ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨਜੀਤ ਜੀਕੇ ਤੇ ਮਨਜਿੰਦਰ ਸਿਰਸਾ ਖੇਡ ਰਹੇ ਨੇ ਇੱਕ-ਦੂਜੇ ਨਾਲ ਲੁਕਣ ਮੀਚੀ

ਮਨਜੀਤ ਸਿੰਘ ਜੀਕੇ ਤੇ ਮਨਜਿੰਦਰ ਸਿੰਘ ਸਿਰਸਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ.) ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਇੱਕ-ਦੂਜੇ ਨਾਲ ਲੁਕਣ ਮੀਚੀ ਖੇਡ ਰਹੇ ਹਨ। ਦੋਵਾਂ ਵਿਚਾਲੇ ਵਿਵਾਦ ਦੀ ਖ਼ਬਰ ਬਾਹਰ ਆਉਣ ਤੋਂ ਬਾਅਦ ਹੀ ਦੋਵੇਂ ਇੱਕ-ਦੂਜੇ ਤੋਂ ਲਗਾਤਾਰ ਦੂਰ ਨਜ਼ਰ ਆ ਰਹੇ ਹਨ।

 

ਪੰਦਰਾਂ ਦਿਨ ਪਹਿਲਾਂ ਮਨਜੀਤ ਸਿੰਘ ਜੀ.ਕੇ., ਜੋ ਕਿ ਪਾਰਟੀ ਦੇ ਅੰਦਰ ਹੋਇਆ "ਕੁਝ ਗੱਲਾਂ" ਤੋਂ ਪਰੇਸ਼ਾਨ ਸਨ, ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਣ ਦੀ ਧਮਕੀ ਦਿੱਤੀ। ਜੀਕੇੇ ਨੇ ਕਿਹਾ ਕਿ ਉਹ ਅਸਤੀਫ਼ਾ ਦੇ ਦੇਣਗੇ ਪਰ ਉਹ ਵਿਦੇਸ਼ ਚਲੇ ਗਏ। ਵਿਦੇਸ਼ ਯਾਤਾਰਾ ਤੋਂ ਪਹਿਲਾਂ ਜੀਕੇ  ਨੇ ਆਪਣੇ ਖ਼ਾਸਮ-ਖ਼ਾਸ ਤੇ ਉੱਪ-ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਕਮੇਟੀ ਦੀ ਕਮਾਨ ਸੌਂਪ ਦਿੱਤੀ।

 

.ਜਦੋਂ ਜੀ.ਕੇ ਵਿਦੇਸ ਯਾਤਰਾ ਤੋਂ ਵਾਪਸ ਆਇਆ ਤੇ ਮੁੜ ਕਮੇਟੀ ਦੀ ਕਮਾਨ ਆਪਣੇ ਹੱਥ ਵਿੱਚ ਲੈ ਲਈ ਤਾਂ ਮਨਜਿੰਦਰ ਸਿੰਘ ਸਿਰਸਾ "ਹੜਤਾਲ" ਉੱਤੇ ਚਲੇ ਗਏ। ਸਿਰਸਾ ਨੇ ਵੀ 'ਹੜਤਾਲ' 'ਤੇ ਜਾਣ ਤੋਂ ਪਹਿਲਾਂ ਕੰਮ ਦਾ ਚਾਰਜ ਕਮੇਟੀ ਦੇ ਇੱਕ ਹੋਰ ਅਹੁਦੇਦਾਰ ਅਮਰਜੀਤ ਸਿੰਘ ਪੱਪੂ ਨੂੰ ਸੌਂਪ ਦਿੱਤਾ। ਦੋਵਾਂ ਨੇ ਹੀ ਇੱਕ-ਦੂਜੇ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਪਰ ਹਾਲ ਹੀ 'ਚ ਹੋਈਆਂ ਘਟਨਾਵਾਂ ਨੇ ਸੰਕੇਤ ਦਿੱਤਾ ਹੈ ਕਿ ਧਾਰਮਿਕ ਸੰਸਥਾ ਅੰਦਰ ਸਮੱਸਿਆਵਾਂ ਦੀ ਲਿਸਟ ਲੰਬੀ ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:trouble is brewing in the Delhi Sikh Gurdwara Management Committee after fight between manjeet gk and manjinder sirsa