ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

40 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਦੋ ਗ੍ਰਿਫ਼ਤਾਰ

ਨੰਗਲ ਪੁਲਿਸ ਨੇ 40 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਵੇਚਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਨਸ਼ਾ ਵੇਚਣ ਲਈ ਗ੍ਰਾਹਕਾਂ ਦੀ ਉਡੀਕ ਕਰ ਰਹੇ ਸਨ। ਇਨ੍ਹਾਂ ਵਿਰੁੱਧ ਐਨ.ਡੀ.ਪੀ.ਐਸ.ਐਕਟ ਦੀ ਧਾਰ 20-61-85 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
 

ਸੀਨੀਅਰ ਪੁਲਿਸ ਕਪਤਾਨ ਰੂਪਨਗਰ ਸਵਪਨ ਸ਼ਰਮਾ ਵਲੋਂ ਉਪ ਕਪਤਾਨ ਪੁਲਿਸ ਦਵਿੰਦਰ ਸਿੰਘ ਸਬ ਡਿਵੀਜ਼ਨ ਨੰਗਲ ਅਤੇ ਮੁੱਖ ਅਫਸਰ ਥਾਣਾ ਨੰਗਲ ਥਾਣੇਦਾਰ ਪਵਨ ਕੁਮਾਰ ਨੂੰ ਨਸ਼ਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਪ੍ਰਾਪਤ ਹੋਏ ਸਨ। 
 

ਇਸੇ ਸਬੰਧ 'ਚ ਪਿਛਲੇ ਕਾਫੀ ਦਿਨਾਂ ਤੋਂ ਥਾਣਾ ਨੰਗਲ ਦੀ ਪੁਲਿਸ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਜਾ ਰਹੀ ਸੀ। ਅੱਜ ਏ.ਐਸ.ਆਈ ਸਰਤਾਜ ਸਿੰਘ ਚੌਕੀ ਇੰਚਾਰਜ ਨਵਾਂ ਨੰਗਲ ਸਹਾਇਕ ਥਾਣੇਦਾਰ ਗੁਰਨੈਬ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਹੈ।
 

ਕੁਲਵਿੰਦਰ ਭਾਟੀਆ ਦੀ ਰਿਪੋਰਟ ਅਨੁਸਾਰ ਟੀਮ ਵਲੋਂ ਨੇੜੇ ਏ.ਬੀ.ਸੀ ਕਲੱਬ ਚੌਂਕ ਨੇੜੇ ਬਣੇ ਪਸ਼ੂਆ ਦੇ ਫਾਟਕ ਲਾਗੇ ਉੱਗੀਆਂ ਝਾੜੀਆਂ ਵਿਖੇ ਛਾਪੇਮਾਰੀ ਦੌਰਾਨ ਰੋਹਿਤ ਕੁਮਾਰ ਪੁੱਤਰ ਪ੍ਰੇਮ ਚੰਦ ਵਾਸੀ ਦਬੇਟਾ ਨੰਗਲ ਅਤੇ ਗੋਪਾਲ ਦਾਸ ਉਰਫ਼ ਰਾਹੁਲ ਪੁਤਰ ਮਦਨ ਲਾਲ ਵਾਸੀ ਪਿੰਡ ਬੀਕਾਪੁਰ ਥਾਣਾ ਅਨੰਦਪੁਰ ਸਾਹਿਬ ਨੂੰ ਗ੍ਰਿਫਤਾਰ ਕੀਤਾ। ਤਲਾਸ਼ੀ ਲੈਣ 'ਤੇ ਇਨ੍ਹਾਂ ਕੋਲੋਂ 40 ਗ੍ਰਾਮ ਚਿੱਟਾ ਪਾਊਡਰ ਬਰਾਮਦ ਕੀਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two drug smugglers arrested with 40 grams powder