ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਵਿਟਰ ਨੇ ਗੁਰਪਤਵੰਤ ਸਿੰਘ ਪਨੂੰ ਦਾ ਅਕਾਊਂਟ ਕੀਤਾ ਬਲਾਕ

ਟਵਿਟਰ ਨੇ ਗੁਰਪਤਵੰਤ ਸਿੰਘ ਪਨੂੰ ਦਾ ਅਕਾਊਂਟ ਕੀਤਾ ਬਲਾਕ

ਸੋਸ਼ਲ ਵੈੱਬਸਾਈਟ ‘ਟਵਿਟਰ` ਨੇ ‘ਸਿੱਖਸ ਫ਼ਾਰ ਜਸਟਿਸ` ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਦਾ ਅਕਾਊਂਟ ਬਲਾਕ ਕਰ ਦਿੱਤਾ ਹੈ। ਚੇਤੇ ਰਹੇ ਕਿ ਪਨੂੰ ਨੇ ਐਤਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਧਮਕੀ ਦਿੱਤੀ ਸੀ ਕਿ ਉਹ ਜਾਂ ਤਾਂ ‘ਰਾਇਸ਼ੁਮਾਰੀ 2020` ਦੀ ਹਮਾਇਤ ਕਰਨ ਤੇ ਜਾਂ ਫਿਰ ਉਨ੍ਹਾਂ ਨੂੰ ਅਮਰੀਕਾ, ਯੂਰੋਪ ਤੇ ਕੈਨੇਡਾ `ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।


ਚੇਤੇ ਰਹੇ ਕਿ ਸ੍ਰੀ ਮਨਜੀਤ ਸਿੰਘ ਜੀਕੇ `ਤੇ ਅਮਰੀਕੀ ਸੂਬੇ ਕੈਲੀਫ਼ੋਰਨੀਆ `ਚ ਹਿੰਸਕ ਹਮਲਾ ਹੋਇਆ ਸੀ ਤੇ ਦਿੱਲੀ ਪਰਤਣ ਤੋਂ ਬਾਅਦ ਅੇਤਵਾਰ ਨੂੰ ਉਨ੍ਹਾਂ ‘ਸਿੱਖਸ ਫ਼ਾਰ ਜਸਟਿਸ` ਦੀਆਂ ਧਮਕੀਆਂ ਨੂੰ ਮੁੱਢੋਂ ਰੱਦ ਕਰਦਿਆਂ ਆਖਿਆ ਸੀ ਕਿ ਉਹ ਭਾਰਤੀ ਸੰਵਿਧਾਨ ਦੇ ਘੇਰੇ ਅੰਦਰ ਸਿੱਖ ਅਧਿਕਾਰਾਂ ਲਈ ਲੜਦੇ ਰਹਿਣਗੇ।


ਬਾਅਦ `ਚ ‘ਸਿੱਖਸ ਫ਼ਾਰ ਜਸਟਿਸ` ਨੇ ਦੋਸ਼ ਲਾਇਆ ਸੀ ਕਿ ਉਸ ਦੇ ਕਾਨੂੰਨੀ ਸਲਾਹਕਾਰ ਦਾ ਟਵਿਟਰ ਅਕਾਊਂਟ ਭਾਰਤ ਸਰਕਾਰ ਨੇ ਬਲਾਕ ਕਰਵਾਇਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Twitter Blocks Gurpatwant Singh Pannu account