ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਰੀਦਕੋਟ ਡੇਰੇ ਦੇ ਬਾਬਾ ਦਿਆਲ ਦਾਸ ਕਤਲ ਕੇਸ ’ਚ ਦੋ ਗ੍ਰਿਫ਼ਤਾਰ

ਫ਼ਰੀਦਕੋਟ ਡੇਰੇ ਦੇ ਬਾਬਾ ਦਿਆਲ ਦਾਸ ਕਤਲ ਕੇਸ ’ਚ ਦੋ ਗ੍ਰਿਫ਼ਤਾਰ

ਫ਼ਰੀਦਕੋਟ ਪੁਲਿਸ ਨੇ ਡੇਰਾ ਹਰਕਾ ਦਾਸ ਦੇ ਉੱਪ–ਮੁਖੀ ਬਾਬਾ ਦਿਆਲ ਦਾਸ (55) ਦੇ ਕਤਲ ਕੇਸ ਵਿੱਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਬਾ ਦਿਆਲ ਦਾਸ ਦਾ ਕਤਲ ਬੀਤੀ 7 ਨਵੰਬਰ ਨੂੰ ਹੋਇਆ ਸੀ। ਹੁਣ ਜਿਹੜੇ ਦੋ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ, ਉਹ ਮੋਗਾ ਦੇ ਪਿੰਡ ਕਪੂਰੇਵਾਲਾ ਸਥਿਤ ਇੱਕ ਹੋਰ ਡੇਰਾ–ਸ਼ਾਖਾ ਦੇ ਮੁਖੀ ਬਾਬਾ ਜਰਨੈਲ ਦਾਸ ਦੇ ਦੋ ਸ਼ਰਧਾਲੂ ਹਨ।

 

 

ਪੁਲਿਸ ਮੁਤਾਬਕ ਇਹ ਡੇਰਾ 80 ਵਰ੍ਹੇ ਪੁਰਾਣਾ ਹੈ ਤੇ ਪੰਜਾਬ ਤੇ ਉਤਰਾਖੰਡ ’ਚ ਇਸ ਦੀਆਂ 12 ਸ਼ਾਖਾਵਾਂ ਹਨ। ਐੱਸਐੱਸਪੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਇਹ ਕਤਲ ਅਸਲ ’ਚ ਡੇਰੇ ਦਾ ਨਵਾਂ ਵਾਰਸ ਬਣਨ ਦੀ ਜੰਗ ਦਾ ਹਿੱਸਾ ਹੈ। ਪੁਲਿਸ ਹੁਣ ਜਰਨੈਲ ਸਿੰਘ ਨੂੰ ਇਸ ਕਤਲ ਦਾ ਮੁੱਖ ਸਾਜ਼ਿਸ਼–ਘਾੜਾ ਦੱਸ ਰਹੀ ਹੈ।

 

 

ਡੇਰਾ ਮੁਖੀ ਬਾਬਾ ਹਰੀ ਦਾਸ ਦੀ ਸਿਹਤ ਠੀਕ ਨਹੀਂ ਚੱਲ ਰਹੀ ਸੀ, ਇਸੇ ਬਾਬਾ ਦਿਆਲ ਦਾਸ ਹੀ ਇਸ ਵੇਲੇ ਡੇਰੇ ਦੇ ਇੰਚਾਰਜ ਵਜੋਂ ਸੇਵਾਵਾਂ ਨਿਭਾ ਰਹੇ ਸਨ।

 

 

ਡੇਰੇ ਦੇ ਪੈਰੋਕਾਰ ਗਗਨ ਦਾਸ ਦੀ ਸ਼ਿਕਾਇਤ ’ਤੇ ਇਸ ਕਤਲ ਦੇ ਮਾਮਲੇ ਵਿੱਚ ਬਾਬਾ ਜਰਨੈਲ ਦਾਸ ਵਿਰੁੱਧ ਕੇਸ ਦਾਇਰ ਕੀਤਾ ਗਿਆ ਹੈ ਪਰ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਡੇਰੇ ਕੋਲ ਕਾਫ਼ੀ ਵਾਹੀਯੋਗ ਜ਼ਮੀਨ ਦੱਸੀ ਜਾ ਰਹੀ ਹੈ। ਇਹ ਡੇਰਾ ਗਊ–ਸ਼ਾਲਾਵਾਂ ਵੀ ਚਲਾਉਂਦਾ ਹੈ। ਫ਼ਰੀਦਕੋਟ ਤੇ ਮੋਗਾ ਜ਼ਿਲ੍ਹਿਆਂ ਵਿੱਚ ਇਸ ਡੇਰੇ ਦੇ ਸ਼ਰਧਾਲੂਆਂ ਦੀ ਵੱਡੀ ਗਿਣਤੀ ਹੈ।

 

 

ਪੁਲਿਸ ਨੇ ਹੁਣ ਮੋਗਾ ਜ਼ਿਲ੍ਹੇ ਦੇ ਪਿੰਡ ਚੁਗਾਵਾਂ ਦੇ ਅਮਰਜੀਤ ਸਿੰਘ ਤੇ ਪਿੰਡ ਕਪੂਰੇ ਦੇ ਹਰਮੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਬਾਬਾ ਜਰਨੈਲ ਦਾਸ ਹੀ ਇਸ ਕਤਲ ਕਾਂਡ ਦਾ ਮੁੱਖ ਸਾਜ਼ਿਸ਼–ਘਾੜਾ ਹੈ। ਉਸ ਨੇ ਡੇਰਾ ਮੁਖੀ ਦਾ ਅਹੁਦਾ ਲੈਣ ਲਈ ਲਖਵਿੰਦਰ ਸਿੰਘ ਤੇ ਅਮਰੀਕ ਸਿੰਘ ਨਾਂਅ ਦੇ ਦੋ ਵਿਅਕਤੀਆਂ ਹੱਥੋਂ ਬਾਬਾ ਦਿਆਲ ਦਾਸ ਦਾ ਕਤਲ ਕਰਵਾਇਆ ਹੈ।

 

 

ਲਖਵਿੰਦਰ ਸਿੰਘ ਪਹਿਲਾਂ ਵੀ ਕੁਝ ਅਪਰਾਧ ਕਰ ਚੁੱਕਾ ਹੈ। ਪੁਲਿਸ ਅਧਿਕਾਰੀ ਨੇ ਇਹ ਨਹੀਂ ਦੱਸਿਆ ਕਿ ਆਖ਼ਰ ਬਾਬਾ ਜਰਨੈਲ ਦਾਸ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Arrested in Faridkot Dera s Baba Dayal Das murder