ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮੂਣਕ ਨੇੜੇ ਟਰੱਕ ਨਾਲ ਟੱਕਰ, ਸੂਮੋ ਸਵਾਰ 2 ਮਰੇ, 5 ਫੱਟੜ

​​​​​​​ਮੂਣਕ ਨੇੜੇ ਟਰੱਕ ਨਾਲ ਟੱਕਰ ’ ਸੂਮੋ ਸਵਾਰ 2 ਮਰੇ, 5 ਫੱਟੜ

ਸੰਗਰੂਰ ਜ਼ਿਲ੍ਹੇ ’ਚ ਮੂਣਕ ਲਾਗਲੇ ਪਿੰਡ ਬੁਸ਼ੈਰਾ ’ਚ ਇੱਕ ਟਾਟਾ ਸੂਮੋ ਅਤੇ ਇੱਕ ਟਰੱਕ ਵਿਚਾਲੇ ਹੋਈ ਟੱਕਰ ਕਾਰਨ ਦੋ ਵਿਅਕਤੀ ਮਾਰੇ ਗਏ ਤੇ ਪੰਜ ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਅੱਜ ਸੋਮਵਾਰ ਸ਼ਾਮੀਂ ਵਾਪਰਿਆ। ਜ਼ਖ਼ਮੀਆਂ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

 

 

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸੂਮੋ ਕਾਰ ਐੱਚਆਰ 16ਡੀ 01648 ਵਿੱਚ ਸਵਾਰ ਹਰਿਆਣਾ ਦੇ ਕੁਝ ਵਿਅਕਤੀ ਸੰਗਰੂਰ ਤੋਂ ਜਾ ਰਹੇ ਸਨ ਤੇ ਇੱਕ ਟਰੱਕ ਮੂਣਕ ਇਲਾਕੇ ’ਚ ਕੁਝ ਸਾਮਾਨ ਲਾਹ ਕੇ ਪਰਤ ਰਿਹਾ ਸੀ।

 

 

ਮੂਣਕ ਪੁਲਿਸ ਥਾਣੇ ਦੇ ਐੱਸਐੱਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਮ੍ਰਿਤਕਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ। ਇਸ ਦੌਰਾਨ ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧਣ ਦੇ ਖ਼ਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੁਝ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

​​​​​​​ਮੂਣਕ ਨੇੜੇ ਟਰੱਕ ਨਾਲ ਟੱਕਰ ’ ਸੂਮੋ ਸਵਾਰ 2 ਮਰੇ, 5 ਫੱਟੜ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Truck Sumo collision kills two 5 injured