ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ 'ਝੋਨੇ ਦੀ ਪਰਾਲ਼ੀ ਨਾਲ ਅਣਗਿਣਤ ਰੁੱਖ ਵੀ ਹੋਏ ਸੜ ਕੇ ਸੁਆਹ'

ਪੰਜਾਬ `ਚ 'ਝੋਨੇ ਦੀ ਪਰਾਲ਼ੀ ਨਾਲ ਅਣਗਿਣਤ ਰੁੱਖ ਵੀ ਹੋਏ ਸੜ ਕੇ ਸੁਆਹ'

ਝੋਨੇ ਦੀ ਪਰਾਲ਼ੀ `ਤੇ ਭਾਵੇਂ ਪੰਜਾਬ ਸਰਕਾਰ ਨੇ ਮੁਕੰਮਲ ਪਾਬੰਦੀ ਲਾਈ ਹੋਈ ਹੈ ਪਰ ਕਿਸਾਨਾਂ ਨੇ ਇਸ ਸੀਜ਼ਨ `ਚ ਵੀ ਪਰਾਲ਼ੀ ਸਾੜਨਾ ਜਾਰੀ ਰੱਖਿਆ ਹੈ। ਇਸ ਕਾਰਨ ਖੇਤਾਂ ਲਾਗਲੇ ਰੁੱਖਾਂ ਦਾ ਵੀ ਨੁਕਸਾਨ ਲਗਾਤਾਰ ਹੋ ਰਿਹਾ ਹੈ।


ਸੰਗਰੂਰ ਦੇ ਡਿਵੀਜ਼ਨਲ ਫ਼ਾਰੈਸਟ ਆਫ਼ੀਸਰ ਮੋਲਿਕਾ ਦੇਵੀ ਯਾਦਵ ਨੇ ਦਾਅਵਾ ਕੀਤਾ ਕਿ ਜ਼ੀਰਕਪੁਰ-ਬਠਿੰਡਾ ਰਾਸ਼ਟਰੀ ਰਾਜਮਾਰਗ ਦੇ ਆਲੇ-ਦੁਆਲੇ ਖੜ੍ਹੇ 5 ਫ਼ੀ ਸਦੀ ਰੁੱਖ ਸਿਰਫ਼ ਝੋਨੇ ਦੀ ਪਰਾਲ਼ੀ ਸਾੜੇ ਜਾਣ ਕਾਰਨ ਪ੍ਰਭਾਵਿਤ ਹੋਏ ਹਨ। ਇਹੋ ਜਿਹੀ ਹਾਲਤ ਸਮੁੱਚੇ ਪੰਜਾਬ ਦੀਆਂ ਸੜਕਾਂ ਲਾਗਲੇ ਰੁੱਖਾਂ ਦੀ ਹੋਈ ਵੇਖੀ ਜਾ ਸਕਦੀ ਹੈ।


ਸ੍ਰੀਮਤੀ ਯਾਦਵ ਨੇ ਦੱਸਿਆ,‘ਮੈਂ ਸੰਗਰੂਰ ਤੋਂ ਪਟਿਆਲਾ ਦੇ ਰਾਸ਼ਟਰੀ ਰਾਜਮਾਰਗ ਲਾਗਲੇ ਰੁੱਖਾਂ ਦਾ ਨਿਰੀਖਣ ਕੀਤਾ ਹੈ ਤੇ ਪਾਇਆ ਹੈ ਕਿ ਵੱਡੀ ਗਿਣਤੀ `ਚ ਰੁੱਖ ਅੱਗ ਨਾਲ ਸੜੇ ਹੋਏ ਹਨ। ਸਬੰਧਤ ਅਧਿਕਾਰੀ ਵੀ ਆਪੋ-ਆਪਣੀਆਂ ਡਿਊਟੀਆਂ ਨਿਭਾਉਣ ਤੋਂ ਨਾਕਾਮ ਰਹੇ ਹਨ ਕਿਉਂਕਿ ਉਹ ਅਜਿਹੀਆਂ ਘਟਨਾਵਾਂ ਰੁਕਵਾ ਸਕਦੇ ਹਨ ਪਰ ਉਹ ਸਰਗਰਮ ਨਹੀਂ। ਕਿਸਾਨਾਂ ਦੀ ਲਾਪਰਵਾਹੀ ਕਾਰਨ ਇਸ ਇਲਾਕੇ ਦੇ 5 ਤੋਂ 10 ਫ਼ੀ ਸਦੀ ਰੁੱਖ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।`


ਜਿ਼ਲ੍ਹਾ ਵਣ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਨੇ ਸੰਗਰੂਰ ਡਿਵੀਜ਼ਨ `ਚ ਇਸ ਸੀਜ਼ਨ ਦੌਰਾਨ 40,000 ਤੋਂ ਵੱਧ ਰੁੱਖ ਲਾਏ ਹਨ ਪਰ ਪਰਾਲ਼ੀ ਸਾੜੇ ਜਾਣ ਕਾਰਨ ਉਹ ਨਸ਼ਟ ਹੋ ਰਹੇ ਹਨ।


ਉੱਧਰ ਮੁੱਖ ਖੇਤੀ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਇਸ ਵਰ੍ਹੇ ਪਰਾਲ਼ੀ ਸਾੜੇ ਜਾਣ ਦੇ 5,303 ਮਾਮਲੇ ਸਾਹਮਣੇ ਆਏ ਹਨ ਤੇ ਹੁਣ ਤੱਕ 12 ਲੱਖ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ ਅਤੇ ਹੁਣ ਤੱਕ 400 ਚਲਾਨ ਵੀ ਕੀਤੇ ਗਏ ਹਨ। ਉਨ੍ਹਾਂ ਦੱਸਿਅ ਕਿ ਝੋਨੇ ਦੀ ਪਰਾਲ਼ੀ ਸਾੜਨ ਵਿੱਚ ਐਤਕੀਂ 15 ਤੋਂ 20 ਫ਼ੀ ਸਦੀ ਕਮੀ ਵੇਖੀ ਗਈ ਹੈ।


ਪਰ ਵਾਤਾਵਰਣ-ਪ੍ਰੇਮੀ ਡਾ. ਅਮਨਦੀਪ ਅਗਰਵਾਲ ਨੇ ਦੱਸਿਆ ਕਿ ਇਹ ਸਿਰਫ਼ ਇੱਕ ਬਹਾਨਾ ਹੈ ਕਿ ਪਰਾਲ਼ੀ ਦੀ ਅੱਗ ਰੁੱਖਾਂ ਦਾ ਨੁਕਸਾਨ ਕਰ ਰਹੀ ਹੈ। ਦਰਅਸਲ, ਪਿਛਲੇ ਕੁਝ ਵਰ੍ਹਿਆਂ ਤੋਂ ਨਵੇਂ ਰੁੱਖ ਬਹੁਤ ਘੱਟ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਕਿਸਾਨ ਜੰਗਲਾਂ ਨੂੰ ਅੱਗ ਲਾ ਰਹੇ ਹਨ, ਤਾਂ ਵਿਭਾਗ ਅਜਿਹੀ ਕੋਈ ਉਲੰਘਣਾ ਕਰਨ ਵਾਲੇ ਵਿਰੁੱਧ ਕੇਸ ਕਿਉਂ ਦਰਜ ਨਹੀਂ ਕਰਵਾਉਂਦਾ।


ਕਿਸਾਨ ਜੱਥੇਬੰਦੀਆਂ ਦੇ ਕਾਰਕੁੰਨਾਂ ਤੇ ਆਗੂਆਂ ਨੇ ਦੱਸਿਆ ਕਿ ਕਿਸਾਨ ਇਸ ਮਾਮਲੇ `ਚ ਪੂਰੀ ਤਰ੍ਹਾਂ ਜਾਗਰੂਕ ਹਨ ਤੇ ਉਹ ਕਦੇ ਵੀ ਜਾਣਬੁੱਝ ਕੇ ਰੁੱਖ ਨਹੀਂ ਸਾੜਦੇ। ਉਹ ਸਿਰਫ਼ ਝੋਨੇ ਦੀ ਪਰਾਲ਼ੀ ਸਾੜਦੇ ਹਨ ਤੇ ਲਾਗਲੇ ਰੁੱਖਾਂ ਦਾ ਪੂਰਾ ਖਿ਼ਆਲ ਰੱਖਦੇ ਹਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਨੇ ਦੱਸਿਆ ਕਿ ਕਿਤੇ ਰੁੱਖਾਂ ਦੀਆਂ ਕੁਝ ਟਹਿਣੀਆਂ ਸੜ ਗਈਆਂ ਹੋਣ, ਤਾਂ ਕਹਿ ਨਹੀਂ ਸਕਦੇ ਪਰ ਇਸ ਖੇਤਰ ਵਿੱਚ ਰੁੱਖਾਂ ਦਾ ਕੋਈ ਵੱਡਾ ਨੁਕਸਾਨ ਨਹੀਂ ਹੋਇਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trees also burning with paddy straw