ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਟਰਬਨੇਟਰਸ ਦੀ ਪੈਡਲਰਜ਼' ਦੀ ਟੀਮ ਸਾਈਕਲਾਂ 'ਤੇ ਦਿੱਲੀ ਤੋਂ ਨੰਗਲ ਪੁੱਜੀ 

'ਟਰਬਨੇਟਰਸ ਦੀ ਪੈਡਲਰਸ' ਦੀ 30 ਮੈਂਬਰੀ ਟੀਮ ਸਾਈਕਲਾਂ ਤੇ ਅੱਜ ਦਿੱਲੀ ਤੋਂ ਨੰਗਲ ਦੇ ਇਤਿਹਾਸਿਕ ਗੁਰਦੁਆਰਾ ਬਿਭੌਰ ਸਾਹਿਬ ਪਹੁੰਚੀ। ਇਸ ਦੀ ਅਗਵਾਈ ਜਗਦੀਪ ਸਿੰਘ ਪੁਰੀ ਵੱਲੋਂ ਕੀਤੀ ਗਈ। ਇਸ ਦਾ ਸਵਾਗਤ 'ਨੰਗਲ ਰਾਈਡਰਜ਼ ਐਂਡ ਸਟ੍ਰਾਈਡੇਰਸ' ਵੱਲੋਂ ਕੀਤਾ ਗਿਆ, ਜਿਸ 'ਚ ਫਾਊਂਡਰ ਮੈਂਬਰ ਡਾ. ਜਸਸਿਮਰਨ ਸਿੰਘ ਕਹਿਲ ਅਤੇ ਕਰਨ ਚੌਧਰੀ ਵੱਲੋਂ ਜੀ ਆਇਆ ਕਿਹਾ ਗਿਆ।
 

ਕੁਲਵਿੰਦਰ ਭਾਟੀਆ ਦੀ ਰਿਪੋਰਟ ਅਨੁਸਾਰ ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਸਾਂਝੇ ਤੌਰ ਤੇ ਅਰਦਾਸ ਵੀ ਕਰਵਾਈ ਗਈ। ਇਸ ਸਬੰਧੀ ਜਗਦੀਪ ਸਿੰਘ ਪੁਰੀ ਨੇ ਦੱਸਿਆ ਕਿ ਇਹ ਯਾਤਰਾ 20 ਫਰਵਰੀ ਨੂੰ ਗੁਰਦੁਆਰਾ ਹਰਗੋਬਿੰਦਸਰ ਦਿੱਲੀ ਤੋਂ ਸਵੇਰੇ 4 ਵਜੇ ਸ਼ੁਰੂ ਕੀਤੀ ਗਈ ਸੀ ਅਤੇ ਰਾਤ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਵਿੱਚ ਰੁਕੀ ਸੀ।

 


 

ਉਨ੍ਹਾਂ ਦੱਸਿਆ ਕਿ ਇਹ ਸਾਡੇ ਗਰੁੱਪ ਵੱਲੋਂ ਨੌਵੀਂ ਯਾਤਰਾ ਹੈ ਅਤੇ ਇਸ ਤੋਂ ਪਹਿਲਾਂ ਦਰਬਾਰ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਦੀ ਯਾਤਰਾ ਵੀ ਕੀਤੀ ਗਈ ਹੈ। ਇਸ ਮੌਕੇ ਡਾ. ਜਸਸਿਮਰਨ ਸਿੰਘ ਕਹਿਲ ਨੇ ਕਿਹਾ ਕਿ ਇਹੋ ਜਿਹੇ ਇਵੈਂਟ ਸੋਹਣੀ ਸਿਹਤ ਰੱਖਣ ਦਾ ਸੁਨੇਹਾ ਦਿੰਦੇ ਹਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 'ਟਰਬਨੇਟਰਸ ਦੀ ਪੈਡਲਰ' ਦੇ ਮੁਖੀ ਜਗਦੀਪ ਸਿੰਘ ਪੁਰੀ ਨੂੰ ਸਿਰੋਪਾਓ ਦੀ ਬਖਸ਼ਿਸ਼ ਵੀ ਕੀਤੀ ਗਈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Turbanators the pedalers team reached Delhi to Nangal