ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ `ਚ ਰੁੱਖਾਂ ਨਾਲ ਟੰਗੀਆਂ ਮਿਲੀਆਂ ਦੋ ਲਾਸ਼ਾਂ, ਸਨਸਨੀ

ਲੁਧਿਆਣਾ `ਚ ਰੁੱਖਾਂ ਨਾਲ ਟੰਗੀਆਂ ਮਿਲੀਆਂ ਦੋ ਲਾਸ਼ਾਂ, ਸਨਸਨੀ

ਲੁਧਿਆਣਾ `ਚ ਅੱਜ ਦੋ ਲਾਸ਼ਾਂ ਰੁੱਖਾਂ ਨਾਲ ਟੰਗੀਆਂ ਮਿਲੀਆਂ, ਜਿਸ ਕਾਰਨ ਪੰਜਾਬ ਦੇ ਇਸ ਮਹਾਂਨਗਰ ਵਿੱਚ ਸਨਸਨੀ ਫੈਲ ਗਈ ਹੈ। ਇੱਕ ਡਰਾਇਵਰ ਦੀ ਲਾਸ਼ ਤਾਂ ਜੀਵਨ ਨਗਰ ਫ਼ੋਕਲ ਪੁਆਇੰਟ `ਤੇ ਇੱਕ ਰੁੱਖ `ਤੇ ਟੰਗੀ ਹੋਈ ਮਿਲੀ। ਮ੍ਰਿਤਕ ਡਰਾਇਵਰ ਦੀ ਸ਼ਨਾਖ਼ਤ 47 ਸਾਲਾ ਰਾਜੂ ਵਜੋਂ ਹੋਈ ਹੈ।


ਜਾਂਚ ਅਧਿਕਾਰੀ ਪ੍ਰੇਮ ਕੁਮਾਰ ਨੇ ਦੱਸਿਆ ਕਿ ਇੱਕ ਪ੍ਰਾਈਵੇਟ ਹੋਟਲ `ਚ ਰਹਿੰਦੇ ਇੱਕ ਪ੍ਰਵਾਸੀ ਨੇ ਅੱਜ ਸਵੇਰੇ ਇਸ ਲਾਸ਼ ਨੂੰ ਸਭ ਤੋਂ ਪਹਿਲਾਂ ਵੇਖਿਆ ਕਿਉਂਕਿ ਰੁੱਖ ਐਨ ਇਸ ਹੋਟਲ ਦੇ ਸਾਹਮਣੇ ਹੀ ਸਥਿਤ ਹੈ। ਉਸ ਨੇ ਲਾਸ਼ ਇੰਝ ਲਟਕਦੀ ਵੇਖ ਕੇ ਤੁਰੰਤ ਪੁਲਿਸ ਨੂੰ ਚੌਕਸ ਕੀਤਾ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਦੇਰ ਰਾਤ ਵੇਲੇ ਦੀ ਹੋ ਸਕਦੀ ਹੈ। ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਰਾਜੂ ਅਕਸਰ ਇੱਥੇ ਹੋਰ ਟਰੱਕ ਡਰਾਇਵਰਾਂ ਨਾਲ ਦੇਰ ਰਾਤ ਤੱਕ ਵੀ ਅਕਸਰ ਹੀ ਬੈਠਾ ਰਹਿੰਦਾ ਸੀ। ਪੁਲਿਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰ ਕੇ ਲਾਸ਼ ਦੀ ਰਸਮੀ ਸ਼ਨਾਖ਼ਤ ਕਰਨ ਲਈ ਆਖਿਆ ਹੈ।


ਇੱਕ ਹੋਰ ਘਟਨਾ `ਚ 30-32 ਸਾਲ ਦੇ ਇੱਕ ਹੋਰ ਵਿਅਕਤੀ ਦੀ ਗਲੀ-ਸੜੀ ਲਾਸ਼ ਵੀ ਮਾਨ ਨਗਰ ਦੀ ਡੱਬਾ ਰੋਡ `ਤੇ ਸਥਿਤ ਇੱਕ ਸੁੰਨੇ ਪਏ ਪਲਾਟ `ਚ ਲੱਗੇ ਰੁੱਖ ਨਾਲ ਲਟਕੀ ਹੋਈ ਮਿਲੀ। ਪੁਲਿਸ ਅਨੁਸਾਰ ਲਾਸ਼ ਦੀ ਹਾਲਤ ਵੇਖ ਕੇ ਜਾਪਦਾ ਹੈ ਕਿ ਇਹ ਲਾਸ਼ ਘੱਟੋ-ਘੱਟ ਪਿਛਲੇ 10 ਦਿਨਾਂ ਤੋਂ ਲਟਕ ਰਹੀ ਹੋਵੇਗੀ। ਉਸ ਲਾਸ਼ ਨੂੰ ਸ਼ਨਾਖ਼ਤ ਲਈ ਅਗਲੇ 24 ਘੰਟਿਆਂ ਲਈ ਮੁਰਦਾਘਰ `ਚ ਰਖਵਾਇਆ ਗਿਆ ਹੈ।     

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two bodies found hanging in Ludhiana