ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ’ਚ ਪੰਜਾਬ ਪੁਲਿਸ ਦੇ ਦੋ ASI ਰਿਸ਼ਵਤ ਲੈਂਦੇ ਰੰਗੇ–ਹੱਥੀਂ ਕਾਬੂ

ਅੰਮ੍ਰਿਤਸਰ ’ਚ ਪੰਜਾਬ ਪੁਲਿਸ ਦੇ ਦੋ ASI ਰਿਸ਼ਵਤ ਲੈਂਦੇ ਰੰਗੇ–ਹੱਥੀਂ ਕਾਬੂ

ਅੰਮ੍ਰਿਤਸਰ ’ਚ ਪੰਜਾਬ ਪੁਲਿਸ ਦੇ ਦੋ ਏਐੱਸਆਈ (ASI) ਤਿਲਕ ਸਿੰਘ ਤੇ ਪ੍ਰਗਟ ਸਿੰਘ ਨੂੰ ਐਂਟੀ–ਨਾਰਕੌਟਿਕਸ ਸੈੱਲ ਨੇ 15,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ–ਹੱਥੀਂ ਗ੍ਰਿਫ਼ਤਾਰ ਕੀਤਾ ਹੈ।

 

 

ਇਨ੍ਹਾਂ ਦੋਵੇਂ ਮੁਲਜ਼ਮ ਪੁਲਿਸ ਅਧਿਕਾਰੀਆਂ ਵਿਰੁੱਧ ਕੇਸ ਦਾਇਰ ਕਰ ਲਿਆ ਗਿਆ ਹੈ। ਇਹ ਕਾਰਵਾਈ ਰਾਜੇਸ਼ ਬੱਬਰ ਨਾਂਅ ਦੇ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਰਾਜੇਸ਼ ਬੱਬਰ ਦਾ ਦੋਸਤ ਗੁਰਦਿੱਤ ਸਿੰਘ ਪਹਿਲਾਂ ਕੁਝ ਨਸ਼ੀਲੇ ਪਦਾਰਥਾਂ ਸਮੇਤ ਫੜਿਆ ਗਿਆ ਸੀ। ਹੁਣ ਦੋਵੇਂ ਏਐੱਸਆਈ; ਰਾਜੇਸ਼ ਬੱਬਰ ਨੂੰ ਇਹ ਧਮਕੀ ਦੇ ਰਹੇ ਸਨ ਕਿ ਜੇ ਉਨ੍ਹਾਂ ਰਿਸ਼ਵਤ ਨਾ ਦਿੱਤੀ, ਤਾਂ ਉਹ ਗੁਰਦਿੱਤ ਸਿੰਘ ਦੇ ਨਾਂਅ ’ਤੇ ਹਥਿਆਰਾਂ ਦੀ ਕੋਈ ਹੋਰ ਵੱਡੀ ਖੇਪ ਪਾ ਦੇਣਗੇ।

 

 

ਛੇਹਰਟਾ ਦੇ ਰਾਜੇਸ਼ ਬੱਬਰ ਟੈਕਸੀ/ਟੂਰ ਆਪਰੇਟਰ ਹਨ। ਉਨ੍ਹਾਂ ਦੇ ਦੋਸਤ ਗੁਰਦਿੱਤ ਸਿੰਘ ਨੂੰ ਚਾਰ ਮਹੀਨੇ ਪਹਿਲਾਂ ਪੁਲਿਸ ਨੇ ਕੁਝ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਸ ਸਬੰਧੀ ਕੇਸ ਛੇਹਰਟਾ ਪੁਲਿਸ ਥਾਣੇ ’ਚ ਦਰਜ ਹੈ। ਤਦ ਗੁਰਦਿੱਤ ਸਿੰਘ ਕੋਲੋਂ ਨਸ਼ੇ ਦੀਆਂ 200 ਗੋਲ਼ੀਆਂ ਬਰਾਮਦ ਹੋਈਆਂ ਸਨ।

 

 

ਸ਼ਿਕਾਇਤਕਰਤਾ ਰਾਜੇਸ਼ ਬੱਬਰ ਅਤੇ ਗੁਰਦਿੱਤ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਐਂਟੀ–ਨਾਰਕੌਟਿਕ ਸੈੱਲ ’ਚ ਗਏ ਸਨ ਤੇ ਉੱਥੇ ਉਨ੍ਹਾਂ ਨੂੰ ASIs ਤਿਲਕ ਸਿੰਘ ਤੇ ਪ੍ਰਗਟ ਸਿੰਘ ਮਿਲੇ ਸਨ।

 

 

ਇਨ੍ਹਾਂ ਦੋਵੇਂ ਪੁਲਿਸ ਅਧਿਕਾਰੀਆਂ ਨੇ ਧਮਕੀ ਦਿੱਤੀ ਸੀ ਕਿ ਉਹ ਅਦਾਲਤ ਤੋਂ ਗੁਰਦਿੱਤ ਸਿੰਘ ਦਾ ਹੋਰ ਪੁਲਿਸ ਰਿਮਾਂਡ ਲੈ ਕੇ ਉਸ ਦੇ ਸਿਰ ’ਤੇ ਨਸ਼ਿਆਂ ਦੀ ਹੋਰ ਖੇਪ ਪਾ ਦੇਣਗੇ ਤੇ ਇੰਝ ਉਸ ਦੀ ਜ਼ਮਾਨਤ ਮਨਜ਼ੂਰ ਹੋਣ ’ਚ ਹੋਰ ਵੀ ਦੇਰੀ ਹੋ ਜਾਵੇਗੀ।


 

ਉਸ ਤੋਂ ਬਾਅਦ ਰਾਜੇਸ਼ ਬੱਬਰ ਤੇ ਗੁਰਪ੍ਰੀਤ ਸਿੰਘ ਨੇ ਉਨ੍ਹਾਂ ਦੋਵਾਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ 15,000 ਰੁਪਏ ਦੀ ਰਿਸ਼ਵਤ ’ਤੇ ਸੌਦਾ ਤੈਅ ਕਰ ਲਿਆ। ਉਂਝ ਉਹ ਦੋਵੇਂ 20,000 ਰੁਪਏ ਰਿਸ਼ਵਤ ਮੰਗ ਰਹੇ ਸਨ। ਪਰ ਰਾਜੇਸ਼ ਬੱਬਰ ਨੇ ਤਦ ਅੰਮ੍ਰਿਤਸਰ ਰੇਂਜ ਦੇ ਵਿਜੀਲੈਂਸ ਬਿਊਰੋ ਨਾਲ ਸੰਪਰਕ ਕੀਤਾ ਤੇ ਇੰਝ ਦੋਵੇਂ ASIs ਨੂੰ ਰੰਗੇ–ਹੱਥੇ ਫੜਨ ਦਾ ਜਾਲ਼ ਬੁਣਿਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two ASIs of Punjab Police caught red handed while taking bribe in Amritsar