ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ ਕੋਲ ਦੇਸੀ ਹਥਿਆਰਾਂ ਸਣੇ ਦੋ ਗ੍ਰਿਫ਼ਤਾਰ

ਸੰਗਰੂਰ ਕੋਲ ਦੇਸੀ ਹਥਿਆਰਾਂ ਸਣੇ ਦੋ ਗ੍ਰਿਫ਼ਤਾਰ

ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਨੇ ਸੰਗਰੂਰ ਦੀ ਉੱਭਾਵਾਲ ਸੜਕ ਤੋਂ ਦੋ ਵਿਅਕਤੀਆਂ ਨੂੰ ਦੇਸੀ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਦੋਵੇਂ ਨੌਜਵਾਨਾਂ ਕੋਲੋਂ .32 ਬੋਰ ਦੇ ਦੋ ਪਿਸਤੌਲ, .32 ਬੋਰ ਦਾ ਇੱਕ ਰਿਵਾਲਵਰ ਤੇ 13 ਅਣਚੱਲੇ ਕਾਰਤੂਸ ਬਰਾਮਦ ਹੋਏ ਹਨ।


ਫੜੇ ਗਏ ਵਿਅਕਤੀਆਂ ਦੀ ਸ਼ਨਾਖ਼ਤ ਅਸ਼ਰਾਮ ਵਾਸੀ ਨਵਾ ਬਿਲੋਵਾ - ਮੱਧ ਪ੍ਰਦੇਸ਼ ਅਤੇ ਗੋਗੀ ਸਿੰਘ ਵਾਸੀ ਪਿੰਡ ਜੀਵਨ ਸਿੰਘ ਵਾਲਾ - ਜਿ਼ਲ੍ਹਾ ਬਠਿੰਡਾ ਵਜੋਂ ਹੋਈ ਹੈ।


ਸੰਗਰੂਰ ਜੀਆਰਪੀ ਦੇ ਇੰਚਾਰਜ ਚਰਨਦੀਪ ਸਿੰਘ ਨੇ ਦੱਸਿਆ ਕਿ ਅਗਾਊਂ ਸੂਹ ਮਿਲਣ `ਤੇ ਪੁਲਿਸ ਦੀ ਟੀਮ ਨੇ ਉੱਭਾਵਾਲ ਸੜਕ `ਤੇ ਚੌਕਸੀ ਰੱਖੀ। ਇੱਕ ਚੌਲ਼ ਮਿਲ ਲਾਗੇ ਦੋ ਵਿਅਕਤੀ ਕੁਝ ਸ਼ੱਕੀ ਹਾਲਤ `ਚ ਬੈਠੇ ਵੇਖੇ ਗਏ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਦੇਸੀ ਹਥਿਆਰ ਬਰਾਮਦ ਹੋਏ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਦੇਸੀ ਹਥਿਆਰ ਮੱਧ ਪ੍ਰਦੇਸ਼ ਤੋਂ ਲਿਆਂਦੇ ਗਏ ਸਨ ਤੇ ਇਨ੍ਹਾਂ `ਤੇ ਮੋਹਰ ਜਾਪਾਨ ਦੀ ਲਾਈ ਗਈ ਸੀ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਆਖ਼ਰ ਅਜਿਹੇ ਹਥਿਆਰਾਂ ਦਾ ਸਪਲਾਇਰ ਕੌਣ ਤੇ ਇਨ੍ਹਾਂ ਨੂੰ ਕਿਸ ਨੇ ਕਿੱਥੇ ਬਣਾਇਆ ਹੈ।


ਇਸ ਦੌਰਾਨ ਮੁਲਜ਼ਮ ਅਸ਼ਰਾਮ ਨੇ ਦੱਸਿਆ ਕਿ ਉਸ ਦਾ ਕੰਮ ਸਿਰਫ਼ ਗੋਗੀ ਸਿੰਘ ਤੱਕ ਹਥਿਆਰ ਪਹੁੰਚਾਉਣਾ ਸੀ ਤੇ ਇਸ ਲਈ ਉਸ ਨੁੰ 5,000 ਰੁਪਏ ਮਿਲਦੇ ਸਨ।


ਮੁਲਜ਼ਮਾਂ ਖਿ਼ਲਾਫ਼ ਸੰਗਰੂਰ ਦੇ ਸਰਕਾਰੀ ਰੇਲਵੇ ਪੁਲਿਸ ਥਾਣੇ `ਚ ਹਥਿਆਰਾਂ ਬਾਰੇ ਕਾਨੂੰਨ ਦੀਆਂ ਧਾਰਾਵਾਂ 25/54/59 ਅਧੀਨ ਕੇਸ ਦਰਜ ਕੀਤਾ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two arrested with country made weapons near Sangrur