ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ ਦੀਆਂ ਦੋ ਕੁੜੀਆਂ ਦੀਆਂ ਲਾਸ਼ਾਂ ਪੌਂਗ ਡੈਮ `ਚੋਂ ਬਰਾਮਦ

ਜਲੰਧਰ ਦੀਆਂ ਦੋ ਕੁੜੀਆਂ ਦੀਆਂ ਲਾਸ਼ਾਂ ਪੌਂਗ ਡੈਮ `ਚੋਂ ਬਰਾਮਦ

ਦੋ ਹੋਰ ਭੇਤ ਭਰੀਆਂ ਮੌਤਾਂ


ਜਲੰਧਰ ਦੀਆਂ ਦੋ ਕੁੜੀਆਂ ਦੀਆਂ ਲਾਸ਼ਾਂ ਤਲਵਾੜਾ ਲਾਗਲੇ ਪੌਂਗ ਬੰਨ੍ਹ `ਚੋਂ ਬਰਾਮਦ ਹੋਈਆਂ ਹਨ। ਇਹ ਦੋਵੇਂ ਬੀਤੀ 27 ਜੂਨ ਨੂੰ ਲਾਪਤਾ ਹੋਈਆਂ ਸਨ। ਪੁਲਿਸ ਅਨੁਸਾਰ ਸਪਨਾ ਤੇ ਸੁਮਨ ਨਾਂਅ ਦੀਆਂ ਇਨ੍ਹਾਂ ਕੁੜੀਆਂ ਦੀਆਂ ਲਾਸ਼ਾਂ ਸਭ ਤੋਂ ਪਹਿਲਾਂ ਇੱਕ ਰਾਹਗੀਰ ਨੇ ਵੇਖੀਆਂ। ਉਸ ਨੇ ਪੁਲਿਸ ਨੂੰ ਇਸ ਬਾਰੇ ਦੱਸਿਆ। ਇਨ੍ਹਾਂ ਦੋਵੇਂ ਕੁੜੀਆਂ ਦੇ ਹੱਥ ਆਪਸ `ਚ ਬੰਨ੍ਹੇ ਹੋਏ ਸਨ।

ਮੁਕੇਰੀਆਂ ਦੇ ਡੀਅੇੱਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਇਨ੍ਹਾਂ ਲਾਸ਼ਾਂ ਨੂੰ ਪਾਣੀ `ਚ ਤੈਰਦਿਆਂ ਵੇਖਿਆ ਸੀ। ਉਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿ਼ਲ੍ਹੇ ਦੇ ਫ਼ਤਿਹਪੁਰ ਪੁਲਿਸ ਥਾਣੇ ਦੇ ਅਧਿਕਾਰ-ਖੇਤਰ ਹੇਠ ਆਉਂਦੇ ਇਲਾਕੇ `ਚ ਸੁਰੱਖਿਆ ਚੌਕਸੀ ਬਹੁਤ ਜਿ਼ਆਦਾ ਵਧਾ ਦਿੱਤੀ ਗਈ ਹੈ।

ਇੱਕ ਹੋਰ ਘਟਨਾ `ਚ 22 ਸਾਲਾ ਇੱਕ ਨੌਜਵਾਨ ਕਮਲਜੀਤ ਸਿੰਘ ਵੀਰਵਾਰ ਸ਼ਾਮੀਂ ਗੋਪਾਲੀਆਂ ਪਿੰਡ ਦੇ ਇੱਕ ਚੋਅ ਵਿੱਚ ਵਹਿ ਗਿਆ। ਉਸ ਦੀ ਲਾਸ਼ ਸ਼ੁੱਕਰਵਾਰ ਸਵੇਰੇ ਬਰਾਮਦ ਕੀਤੀ ਗਈ।

ਉਹ ਚੱਬੇਵਾਲ ਦੇ ਸਾਂਝ ਕੇਂਦਰ `ਚ ਕੰਮ ਕਰਦਾ ਸੀ। ਉਹ ਦਫ਼ਤਰ ਤੋਂ ਮੋਟਰ ਸਾਇਕਲ `ਤੇ ਰਵਾਨਾ ਹੋਇਆ ਸੀ। ਉਸ ਦਾ ਦੋ-ਪਹੀਆ ਵਾਹਨ ਵੀ ਚੋਅ `ਚੋਂ ਬਰਾਮਦ ਹੋਇਆ ਹੈ।

ਤੀਜੀ ਵਾਰਦਾਤ `ਚ ਜਿ਼ਲ੍ਹੇ ਦੇ ਝੰਜੋਵਾਲ ਪਿੰਡ ਦੇ 6 ਸਾਲਾ ਬੱਚੇ ਹਰਮਨ ਦੀ ਮੌਤ ਹੋ ਗਈ ਹੈ। ਦੋਸ਼ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ। ਪਿੰਡ ਦੇ ਨੰਬਰਦਾਰ ਕੁਲਵੰਤ ਸਿੰਘ ਦਾ ਪੁੱਤਰ ਹਰਮਨ ਵੀਰਵਾਰ ਨੂੰ ਭੇਤ ਭਰੀ ਹਾਲਤ `ਚ ਗ਼ਾਇਬ ਹੋ ਗਿਆ ਸੀ। ਸ਼ੁੱਕਰਵਾਰ ਸ਼ਾਮੀਂ ਉਸ ਦੀ ਲਾਸ਼ ਪਰਿਵਾਰ ਦੀ ਹਵੇਲੀ `ਚੋਂ ਹੀ ਬਰਾਮਦ ਹੋਈ। ਉਸ ਦੀ ਗਰਦਨ ਦੁਆਲ਼ੇ ਰੱਸੀ ਬੰਨ੍ਹੀ ਹੋਈ ਸੀ, ਜਿਸ ਤੋਂ ਪਤਾ ਚੱਲਦਾ ਹੈ ਕਿ ਉਸ ਦਾ ਗਲ਼ਾ ਘੋਟਿਆ ਗਿਆ ਹੈ। ਉਸ ਦੀ ਲਾਸ਼ ਨੂੰ ਪੱਤਿਆਂ ਦੇ ਢੇਰ ਹੇਠਾਂ ਲੁਕਾ ਕੇ ਰੱਖਿਆ ਗਿਆ ਸੀ।

ਮਾਹਿਲਪੁਰ ਪੁਲਿਸ ਨੇ ਕੇਸ ਦਰਜ ਕਰ ਕੇ ਕੁਝ ਸ਼ੱਕੀਆਂ ਨੂੰ ਹਿਰਾਸਤ `ਚ ਲਿਆ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:two bodies of jalandhar girls found at Pond Dam