ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤ੍ਰਿਪਤ ਬਾਜਵਾ ਨੇ ਸੂਬੇ ਦੇ ਸਾਰੇ ਛੱਪੜਾਂ ਦੀ ਸਫ਼ਾਈ ਕਰਨ ਦੇ ਦਿੱਤੇ ਹੁਕਮ

ਇਸ ਮੁਹਿੰਮ ਨੂੰ ਕਾਰ ਸੇਵਾ ਦੇ ਜਜ਼ਬੇ ਰਾਹੀਂ ਸਿਰੇ ਚੜ੍ਹਾਇਆ ਜਾਵੇਗਾ: ਕਾਹਨ ਸਿੰਘ ਪੰਨੂੰ

 

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਵਿਭਾਗ ਦੇ ਸਾਰੇ ਫੀਲਡ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਅਗਲੇ 15 ਦਿਨਾਂ ਦੇ ਅੰਦਰ-ਅੰਦਰ ਸੂਬੇ ਦੇ ਸਾਰੇ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਦਾ ਕਾਰਜ ਨੇਪਰੇ ਚੜ੍ਹਾਉਣ ਲਈ ਜੰਗੀ ਪੱਧਰ ਉਤੇ ਮੁਹਿੰਮ ਵਿੱਢੀ ਜਾਵੇ। 

 

ਸ੍ਰੀ ਬਾਜਵਾ ਨੇ ਅੱਜ ਵੀਡੀਓ ਕਾਨਫ਼ਰੰਸ ਰਾਹੀਂ ਵਿਭਾਗ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਛੱਪੜਾਂ ਦੀ ਸਫ਼ਾਈ ਦੀ ਇਹ ਮੁਹਿੰਮ ‘ਪੰਜਾਬ ਤੰਦਰੁਸਤ ਮਿਸ਼ਨ’ ਤਹਿਤ ਸਿਰੇ ਚੜ੍ਹਾਉਣ ਦੇ ਆਦੇਸ਼ ਦਿੱਤੇ ਹਨ।

 

ਪੰਚਾਇਤ ਮੰਤਰੀ ਨੇ ਕਿਹਾ ਕਿ ਇਸ ਕਾਰਜ ਨੂੰ ਨੇਪੜੇ ਚੜ੍ਹਾਉਣ ਲਈ ਸਿਰਫ਼ ਤੇ ਸਿਰਫ਼ 20 ਦਿਨ ਹੀ ਬਚੇ ਹਨ ਕਿਉਂਕਿ ਇਸ ਤੋਂ ਬਾਅਦ ਜ਼ਮੀਨਾਂ ਵਿਹਲੀਆਂ ਨਹੀਂ ਰਹਿਣੀਆਂ ਅਤੇ  ਬਾਰਸ਼ਾਂ ਸ਼ੁਰੂ ਹੋ ਜਾਣ ਨਾਲ ਛੱਪੜਾਂ ਦੀ ਪੁਟਾਈ ਵੀ ਨਹੀਂ ਹੋ ਸਕੇਗੀ। 

 

ਪੰਜਾਬ ਤੁੰਦਰੁਸਤ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਅਧਿਕਾਰੀਆਂ ਨੂੰ ਕਿਹਾ ਕਿ ਛੱਪੜਾਂ ਦੀ ਇਹ ਮੁਹਿੰਮ ਤਾਂ ਹੀ ਕਾਮਯਾਬ ਹੋਵੇਗੀ ਜੇ ਹਰ ਅਧਿਕਾਰੀ ਕਾਰ ਸੇਵਾ ਵਰਗੇ ਜਜ਼ਬੇ ਨਾਲ ਕੰਮ ਕਰੇਗਾ। 

 

ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ  ਕਿਹਾ ਕਿ ਹਰ ਰੋਜ਼ ਸ਼ਾਮ ਤੱਕ ਹਰ ਅਧਿਕਾਰੀ ਹੋ ਰਹੇ ਕੰਮਾਂ ਦੀ ਪ੍ਰਗਤੀ ਰਿਪੋਰਟ ਤਸਵੀਰਾਂ ਸਮੇਤ ਮੁੱਖ ਦਫ਼ਤਰ ਨੂੰ ਭੇਜੇਗਾ।

     

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tript Bajwa orders to clean up all the ponds of the state in 15 days