ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਗਾ `ਚ ‘ਦੋ ਧੀਆਂ ਵੱਲੋਂ ਮਾਂ ਨਾਲ 68 ਲੱਖ ਦੀ ਧੋਖਾਧੜੀ`

ਮੋਗਾ `ਚ ‘ਦੋ ਧੀਆਂ ਵੱਲੋਂ ਮਾਂ ਨਾਲ 68 ਲੱਖ ਦੀ ਧੋਖਾਧੜੀ`

ਆਮ ਤੌਰ `ਤੇ ਪੁੱਤਰਾਂ ਵੱਲੋਂ ਮਾਪਿਆਂ ਨੂੰ ਧੋਖਾ ਦੇਣ ਦੇ ਮਾਮਲੇ `ਤੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਧੀਆਂ ਦੀਆਂ ਅਜਿਹੀਆਂ ਕੋਈ ਬਹੁਤੀਆਂ ਸਿ਼ਕਾਇਤਾਂ ਕਦੇ ਸਾਹਮਣੇ ਨਹੀਂ ਆਉਂਦੀਆਂ। ਪਰ ਇਸ ‘ਆਧੁਨਿਕ ਜੁੱਗ` ਦੀਆਂ ਦੋ ਧੀਆਂ ਨੇ ਇਹ ਕੰਮ ਵੀ ਕਰ ਵਿਖਾਇਆ ਹੈ।


ਮੋਗਾ ਦੀਆਂ ਦੋ ਧੀਆਂ ਵੱਲੋ਼ ਆਪਣੀ 85 ਸਾਲਾ ਬਜ਼ੁਰਗ ਮਾਂ ਨਾਲ 68 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਮਾਂ ਨੇ ਆਪਣੀਆਂ ਦੋਵੇਂ ਧੀਆਂ ਦੇ ਨਾਲ-ਨਾਲ ਦੋਵੇਂ ਜਵਾਈਆਂ ਵਿਰੁੱਧ ਵੀ ਧੋਖਾਧੜੀ ਦਾ ਕੇਸ ਸਿਟੀ ਥਾਣੇ `ਚ ਦਰਜ ਕਰਵਾਇਆ ਹੈ।


ਦੋਵੇਂ ਭੈਣਾਂ ਦਾ ਭਰਾ ਮੰਦਬੁੱਧੀ ਹੈ। ਦੋਵੇਂ ਭੈਣਾਂ `ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਧੋਖੇ ਨਾਲ ਮਕਾਨ ਵੇਚ ਕੇ ਲੱਖ ਰੁਪਏ ਹੜੱਪ ਲਏ।


ਐੱਸਚਐੱਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰੀਤਮ ਕੌਰ (85) ਪਤਨੀ ਬਲਦੇਵ ਸਿੰਘ ਨਿਵਾਸੀ ਮੁੱਖ ਬਾਜ਼ਾਰ ਦੀ ਸਿ਼ਕਾਇਤ `ਤੇ ਉਸ ਦੀਆਂ ਆਪਣੀ ਧੀ ਅਮਰਜੀਤ ਕੌਰ, ਜਵਾਈ ਕੁਲਵਿੰਦਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਮੋਹਾਲੀ ਅਤੇ ਪਰਮਜੀਤ ਕੌਰ, ਜਵਾਈ ਬਲਦੇਵ ਸਿੰਘ ਪਿੰਡ ਨੰਗਲ ਖੁਰਦ ਜਿ਼ਲ੍ਹਾ ਰੋਪੜ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।


ਦੋਵੇਂ ਧੀਆਂ ਨੇ ਮੁੱਖ ਬਾਜ਼ਾਰ `ਚ ਸਥਿਤ ਚਾਰ ਮਰਲੇ ਦਾ ਮਕਾਨ ਧੋਖੇ ਨਾਲ ਹਸਤਾਖਰ ਕਰਵਾ ਕੇ ਵੇਚ ਦਿੱਤਾ ਸੀ। ਪੀੜਤ ਬਜ਼ੁਰਗ ਔਰਤ ਨੂੰ ਉਦੋਂ ਹੀ ਪਤਾ ਲੱਗਾ, ਜਦੋਂ ਉਸ ਨੂੰ ਆਪਣੇ ਮੰਦਬੁੱਧੀ ਪੁੱਤਰ ਸਮੇਤ ਘਰੋਂ ਬਾਹਰ ਕੱਢ ਦਿੱਤਾ ਗਿਆ। ਖ਼ਰੀਦਦਾਰ ਨੇ ਘਰ ਢਾਹੁਣਾ ਵੀ ਸ਼ੁਰੂ ਕਰ ਦਿੱਤਾ।


ਪਤਾ ਲੱਗਾ ਹੈ ਕਿ ਦੋਵੇਂ ਧੀਆਂ ਨੇ ਕਥਿਤ ਤੌਰ `ਤੇ ਆਪੋ-ਆਪਣੇ ਪਤੀਆਂ ਨਾਲ ਮਿਲ ਕੇ ਮੇਨ ਬਾਜ਼ਾਰ `ਚ ਸਥਿਤ ਇਹ ਮਕਾਨ 68 ਲੱਖ ਰੁਪਏ `ਚ ਵੇਚਿਆ ਸੀ ਤੇ ਸਟੈਂਪ ਫ਼ੀਸ ਚੋਰੀ ਕਰਨ ਲਈ 15.60 ਲੱਖ ਰੁਪਏ ਕੀਮਤ ਦੀਆਂ ਦੋ ਰਜਿਸਟ੍ਰੀਆਂ ਕਰਵਾਈਆਂ ਗਈਆਂ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two daughters defrauded Mother of Rs 68 lakh