ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋ ਭਰਾਵਾਂ ਨੇ ਫ਼ੋਨ `ਤੇ ਕੁੜੀ ਦੀ ਆਵਾਜ਼ `ਚ ਗੱਲਾਂ ਕਰ-ਕਰ ਨੌਜਵਾਨ ਤੋਂ ਲੱਖਾਂ ਲੁੱਟੇ

ਦੋ ਭਰਾਵਾਂ ਨੇ ਫ਼ੋਨ `ਤੇ ਕੁੜੀ ਦੀ ਆਵਾਜ਼ `ਚ ਗੱਲਾਂ ਕਰ-ਕਰ ਲੱਖਾਂ ਲੁੱਟੇ

ਮੋਗਾ ਪੁਲਿਸ ਨੇ ਦੋ ਭਰਾਵਾਂ ਵਿਰੁੱਧ ਇੱਕ ਅਨੋਖੀ ਠੱਗੀ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਮੁਤਾਬਕ ਇਹ ਦੋਵੇਂ ਇੱਕ ਨੌਜਵਾਨ ਨਾਲ ਕੁੜੀ ਦੀ ਆਵਾਜ਼ `ਚ ਫ਼ੋਨ ਕਰ-ਕਰ ਕੇ ਉਸ ਤੋਂ ਪਿਛਲੇ ਦੋ ਵਰ੍ਹਿਆਂ ਦੌਰਾਨ ਲੱਖਾਂ ਰੁਪਏ ਲੁੱਟ ਚੁੱਕੇ ਹਨ।


ਪੁਲਿਸ ਮੁਤਾਬਕ ਸਿ਼ਕਾਇਤਕਰਤਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਫ਼ੋਨ `ਤੇ ਇੱਕ ਕੁੜੀ ਨੇ ਉਸ ਨਾਲ ਵਿਆਹ ਦਾ ਵਾਅਦਾ ਵੀ ਕੀਤਾ ਸੀ ਤੇ ਉਹ ਦੋ ਸਾਲਾਂ `ਚ ਉਸ ਨੂੰ 12 ਮੋਬਾਇਲ ਫ਼ੋਨ, ਇੱਕ ਲੈਪਟਾਪ, ਸੋਨੇ ਦੀ ਇੱਕ ਚੇਨ ਤੇ 4.30 ਲੱਖ ਰੁਪਏ ਨਕਦ ਦੇ ਚੁੱਕਾ ਹੈ।


ਜਦੋਂ ਕੁਲਵਿੰਦਰ ਸਿੰਘ ਨੂੰ ਹਿਹ ਅਹਿਸਾਸ ਹੋਇਆ ਕਿ ਉਸ ਨੂੰ ਠੱਗਿਆ ਜਾ ਰਿਹਾ ਹੈ, ਤਾਂ ਉਸ ਨੇ ਕੱਲ੍ਹ ਬਧਨੀ ਕਲਾਂ ਪੁਲਿਸ ਨਾਲ ਸੰਪਰਕ ਕੀਤਾ। ਪੁਲਿਸ ਨੇ ਦੋ ਭਰਾਵਾਂ ਕਰਮਜੀਤ ਸਿੰਘ ਤੇ ਪ੍ਰੀਤਪਾਲ ਸਿੰਘ ਵਿਰੁੱਧ ਠੱਗੀ ਦਾ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਨੂੰ ਹਾਲੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two brothers rob lakhs from a youth