ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੂਸ ’ਚ 26 ਪੰਜਾਬੀ ਨੌਜਵਾਨਾਂ ਦੇ ਦੁੱਖਾਂ ਲਈ ਜ਼ਿੰਮੇਵਾਰ ਟ੍ਰੈਵਲ ਏਜੰਟ ਕਪੂਰਥਲਾ 'ਚ ਕਾਬੂ

ਰੂਸ ’ਚ 26 ਪੰਜਾਬੀ ਨੌਜਵਾਨਾਂ ਦੇ ਦੁੱਖਾਂ ਲਈ ਜ਼ਿੰਮੇਵਾਰ ਟ੍ਰੈਵਲ ਏਜੰਟ ਕਾਬੂ

ਰੂਸ ਵਿੱਚ ਕੰਮ ਕਰ ਰਹੇ ਪੰਜਾਬ ਦੇ 26 ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ’ਤੇ ਇੱਕ ਵਿਡੀਓ ਰਾਹੀਂ ਆਪਣੇ ਦੁਖੜੇ ਦੱਸਣ ਤੋਂ ਬਾਅਦ ਕਪੂਰਥਲਾ ਦੇ ਇੱਕ ਟ੍ਰੈਵਲ ਏਜੰਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਨੌਜਵਾਨਾਂ ਨੇ ਰੂਸ ਦੀ ਕੰਪਨੀ ਵੱਲੋਂ ਕੀਤੇ ਜਾ ਰਹੇ ਸ਼ੋਸ਼ਣ ਬਾਰੇ ਉਸ ਵਿਡੀਓ ’ਚ ਦੱਸਿਆ ਸੀ।

 

 

ਕਪੂਰਥਲਾ ਜ਼ਿਲ੍ਹੇ ਦੇ ਪਿੰਡ ਖੁਰਮਪੁਰ ’ਚ ਰਹਿੰਦੇ ਟ੍ਰੈਵਲ ਏਜੰਟ ਦਲਜੀਤ ਸਿੰਘ ਉਰਫ਼ ਪਿੰਟੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਲਈ ਰੂਸ ’ਚ ਦੁੱਖ ਝੱਲ ਰਹੇ 26 ਨੌਜਵਾਨਾਂ ਵਿੱਚੋਂ ਇੱਕ ਗੁਰਪ੍ਰੀਤ ਸਿੰਘ (26) ਦੇ ਪਿਤਾ ਜਰਨੈਲ ਸਿੰਘ ਹੁਰਾਂ ਦੀ ਸ਼ਿਕਾਇਤ ਨੂੰ ਆਧਾਰ ਬਣਾਇਆ ਗਿਆ ਹੈ।

 

 

ਸ੍ਰੀ ਜਰਨੈਲ ਸਿੰਘ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹੇ ਦੇ ਨਿਵਾਸੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਰੂਸ ਵਿੱਚ ਫਸੇ ਪੰਜਾਬੀ ਨੌਜਵਾਨਾਂ ਨੂੰ ਉੱਥੋਂ ਦੀ ਕੰਪਨੀ ਉਹ ਤਨਖ਼ਾਹ ਨਹੀਂ ਦੇ ਰਹੀ, ਜਿਸ ਦਾ ਵਾਅਦਾ ਉਨ੍ਹਾਂ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਟ੍ਰੈਵਲ ਏਜੰਟ ਨੇ ਕੀਤਾ ਸੀ।

 

 

ਸ੍ਰੀ ਜਰਨੈਲ ਸਿੰਘ ਨੇ ਦੱਸਿਆ ਕਿ ਹਰੇਕ ਨੌਜਵਾਨ ਨੇ ਰੂਸੀ ਵੀਜ਼ੇ ਲਈ ਇਸ ਏਜੰਟ ਨੂੰ 1.20 ਲੱਖ ਰੁਪਏ ਦਿੱਤੇ ਸਨ ਤੇ ਏਜੰਟ ਨੇ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਨੂੰ ਉੱਥੇ 35,000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਤਨਖ਼ਾਹ ਮਿਲੇਗੀ ਪਰ ਫ਼ਰਮ ਵੱਲੋਂ ਉਨ੍ਹਾਂ ਨੂੰ ਵਾਜਬ ਤਨਖ਼ਾਹ ਨਹੀਂ ਦਿੱਤੀ ਜਾ ਰਹੀ। ਕੰਪਨੀ ਨੇ ਉਨ੍ਹਾਂ ਦੇ ਪਾਸਪੋਰਟ ਵੀ ਜ਼ਬਤ ਕਰ ਕੇ ਰੱਖ ਲਏ ਹਨ।

 

 

ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਗੁਰਮੁਖ ਸਿੰਘ (ASI) ਨੇ ਦੱਸਿਆ ਕਿ ਰੂਸ ਵਿੱਚ ਫਸੇ 26 ਨੌਜਵਾਨਾਂ ਬਾਰੇ ਸ਼ਿਕਾਇਤ ਐੱਸਐੱਸਪੀ ਸਤਿੰਦਰ ਸਿੰਘ ਹੁਰਾਂ ਕੋਲ ਬੀਤੀ 9 ਅਕਤੂਬਰ ਨੂੰ ਪੇਸ਼ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੇ ਜਾਂਚ ਕੀਤੀ ਤੇ ਉਸ ਦੇ ਆਾਰ ਉੱਤੇ ਕੇਸ ਦਰਜ ਕਰ ਲਿਆ ਗਿਆ ਸੀ।

 

 

ASI ਨੇ ਦੱਸਿਆ ਕਿ ਇਹ ਸਾਰੇ ਨੌਜਵਾਨ ਇਸੇ ਵਰ੍ਹੇ ਜੁਲਾਈ ਮਹੀਨੇ ਦਿੱਲੀ ਤੋਂ ਰੂਸ ਗਏ ਸਨ। ਹੁਣ ਸਰਕਾਰ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਨਾਲ ਉਨ੍ਹਾਂ ਸਾਰਿਆਂ ਨੂੰ ਵਾਪਸ ਭਾਰਤ ਲਿਆਉਣ ਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Travel Agent arrested who is responsible for 26 Punjabi youths ordeal