਮਿਕ ਪਵਿੱਤਰਤਾ ਕਾਇਮ ਤੇ ਬਹਾਲ ਰੱਖਣ ਬਾਰੇ ਕਦੇ ਕੋਈ ਸਲਾਹ ਜਾਂ ਸੁਝਾਅ ਨਹੀਂ ਦਿੱਤੇ ਗਏ।

 

 

ਕਾਰ–ਸੇਵਾ ਦੇ ਨਾਂਅ ਉੱਤੇ ਬੇਹਿਸਾਬਾ ਦਾਨ ਇਕੱਠਾ ਹੁੰਦਾ ਹੈ ਪਰ ਕਾਰ–ਸੇਵਾ ਦੇ ਮੁਖੀਆਂ ਨੇ ਕਦੇ ਵੀ ਉਨ੍ਹਾਂ ਰਕਮਾਂ ਦੇ ਵੇਰਵੇ ਨਹੀਂ ਦਿੱਤੇ। ਪੰਜਾਬੀ ਯੂਨੀਵਰਸਿਟੀ ਦੇ ਸਿੱਖ–ਧਰਮ ਵਿਸ਼ਾ ਪੜ੍ਹਾਉਂਦੇ ਰਹੇ ਸੇਵਾ–ਮੁਕਤ ਪ੍ਰੋਫ਼ੈਸਰ ਬਲਕਾਰ ਸਿੰਘ ਦਾ ਸੁਝਾਅ ਹੈ ਕਿ ਇਸ ਪ੍ਰਣਾਲੀ ਵਿੱਚ ਕੋਈ ਨਾ ਕੋਈ ਜਵਾਬਦੇਹੀ ਤੇ ਪਾਰਦਰਸ਼ਤਾ ਜ਼ਰੂਰ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਨ ਗੁਰੂਘਰਾਂ ਦਾ ਕੰਮਕਾਜ ਤਾਂ ਸੰਭਾਲ ਰਹੇ ਹਨ ਪਰ ਉਨ੍ਹਾਂ ਦੀ ਵਿਰਾਸਤ ਨੂੰ ਨਹੀਂ ਸੰਭਾਲ ਰਹੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Transparency essential in Kar sewa money