ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਦੇ ਦੋ ਭਰਾ 7.5 ਕਿਲੋ ਅਫ਼ੀਮ ਸਮੇਤ ਗੁਰਾਇਆ `ਚ ਕਾਬੂ

ਅੰਮ੍ਰਿਤਸਰ ਦੇ ਦੋ ਭਰਾ 7.5 ਕਿਲੋ ਅਫ਼ੀਮ ਸਮੇਤ ਗੁਰਾਇਆ `ਚ ਕਾਬੂ

ਜਲੰਧਰ ਦਿਹਾਤੀ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਜਲੰਧਰ ਜਿ਼ਲ੍ਹੇ `ਚ ਗੁਰਾਇਆ ਵਿਖੇ ਦੋ ਭਰਾਵਾਂ ਨੂੰ 7.5 ਕਿਲੋਗ੍ਰਾਮ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਭਰਾਵਾਂ ਦੀ ਸ਼ਨਾਖ਼ਤ ਕਮਲਜੀਤ ਸਿੰਘ (33) ਅਤੇ ਮਨਪ੍ਰੀਤ ਸਿੰਘ (29) ਵਜੋਂ ਹੋਈ ਹੈ। ਇਹ ਦੋਵੇਂ ਅੰਮ੍ਰਿਤਸਰ ਦੇ ਪਿੰਡ ਵਰਪਾਲ ਦੇ ਜੰਮਪਲ਼ ਹਨ। ਇੰਨੀ ਵੱਡੀ ਮਾਤਰਾ `ਚ ਅਫ਼ੀਮ ਉਹ ਮੱਧ ਪ੍ਰਦੇਸ਼ ਤੇ ਰਾਜਸਥਾਨ ਤੋਂ ਖ਼ਰੀਦ ਕੇ ਪੰਜਾਬ `ਚ ਸਮੱਗਲ ਕਰ ਕੇ ਲਿਆ ਰਹੇ ਸਨ।


ਕਾਊਂਟਰ ਇੰਟੈਲੀਜੈਂਸ ਦੇ ਅਸਿਸਟੈਂਟ ਇੰਸਪੈਕਟਰ ਜਨਰਲ ਐੱਚਪੀਐੱਸ ਖੱਖ ਨੇ ਦੱਸਿਆ ਕਿ ਨਸਿ਼ਆਂ ਦੀ ਕੌਮਾਂਤਰੀ ਪੱਧਰ `ਤੇ ਸਮੱਗਲਿੰਗ ਕਰਨ ਵਾਲੇ ਇੱਕ ਮੁਲਜ਼ਮ ਵੱਲੋਂ ਪੁੱਛਗਿੱਛ ਦੌਰਾਨ ਦਿੱਤੀ ਸੂਹ ਦੇ ਆਧਾਰ `ਤੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।


ਮੁਲਜ਼ਮ ਨੇ ਪੁਲਿਸ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਦੋ ਜਣੇ ਚਿੱਟੇ ਰੰਗ ਦੀ ਸੈਂਟਰੋ ਜਿ਼ੰਗ ਕਾਰ `ਚ ਭਾਰੀ ਮਾਤਰਾ `ਚ ਅਫ਼ੀਮ ਲਿਆਉਂਦੇ ਫਿ਼ਲੌਰ-ਗੋਰਾਇਆ ਕੋਲ ਜੀ.ਟੀ. ਰੋਡ `ਤੇ ਮਿਲਣਗੇ।


ਜਲੰਧਰ-ਲੁਧਿਆਣਾ ਹਾਈਵੇਅ `ਤੇ ਪੁਲਿਸ ਨੇ ਪਹਿਲਾਂ ਹੀ ਦੋਵੇਂ ‘ਸਮੱਗਲਰਾਂ` ਲਈ ਖ਼ਾਸ ਨਾਕਾ ਲਾਇਆ ਹੋਇਆ ਸੀ। ਪੁਲਿਸ ਨੇ ਜਦੋਂ ਕਾਰ ਦੀ ਤਲਾਸ਼ੀ ਲਾਈ, ਤਾਂ ਲੋਹੇ ਦੇ ਕੜਿਆਂ ਦੇ ਬੰਡਲਾਂ ਹੇਠਾਂ ਲੁਕਾ ਕੇ ਰੱਖੀ ਸਾਢੇ ਸੱਤ ਕਿਲੋਗ੍ਰਾਮ ਅਫ਼ੀਮ ਬਰਾਮਦ ਕਰ ਲਈ ਗਈ।


ਪੁਲਿਸ ਮੁਤਾਬਕ ਇਹ ਦੋਵੇਂ ਆਪਣੇ ਪਿਤਾ (ਜੋ 2009 `ਚ ਅਕਾਲ ਚਲਾਣਾ ਕਰ ਗਏ ਸਨ) ਨਾਲ ਕੜੇ ਬਣਾਉਣ ਦਾ ਕੰਮ ਕਰਦੇ ਰਹੇ ਹਨ। ਬਾਅਦ `ਚ ਉਹ ਟਰੱਕ ਡਰਾਇਵਰਾਂ ਦੇ ਸੰਪਰਕ `ਚ ਆਏ ਅਤੇ ਸੁਖਾਲ਼ੇ ਢੰਗ ਨਾਲ ਧਨ ਕਮਾਉਣ ਦੇ ਚਕਰ `ਚ ਨਸਿ਼ਆਂ ਦੀ ਸਮੱਗਲਿੰਗ ਕਰਨ ਲੱਗ ਪਏ। 


ਗੁਰਾਇਆ ਪੁਲਿਸਥਾਣੇ `ਚ ਕੇਸ ਦਰਜ ਕਰ ਲਿਆ ਗਿਆ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two brothers of Asr arrested with 7 5 KG opium