ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ਦੇ ਮੰਤਰੀਆਂ ਨਵਜੋਤ ਸਿੱਧੂ ਤੇ ਭਾਰਤ ਭੂਸ਼ਣ ਆਸ਼ੂ ਵਿਚਾਲੇ ਖਿੱਚੋਤਾਣ ਹੋਰ ਵਧੀ

​​​​​​​ਪੰਜਾਬ ਦੇ ਮੰਤਰੀਆਂ ਨਵਜੋਤ ਸਿੱਧੂ ਤੇ ਭਾਰਤ ਭੂਸ਼ਣ ਆਸ਼ੂ ਵਿਚਾਲੇ ਖਿੱਚੋਤਾਣ ਹੋਰ ਵਧੀ

ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਅਣਬਣ ਤੋਂ ਸਾਰੇ ਵਾਕਫ਼ ਹਨ ਪਰ ਹੁਣ ਲੁਧਿਆਣਾ ਦੇ ਇੱਕ ਮਕਾਨ–ਉਸਾਰੀ ਪ੍ਰੋਜੈਕਟ ਨੂੰ ਦਿੱਤੀ ‘ਜ਼ਮੀਨ ਵਰਤੋਂ ਦੀ ਤਬਦੀਲੀ’ (CLU – Change of Land Use) ਦੀ ਮਨਜ਼ੂਰੀ ਦੇ ਮਾਮਲੇ ਨੂੰ ਲੈ ਕੇ ਦੋਵਾਂ ਵਿਚਲੇ ਆਪਸੀ ਮੱਤਭੇਦ ਹੁਣ ਵੀ ਜ਼ਿਆਦਾ ਵਧ ਗਏ ਹਨ। ਹੁਣ ਸ੍ਰੀ ਆਸ਼ੂ ਨੇ ਸ੍ਰੀ ਸਿੱਧੂ ਨੂੰ ਆਖ ਦਿੱਤਾ ਹੈ ਕਿ ਉਹ ਇਸ CLU ਵਿਵਾਦ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਦੀ ਗੱਲ ਸਿੱਧ ਕਰ ਕੇ ਵਿਖਾਉਣ ਜਾਂ ਜਿਸ ਅਧਿਕਾਰੀ ਦਾ ਨਾਂਅ ਜਾਂਚ–ਰਿਪੋਰਟ ਵਿੱਚ ਲਿਆ ਗਿਆ ਹੈ, ਉਸ ਵਿਰੁੱਧ ਕੋਈ ਕਾਰਵਾਈ ਕਰ ਕੇ ਵੇਖਣ।

 

 

ਸ੍ਰੀ ਆਸ਼ੂ ਨੇ ਹੁਣ ਆਪਣੇ ਤਾਜ਼ਾ ਬਿਆਨ ਵਿੱਚ ਕਿਹਾ ਹੈ – ‘CLU ਵਿਵਾਦ ਵਿੱਚ ਸਾਹਾਮਣੇ ਆਈ ਸੰਪਤੀ ਤੋਂ ਮੇਰਾ ਕੋਈ ਲੈਣਾ–ਦੇਣਾ ਨਹੀਂ ਹੈ। ਇਹ ਤਾਂ ਸਿੱਧੂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਮੇਰਾ ਨਾਂਅ ਕਿਉ਼ ਘਸੀਟਿਆ ਹੈ। ਜੇ ਉਨ੍ਹਾਂ ਨੂੰ ਜਾਂਚ ਰਿਪੋਰਟ ਵਿੱਚ ਕੋਈ ਦਮ ਜਾਂ ਸੱਚਾਈ ਜਾਪਦੀ ਹੈ, ਤਾਂ ਉਨ੍ਹਾਂ ਨੂੰ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ਹਿਤ ਲਿਆਉਣਾ ਚਾਹੀਦਾ ਹੈ ਤੇ ਮੇਰੇ ਸਮੇਤ ਸਾਰਿਆਂ ਵਿਰੁੱਧ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਹੈ। ਪਰ ਜੇ ਮੇਰਾ ਨਾਂਅ ਜਾਣਬੁੱਝ ਕੇ ਕਿਸੇ ਹੋਰ ਮਨਸ਼ਾ ਨਾਲ ਇਸ ਮਾਮਲੇ ਵਿੱਚ ਘਸੀਟਿਆ ਗਿਆ ਹੈ, ਤਦ ਵੀ ਕਾਰਵਾਈ ਹੋਣੀ ਚਾਹੀਦੀ ਹੈ।’ ਸ੍ਰੀ ਆਸ਼ੂ ਨੇ ਇਹ ਟਿੱਪਣੀਆਂ ਕੱਲ੍ਹ ਪਟਿਆਲਾ ’ਚ ਆਲ ਇੰਡੀਆ ਰਾਈਸ ਮਿਲਰਜ਼ ਐਸੋਸੀਏਸ਼ਨ ਵੱਲੋਂ ਕਰਵਾਏ ਇੱਕ ਸਮਾਰੋਹ ਦੌਰਾਨ ਕੀਤੀਆਂ।

 

 

ਇਸ ਤੋਂ ਇੱਕ ਦਿਨ ਪਹਿਲਾਂ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਵਿੱਚ ਕਿਹਾ ਸੀ ਕਿ ਕੋਈ ਵੀ ਮੰਤਰੀ ਜਾਂ ਸੰਤਰੀ ਇਸ ਮਾਮਲੇ ਵਿੱਚ ਬਖ਼ਸ਼ਿਆ ਨਹੀ ਜਾਵੇਗਾ। ਇਹ ਮਾਮਲਾ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿੱਚ ਸਿਫ਼ਰ ਕਾਲ ਦੌਰਾਨ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਉਠਾਇਆ ਸੀ। ਸਦਨ ਵਿੱਚ ਆਮ ਆਦਮੀ ਪਾਰਟੀ ਦੇ ਡਿਪਟੀ ਆਗੂ ਮਾਣੂਕੇ ਨੇ ਸ੍ਰੀ ਸਿੱਧੂ ਨੂੰ ਇੱਕ ‘ਈਮਾਨਦਾਰ ਮੰਤਰੀ’ ਆਖਿਆ ਸੀ ਤੇ ਸਬੰਧਤ ਅਧਿਕਾਰੀਆਂ ਉੱਤੇ ਉਂਗਲ ਉਠਾਉਂਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਦਾ ਅਸਤੀਫ਼ਾ ਮੰਗਿਆ ਸੀ।

 

 

ਸ੍ਰੀ ਸਿੱਧੂ ਨੇ ਤਦ ਇਹ ਵੀ ਕਿਹਾ ਸੀ ਕਿ ‘ਗ੍ਰੈਂਡ ਮੈਂਨਰ ਹੋਮਜ਼’ ਨੂੰ ਦਿੱਤੀ CLU ਮਨਜ਼ੂਰੀ ਉੱਤੇ ਉਨ੍ਹਾਂ ਰੋਕ ਲਾ ਦਿੱਤੀ ਹੈ। ਇਹ ਦਰਅਸਲ ਲੁਧਿਆਣਾ ਦੇ ਈਸ਼ਰ ਨਗਰ ਇਲਾਕੇ ਵਿੱਚ ਇੱਕ ਮਕਾਨ–ਉਸਾਰੀ ਪ੍ਰੋਜੈਕਟ ਹੈ। ਸ੍ਰੀ ਸਿੱਧੂ ਦਾ ਕਹਿਣਾ ਹੈ ਕਿ ਇਹ ਮਨਜ਼ੂਰੀ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਉੱਤੇ ਹਾਸਲ ਕੀਤੀ ਗਈ ਹੈ।

 

 

ਸ੍ਰੀ ਸਿੱਧੂ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਪ੍ਰਮੁੱਖ ਸਕੱਤਰ ਨੂੰ ਦੋਸ਼ੀ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਜਾਰੀ ਕੀਤੀ ਹੈ। CLU ਵਿਵਾਦ ਨੂੰ ਲੈ ਕੇ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ ਤੇ ਸਹਾਇਕ ਟਾਊਨ–ਪਲੈਨਰ ਐੱਸਐੱਸ ਬਿੰਦਰਾ ਇਸ ਵੇਲੇ ਜਾਂਚ ਦੇ ਘੇਰੇ ਵਿੱਚ ਹਨ।

 

 

ਆਖ਼ਰ ਕੀ ਹੈ ਇਹ ਵਿਵਾਦ?

‘ਗ੍ਰੈਂਡ ਮੈਨਰ ਹੋਮਜ਼’ ਵਿਰੁੱਧ ਪਹਿਲੀ ਸ਼ਿਕਾਇਤ ਆਰਟੀਆਈ ਕਾਰਕੁੰਨ ਕੁਲਦੀਪ ਸਿੰਘ ਖਹਿਰਾ ਨੇ ਪਿਛਲੇ ਵਰ੍ਹੇ ਜਨਵਰੀ ’ਚ ਕੀਤੀ ਸੀ। ਸ਼ਿਕਾਇਤ ਤੋਂ ਬਾਅਦ ‘ਨਿਰਮਾਣ ਕੰਪਨੀ (ਆਰ.ਕੇ. ਬਿਲਡਰਜ਼) ਦੇ ਕੁਝ ਸਮਰਥਕਾਂ ਨੇ ਕਥਿਤ ਤੌਰ ਉੱਤੇ ਸ੍ਰੀ ਖਹਿਰਾ ਉੱਤੇ ਹਮਲਾ ਵੀ ਕਰ ਦਿੱਤਾ ਸੀ’ ਅਤੇ ਪੁਲਿਸ ਨੇ ਦੋ ਪਾਰਟਨਰਾਂ ਵਿਰੁੱਧ ਕੇਸ ਵੀ ਦਰਜ ਕਰ ਲਿਆ ਸੀ। ਸ੍ਰੀ ਖਹਿਰਾ ਨੇ ਮੁੱਖ ਮੰਤਰੀ ਦੇ ਦਫ਼ਤਰ, ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਚੀਫ਼ ਵਿਜੀਲੈਂਸ ਆਫ਼ੀਸਰ ਤੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਹੋਰ ਕਈ ਸੀਨੀਅਰ ਅਧਿਕਾਰੀਆਂ ਨੂੰ ਵੀ ਆਪਣੀਆਂ ਸ਼ਿਕਾਇਤਾਂ ਘੱਲੀਆਂ ਸਨ।

 

 

ਚੀਫ਼ ਵਿਜੀਲੈਂਸ ਆਫ਼ੀਸਰ ਸੁਦੀਪ ਮਾਣ ਨੇ ਵੀ ਬੀਤੇ ਵਰ੍ਹੇ ਮਈ ਦੌਰਾਨ ਉਸ ਸਥਾਨ ਦਾ ਨਿਰੀਖਣ ਕੀਤਾ ਸੀ। ਜੁਲਾਈ ਮਹੀਨੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਡਾਇਰੈਕਟਰ ਨੇ ਨਗਰ ਨਿਗਮ ਨੂੰ ਇੱਕ ਚਿੱਠੀ ਜਾਰੀ ਕਰ ਕੇ ਜਾਂਚ ਮੁਕੰਮਲ ਹੋਣ ਤੱਕ ਉਸ ਸਥਾਨ ਉੱਤੇ ਹੋਣ ਵਾਲੀ ਉਸਾਰੀ ਰੁਕਵਾਉਣ ਲਈ ਕਿਹਾ ਸੀ। ਨਗਰ ਨਿਗਮ ਨੇ ਵੀ ਬੀਤੇ ਅਕਤੂਬਰ ਮਹੀਨੇ ਬਿਲਡਿੰਗ ਬ੍ਰਾਂਚ ਦੇ ਕੁਝ ਅਧਿਕਾਰੀਆਂ ਨੂੰ ਚਾਰਜ–ਸ਼ੀਟ ਕੀਤਾ ਸੀ। ਨਗਰ ਨਿਗਮ ਨੇ ਕੁਝ ਦਿਨਾਂ ਲਈ ਉਸ ਜਗ੍ਹਾ ਉੱਤੇ ਪੁਲਿਸ ਵੀ ਤਾਇਨਾਤ ਕਰਵਾਈ ਸੀ ਪਰ ਉਸ ਤੋਂ ਬਾਅਦ ਨਿਰਮਾਣ ਮੁੜ ਸ਼ੁਰੂ ਹੋ ਗਿਆ ਸੀ।

 

 

ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਪਿਛਲੇ ਹਫ਼ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ, ਜਿਸ ਵਿੱਚ ‘ਮੰਤਰੀ ਭਾਰਤ ਭੂਸ਼ਣ ਆਸ਼ੂ, ਕਾਂਗਰਸੀ ਆਗੂ ਕਮਲਜੀਤ ਕਰਵਾਲ, ਤਿੰਨ ਆਈਏਐੱਸ ਅਧਿਕਾਰੀਆਂ ਤੇ ਬਿਲਡਿੰਗ ਬ੍ਰਾਂਚ ਦੇ ਕੁਝ ਅਧਿਕਾਰੀਆਂ ਦਾ ਨਾਂਅ ਬੋਲਦਾ ਦੱਸਿਆ ਜਾਂਦਾ ਹੈ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tussle between two ministers Navjot Sidhu and Ashu escalated