ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅੰਮ੍ਰਿਤਸਰ ’ਚ ਚਾਕੂ ਦੀ ਨੋਕ ’ਤੇ 1.43 ਲੱਖ ਲੁੱਟਣ ਵਾਲੇ ਦੋ ਕਾਬੂ

​​​​​​​ਅੰਮ੍ਰਿਤਸਰ ’ਚ ਚਾਕੂ ਦੀ ਨੋਕ ’ਤੇ 1.43 ਲੱਖ ਲੁੱਟਣ ਵਾਲੇ ਦੋ ਕਾਬੂ

ਵੇਰਕਾ ਬਾਈਪਾਸ ਨੇੜੇ ਚਾਕੂ ਦੀ ਨੋਕ ’ਤੇ ਇੱਕ ਵਿਅਕਤੀ ਕੋਲੋਂ 1.43 ਲੱਖ ਰੁਪਏ ਲੁੱਟਣ ਵਾਲੇ ਦੋ ਜਣਿਆਂ ਨੂੰ ਪੁਲਿਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਸ਼ਨਾਖ਼ਤ ਸਾਹਿਲ ਸ਼ਰਮਾ ਨਿਵਾਸੀ ਅੰਮ੍ਰਿਤਸਰ ਦੀ ਬਟਾਲਾ ਰੋਡ ਉੱਤੇ ਸਥਿਤ ਜਵਾਹਰ ਨਗਰ ਤੇ ਅਨਿਲ ਕੁਮਾਰ ਨਿਵਾਸੀ ਬੋਹੜ ਵਾਲਾ ਸ਼ਿਵਾਲਾ, ਅੰਮ੍ਰਿਤਸਰ ਵਜੋਂ ਹੋਈ ਹੈ।

 

 

ਪੁਲਿਸ ਮੁਤਾਬਕ ਬੀਤੀ 26 ਫ਼ਰਵਰੀ ਨੂੰ ਅੰਮ੍ਰਿਤਸਰ ’ਚ ‘ਇੰਸਟਾ ਕਾਰਟ ਸਰਵਿਸੇਜ਼’ ਨਾਂਅ ਦੀ ਕੂਰੀਅਰ ਸਰਵਿਸ ਦੇ ਮੁਲਾਜ਼ਮ ਮਨੋਜ ਕੁਮਾਰ ਕੋਲੋਂ 1 ਲੱਖ 43 ਹਜ਼ਾਰ 346 ਰੁਪਏ ਨਕਦ ਲੁੱਟ ਲਏ ਗਏ ਸਨ। ਤਦ ਉਹ ਆਪਣੀ ਕੰਪਨੀ ਦੀ ਇਹ ਰਕਮ ਲੈ ਕੇ ਘਰ ਜਾ ਰਿਹਾ ਸੀ। ਜਦੋਂ ਉਹ ਵੇਰਕਾ ਬਾਈਪਾਸ ਕੋਲ ਪੁੱਜਾ, ਤਾਂ ਚਾਰ ਜਣਿਆਂ ਨੇ ਉਸ ਨੂੰ ਚਾਕੂ ਦੀ ਨੋਕ ਵਿਖਾ ਕੇ ਉਸ ਕੋਲੋਂ ਕੈਸ਼ ਵਾਲਾ ਬੈਗ ਲੁੱਟ ਲਿਆ ਸੀ।

 

 

ਸਿਵਲ ਲਾਈਨਜ਼ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਏਡੀਸੀਪੀ – ਸਿਟੀ – 2 ਸੰਦੀਪ ਕੁਮਾਰ ਨੇ ਦੱਸਿਆ ਕਿ ਵਿਜੇ ਨਗਰ ਪੁਲਿਸ ਚੌਕੀ ਦੇ ਏਐੱਸਆਈ ਗੁਰਜੀਤ ਸਿੰਘ ਦੀ ਅਗਵਾਈ ਹੇਠ ਇੱਕ ਜਾਂਚ ਟੀਮ ਕਾਇਮ ਕੀਤੀ ਗਈ ਸੀ। ਜਾਂਚ ਦੌਰਾਨ ਪੁਲਿਸ ਟੀਮ ਨੇ ਪਾਇਆ ਸੀ ਕਿ ਮਨੋਜ ਨਾਂਅ ਦੇ ਵਿਅਕਤੀ ਕੋਲੋਂ ਮੁਲਜ਼ਮਾਂ ਨੇ ਨਕਦੀ ਲੁੱਟੀ ਸੀ।

 

 

ਏਡੀਸੀਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਆਪਣਾ ਜੁਰਮ ਕਬੂਲ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਨੋਜ ਕੂਰੀਅਰ ਸਰਵਿਸ ਕੋਲ ਕੰਮ ਕਰਦਾ ਰਿਹਾ ਹੈ ਤੇ ਸ਼ਰਾਰਤੀ ਅਨਸਰਾਂ ਨੂੰ ਉਸ ਦੇ ਦਫ਼ਤਰ ਆਉਣ ਤੇ ਜਾਣ ਦੇ ਸਾਰੇ ਰੂਟਾਂ ਦਾ ਪਤਾ ਸੀ ਤੇ ਇਹ ਵੀ ਪਤਾ ਸੀ ਕਿ ਉਹ ਕਿਸ ਵੇਲੇ ਆਉਂਦਾ–ਜਾਂਦਾ ਹੈ।

 

 

ਪੁਲਿਸ ਨੇ ਮੁਲਜ਼ਮਾਂ ਕੋਲੋਂ ਲੁੱਟੀ ਗਈ ਕੁੱਲ ਰਕਮ ਵਿੱਚੋਂ 70,000 ਰੁਪਏ ਬਰਾਮਦ ਕਰ ਲਏ ਹਨ। ਜੁਰਮ ਕਰਨ ਲਈ ਵਰਤੀ ਮੋਟਰਸਾਇਕਲ ਵੀ ਬਰਾਮਦ ਹੋ ਗਈ ਹੈ। ਫ਼ਿਲਹਾਲ ਪੁਲਿਸ ਨੇ ਮੁਲਜ਼ਮਾਂ ਦਾ ਚਾਰ–ਦਿਨਾ ਪੁਲਿਸ ਰਿਮਾਂਡ ਲਿਆ ਹੈ। ਰਿਮਾਂਡ ਦੌਰਾਨ ਉਨ੍ਹਾਂ ਕੋਲੋਂ ਹੋਰ ਵੀ ਬਰਾਮਦਗੀਆਂ ਹੋਣ ਦੀ ਆਸ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two accused held in Amritsar who loot 1 lakh 43 thousand on knifepoint