ਅਗਲੀ ਕਹਾਣੀ

ਲੁਧਿਆਣਾ `ਚ ਨਾਨੀ, ਦੋਹਤਾ ਤੇ ਦੋਹਤੀ ਦਾ ਤੀਹਰਾ ਕਤਲ

ਲੁਧਿਆਣਾ `ਚ ਦਾਦੀ, ਪੋਤਰੇ ਤੇ ਪੋਤਰੀ ਦਾ ਤੀਹਰਾ ਕਤਲ

ਲੁਧਿਆਣਾ ਦੇ ਕਿਸ਼ੋਰ ਨਗਰ ਇਲਾਕੇ `ਚ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਲੁਟੇਰੇ ਨੇ ਤਿੰਨ ਕਤਲ ਕਰ ਦਿੱਤੇ। ਇਹ ਘਟਨਾ ਸ਼ੁੱਕਰਵਾਰ ਸ਼ਾਮੀਂ 3:50 ਵਜੇ ਵਾਪਰੀ।


ਮ੍ਰਿਤਕਾਂ `ਚ ਨਾਨੀ ਗੁਰਵਿੰਦਰ ਕੌਰ (52), ਉਨ੍ਹਾਂ ਦੀ 8 ਸਾਲਾ ਦੋਹਤੀ ਮਨਦੀਪ ਕੌਰ ਤੇ 7 ਸਾਲਾ ਦੋਹਤਾ ਹਿਤਿਕ ਬਾਸੀ ਸ਼ਾਮਲ ਹਨ। ਗੁਰਵਿੰਦਰ ਕੌਰ ਦੇ ਪਤੀ ਪਾਠੀ ਹਨ। ਜਦੋਂ ਉਹ ਬਾਅਦ ਦੁਪਹਿਰ ਘਰ ਪਰਤੇ, ਤਾਂ ਉਨ੍ਹਾਂ ਵੇਖਿਆ ਕਿ ਘਰ `ਚ ਉਨ੍ਹਾਂ ਦੀ ਪਤਨੀ ਤੇ ਦੋਹਤੀ ਤੇ ਦੋਹਤਾ ਦੀਆਂ ਖ਼ੂਨ ਨਾਲ ਲੱਥਪਥ ਲਾਸ਼ਾਂ ਪਈਆਂ ਹਨ। ਕਾਤਲ ਨੇ ਉਨ੍ਹਾਂ ਦੇ ਸਿਰਾਂ `ਚ ਹਥੌੜੇ ਨਾਲ ਵਾਰ ਕੀਤੇ ਹੋਏ ਸਨ।


ਸ਼ੱਕ ਹੈ ਕਿ ਮ੍ਰਿਤਕਾ ਗੁਰਵਿੰਦਰ ਕੌਰ ਦੇ 35 ਸਾਲਾ ਬੇਰੋਜ਼ਗਾਰ ਰਿਸ਼ਤੇਦਾਰ ਰਾਜਵਿੰਦਰ ਸਿੰਘ ਨੇ ਇਸ ਘਿਨਾਉਣੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਘਰ `ਚ ਪਏ 45,000 ਰੁਪਏ ਤੇ ਹੋਰ ਕੀਮਤੀ ਚੀਜ਼ਾਂ ਗ਼ਾਇਬ ਹਨ। ਰਾਜਵਿੰਦਰ ਸਿੰਘ ਅਕਸਰ ਇਸ ਘਰ `ਚ ਆਉਂਦਾ ਜਾਂਦਾ ਰਹਿੰਦਾ ਸੀ। ਇਸ ਵੇਲੇ ਉਸ ਦੀ ਕੋਈ ਉੱਘ-ਸੁੱਘ ਨਹੀਂ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:triple murder in ludhiana