ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੱਲ੍ਹਿਆਂਵਾਲਾ ਬਾਗ਼ ’ਚ ਸ਼ਹੀਦਾਂ ਨੂੰ ਕੈਂਡਲ–ਲਾਈਟ ਮਾਰਚ ਰਾਹੀਂ ਸ਼ਰਧਾਂਜਲੀਆਂ

ਜੱਲ੍ਹਿਆਂਵਾਲਾ ਬਾਗ਼ ’ਚ ਸ਼ਹੀਦਾਂ ਨੂੰ ਕੈਂਡਲ–ਲਾਈਟ ਮਾਰਚ ਰਾਹੀਂ ਸ਼ਰਧਾਂਜਲੀਆਂ

ਤਸਵੀਰਾਂ: ਸਮੀਰ ਸਹਿਗਲ, ਹਿੰਦੁਸਤਾਨ ਟਾਈਮਜ਼

 

 

ਜੱਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਇੱਥੇ ਵਿਸ਼ੇਸ਼ ਕੈਂਡਲ–ਲਾਈਟ ਮਾਰਚ ਕੱਢਿਆ ਗਿਆ। ਇਸ ਸਰਕਾਰੀ ਸ਼ਰਧਾਂਜਲੀ ਸਮਾਰੋਹ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਕਾਂਗਰਸੀ ਆਗੂ ਆਸ਼ਾ ਕੁਮਾਰੀ ਇਸ ਮੌਕੇ ਮੌਜੂਦ ਸਨ।

 

 

ਵੱਡਾ ਇਕੱਠ ਟਾਊਨ ਹਾਲ ਤੋਂ ਰਵਾਨਾ ਹੋਇਆ ਤੇ ਜੱਲ੍ਹਿਆਂਵਾਲਾ ਬਾਗ਼ ’ਤੇ ਜਾ ਕੇ ਸੰਪੰਨ ਹੋਇਆ। ਇਸ ਮੌਕੇ ਸਾਲ 1919 ਦੀ ਵਿਸਾਖੀ ਮੌਕੇ ਵਾਪਰੇ ਜੱਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੌਰਾਨ ਸ਼ਹਾਦਤਾਂ ਪਾਉਣ ਵਾਲੀਆਂ ਸ਼ਖ਼ਸੀਅਤਾਂ ਦੇ ਵੰਸ਼ਜ ਤੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।

ਜੱਲ੍ਹਿਆਂਵਾਲਾ ਬਾਗ਼ ’ਚ ਸ਼ਹੀਦਾਂ ਨੂੰ ਕੈਂਡਲ–ਲਾਈਟ ਮਾਰਚ ਰਾਹੀਂ ਸ਼ਰਧਾਂਜਲੀਆਂ

 

ਅਨਿਲ ਸ਼ਰਮਾ ਦੀ ਰਿਪੋਰਟ ਅਨੁਸਾਰ ਜੱਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਵਿੱਚ 501 ਵਿਅਕਤੀ (ਸਰਕਾਰੀ ਅੰਕੜਿਆਂ ਮੁਤਾਬਕ) ਮਾਰੇ ਗਏ ਸਨ। ਭਲਕੇ ਵਿਸਾਖੀ ਮੌਕੇ ਹੋਣ ਵਾਲੇ ਖ਼ਾਸ ਸਮਾਰੋਹ ਲਈ ਸ਼ਹੀਦਾਂ ਦੇ ਸਿਰਫ਼ 12 ਪਰਿਵਾਰਾਂ ਨੂੰ ਹੀ ਸੱਦਿਆ ਗਿਆ ਹੈ। ਪ੍ਰਸ਼ਾਸਨ ਮੁਤਾਬਕ ਜੱਲ੍ਹਿਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਟਰੱਸਟ ਬਾਕੀ ਦੇ ਸ਼ਹੀਦਾਂ ਦੇ ਵੰਸ਼ਜਾਂ ਤੇ ਪਰਿਵਾਰਾਂ ਨੂੰ ਲੱਭਣ ਵਿੱਚ ਨਾਕਾਮ ਰਿਹਾ ਹੈ।

 

 

ਸ਼ਹੀਦਾਂ ਤੇ ਹੋਰ ਪੀੜਤਾਂ ਨੂੰ ਮਾਣ–ਸਨਮਾਨ ਦੇਣ ਲਈ ਬਾਗ਼ ਦੇ ਮੁੱਖ ਗੇਟ ਨੇੜੇ ਟੀ–ਪੁਆਇੰਟ ਉੱਤੇ ਇੱਕ ਯਾਦਗਾਰ ਦੀ ਸਥਾਪਨਾ ਕੀਤੀ ਗਈ ਹੈ; ਜਿਸ ਉੱਤੇ 473 ਸ਼ਹੀਦਾਂ ਦੇ ਨਾਂਅ ਖੁਣੇ ਹੋਏ ਹਨ। ਇਸ ਯਾਦਗਾਰ ਨੂੰ ‘ਅਮਰ ਜਿਓਤੀ’ ਦਾ ਨਾਂਅ ਦਿੱਤਾ ਗਿਆ ਹੈ।

 

 

ਰਾਜ ਸਭਾ ਦੇ ਮੈਂਬਰ ਸ਼ਵੇਤ ਮਲਿਕ, ਜੋ ਖ਼ੁਦ ਟਰੱਸਟ ਦੇ ਮੈਂਬਰ ਹਨ, ਨੇ ਕਿਹਾ ਕਿ – ‘ਭਾਜਪਾ ਸਰਕਾਰ ਦੇ ਹੱਥ ਟਰੱਸਟ ਦਾ ਕੰਟਰੋਲ ਤਾਂ ਸਿਰਫ਼ ਤਿੰਨ ਮਹੀਨੇ ਪਹਿਲਾਂ ਹੀ ਆਇਆ ਹੈ। 70 ਸਾਲ ਤਾਂ ਇਸ ਉੱਤੇ ਸਿਰਫ਼ ਕਾਂਗਰਸੀ ਆਗੂਆਂ ਦਾ ਹੀ ਕਬਜ਼ਾ ਰਿਹਾ ਤੇ ਜੇ ਕੋਈ ਸ਼ਹੀਦਾਂ ਤੇ ਹੋਰ ਪੀੜਤਾਂ ਦੇ ਪਰਿਵਾਰਾਂ ਤੇ ਵੰਸ਼ਜਾਂ ਨੂੰ ਨਹੀਂ ਲੱਭ ਸਕਿਆ, ਤਾਂ ਇਸ ਲਈ ਉਹੀ ਜ਼ਿੰਮੇਵਾਰ ਹਨ।’

ਜੱਲ੍ਹਿਆਂਵਾਲਾ ਬਾਗ਼ ’ਚ ਸ਼ਹੀਦਾਂ ਨੂੰ ਕੈਂਡਲ–ਲਾਈਟ ਮਾਰਚ ਰਾਹੀਂ ਸ਼ਰਧਾਂਜਲੀਆਂ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tributes to Jallianwala bagh martyrs through candle light march