ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਿਰੋਜ਼ਪੁਰ ਲਾਗੇ ਸਰਹੱਦ ਤੋਂ ਢਾਈ ਕਿਲੋ ਹੈਰੋਇਨ ਬਰਾਮਦ

ਫ਼ਿਰੋਜ਼ਪੁਰ ਲਾਗੇ ਸਰਹੱਦ ਤੋਂ ਢਾਈ ਕਿਲੋ ਹੈਰੋਇਨ ਬਰਾਮਦ

ਸੀਆਈਏ ਸਟਾਫ਼ ਤੇ ਸੀਮਾ ਸੁਰੱਖਿਆ ਬਲ ਨੇ ਕੱਲ੍ਹ ਐਤਵਾਰ ਨੂੰ ਸਾਂਝੀ ਕਾਰਵਾਈ ਦੌਰਾਨ ਕੌਮਾਂਤਰੀ ਸਰਹੱਦ ’ਤੇ ਲੱਗੀ ਕੰਡਿਆਲ਼ੀ ਵਾੜ ਦੇ ਪਾਰ ਖੇਤਾਂ ਵਿੱਚੋਂ ਢਾਈ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਪ੍ਰਾਪਤ ਜਾਣਕਾਰੀ ਮੁਤਾਬਕ ਪਾਕਿਸਤਾਨੀ ਸਮੱਗਲਰ ਇਹ ਨਸ਼ੀਲਾ ਪਦਾਰਥ ਖੇਤਾਂ ਵਿੱਚ ਲੁਕਾ ਕੇ ਗਏ ਸਨ; ਤਾਂ ਜੋ ਉਨ੍ਹਾਂ ਦੇ ਭਾਰਤੀ ਸਮੱਗਲਰ ਸਾਥੀ ਉਸ ਨੂੰ ਉੱਥੋਂ ਲਿਜਾ ਸਕਣ।

 

 

ਇਹ ਘਟਨਾ ਬੀਐੱਸਐੱਫ਼ ਸੈਕਟਰ ਬਸਤੀ ਰਾਮ ਲਾਲ ਕੋਲ ਵਾਪਰੀ ਹੈ। ਪੁਲਿਸ ਮੁਤਾਬਕ CIA ਸਟਾਫ਼ ਫ਼ਿਰੋਜ਼ਪੁਰ ਨੇ ਇੱਕ ਸਮੱਗਲਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸੇ ਦੇ ਦੱਸੇ ਮੁਤਾਬਕ CIA ਸਟਾਫ਼ ਨੇ BSF ਦੀ ਮਦਦ ਨਾਲ ਸਰਹੱਦ ਲਾਗਲੇ ਖੇਤਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ।

 

 

BSF ਨੂੰ ਇਸੇ ਮੁਹਿੰਮ ਦੌਰਾਨ ਖੇਤਾਂ ਵਿੱਚ ਲੁਕਾ ਕੇ ਰੱਖੀ ਪਲਾਸਟਿਕ ਦੀ ਕੋਲਡ ਡ੍ਰਿੰਕ ਦੀ ਬੋਤਲ ਤੇ ਦੋ ਪੈਕੇਟ ਬਰਾਮਦ ਹੋਏ; ਜਿਨ੍ਹਾਂ ਵਿੱਚ ਹੈਰੋਇਨ ਭਰੀ ਹੋਈ ਸੀ।

 

 

ਲੁਕਾ ਕੇ ਰੱਖੀ ਹੈਰੋਇਨ ਦੀ ਇਸ ਖੇਪ ਦਾ ਭਾਰ ਢਾਈ ਕਿਲੋਗ੍ਰਾਮ ਪਾਇਆ ਗਿਆ। ਇਹ ਹੈਰੋਇਨ ਕਿਸਾਨ ਸੁਖਵਿੰਦਰ ਸਿੰਘ ਦੇ ਖੇਤ ਤੋਂ ਬਰਾਮਦ ਹੋਈ ਹੈ। ਪੁਲਿਸ ਹੁਣ ਉਸ ਕਿਸਾਨ ਤੋਂ ਵੀ ਪੁੱਛਗਿੱਛ ਕਰ ਰਹੀ ਹੈ।

 

 

ਉੱਧਰ DSP (D) ਸੁਖਵਿੰਦਰ ਪਾਲ ਸਿੰਘ ਮੁਤਾਬਕ CIA ਸਟਾਫ਼ ਅਤੇ BSF ਦੀ ਇਹ ਸਾਂਝੀ ਕਾਰਵਾਈ ਸੀ ਤੇ ਉਸ ਦੌਰਾਨ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two and half KG Heroin recovered from International Border