ਫਿਰੋਜ਼ਪੁਰ ਜਿ਼ਲ੍ਹੇ ਦੇ ਇਕ ਪਿੰਡ `ਚ ਇਕ ਵਿਅਕਤੀ ਨੇ ਕਿਸੇ ਤੀਖੇ ਹਥਿਆਰਾਂ ਨਾਲ ਹਮਲਾ ਕਰਕੇ ਦੋ ਆਪਣੇ ਨਾਬਾਲਗ ਬੱਚੇ ਤੇ ਪਤਨੀ ਦਾ ਕਤਲ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਫਿਰੋਜਪੁਰ ਤੋਂ ਤਿੰਨ ਕਿਲੋਮੀਟਰ ਦੂਰ ਪਿੰਡ ਆਸਲ ਦੇ ਪਰਮਜੀਤ ਸਿੰਘ ਨੇ ਕਿਸੇ ਹਥਿਆਰ ਨਾਲ ਆਪਣੀ ਪਤਨੀ ਅਤੇ 9 ਸਾਲਾ ਪੁੱਤਰ ਤੇ 11 ਸਾਲ ਦੀ ਧੀ ਦਾ ਕਤਲ ਕਰ ਦਿੱਤਾ।
ਮ੍ਰਿਤਕਾਂ ਦੀ ਪਹਿਚਾਣ ਪਲਵਿੰਦਰ ਕੌਰ (ਪਤਨੀ), ਮਲਕੀਰਤ ਕੌਰ (11) ਅਤੇ ਪ੍ਰਭਨੂਰ ਸਿੰਘ (9) ਵਜੋਂ ਹੋਈ ਹੈ।
ਦੋਸ਼ੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੌਕੇ `ਤੇ ਫਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਪਰਮਜੀਤ `ਤੇ 8 ਲੱਖ ਦੇ ਕਰੀਬ ਕਰਜ਼ਾ ਚੜ੍ਹਿਆ ਹੋਇਆ ਸੀ, ਜਿਸ ਕਾਰਨ ਉਹ ਮਾਨਸਿਕ ਤੌਰ `ਤੇ ਪ੍ਰੇਸ਼ਾਨ ਚੱਲ ਰਿਹਾ ਸੀ ਤੇ ਉਸਦੀ ਦਿਵਾਈ ਚੱਲ ਰਹੀ ਸੀ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ)ਕਰੋ
https://www.facebook.com/hindustantimespunjabi/
ਅਤੇ
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ
https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ