ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਿਸ ਵਾਲੇ ਨੇ ਕੀਤਾ ਕੁਝ ਅਜਿਹਾ ਕਿ ਕੈਪਟਨ ਨੇ ਕੀਤਾ ਸਨਮਾਨਿਤ ਕਰਨ ਦਾ ਅੈਲਾਨ

ਕੈਪਟਨ ਦੇ ਕਹਿਣ `ਤੇ ਮਿਸਾਲੀ ਉਤਸ਼ਾਹੀ ਟ੍ਰੈਫਿ਼ਕ ਪੁਲਿਸ ਮੁਲਾਜ਼ਮ ਸਨਮਾਨਿਤ

1 / 2ਕੈਪਟਨ ਦੇ ਕਹਿਣ `ਤੇ ਮਿਸਾਲੀ ਉਤਸ਼ਾਹੀ ਟ੍ਰੈਫਿ਼ਕ ਪੁਲਿਸ ਮੁਲਾਜ਼ਮ ਸਨਮਾਨਿਤ

ਕੈਪਟਨ ਦੇ ਕਹਿਣ `ਤੇ ਮਿਸਾਲੀ ਉਤਸ਼ਾਹੀ ਟ੍ਰੈਫਿ਼ਕ ਪੁਲਿਸ ਮੁਲਾਜ਼ਮ ਸਨਮਾਨਿਤ

2 / 2ਕੈਪਟਨ ਦੇ ਕਹਿਣ `ਤੇ ਮਿਸਾਲੀ ਉਤਸ਼ਾਹੀ ਟ੍ਰੈਫਿ਼ਕ ਪੁਲਿਸ ਮੁਲਾਜ਼ਮ ਸਨਮਾਨਿਤ

PreviousNext

ਆਮ ਰਾਹਗੀਰਾਂ ਨੂੰ ਬਚਾਉਣ ਤੇ ਸੜਕਾਂ ਸੁਰੱਖਿਅਤ ਰੱਖਣ ਲਈ ਪੰਜਾਬ ਦੇ ਜਿਹੜੇ ਵੀ ਟ੍ਰੈਫਿ਼ਕ ਪੁਲਿਸ ਮਿਸਾਲੀ ਉਤਸ਼ਾਹ ਵਿਖਾਉਣਗੇ, ਉਨ੍ਹਾਂ ਨੂੰ ਵਿਭਾਗ ਵੱਲੋਂ ਬਾਕਾਇਦਾ ਸਨਮਾਨਿਤ ਕੀਤਾ ਜਾਇਆ ਕਰੇਗਾ। ਸੜਕਾਂ ਨੂੰ ਭੀੜ-ਭੜੱਕੇ ਤੋਂ ਮੁਕਤ ਰੱਖਣ ਲਈ ਅਜਿਹਾ ਕਰਨਾ ਜ਼ਰੂਰੀ ਵੀ ਹੈ।


ਪੰਜਾਬ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬਿਹਤਰ ਟ੍ਰੈਫਿ਼ਕ ਪੁਲਿਸ ਮੁਲਾਜ਼ਮ ਨੂੰ ਆਮ ਲੋਕਾਂ ਤੋਂ ਮਿਲੀ ਪ੍ਰਤੀਕਿਰਿਆ ਦੇ ਆਧਾਰ `ਤੇ ਚੁਣਿਆ ਜਾਵੇਗਾ ਤੇ ਉਸ ਨੂੰ ‘ਹਫ਼ਤੇ ਜਾਂ ਮਹੀਨੇ ਦੇ ਪੁਲਿਸ ਮੁਲਾਜ਼ਮ` ਵਜੋਂ ਸਨਮਾਨਿਤ ਕੀਤਾ ਜਾਵੇਗਾ।


ਇਸ ਸਬੰਧੀ ਕੋਈ ਵੀ ਨਾਗਰਿਕ ਟਵੀਟ ਕਰ ਸਕਦਾ ਹੈ ਜਾਂ ਈ-ਮੇਲ ਵੀ ਭੇਜ ਸਕਦਾ ਹੈ। ਅੱਜ ਵੀਰਵਾਰ ਨੂੰ ਪਹਿਲੇ ਅਜਿਹੇ ਸਰਟੀਫਿ਼ਕੇਟ ਦੋ ਹੌਲਦਾਰਾਂ ਗੁਰਧਿਆਨ ਸਿੰਘ (ਨੰਬਰ 381 - ਮੋਹਾਲੀ) ਅਤੇ ਗੁਰਦੇਵ ਸਿੰਘ (ਨੰਬਰ 396 - ਮੋਹਾਲੀ) ਨੂੰ ਦਿੱਤੇ ਗਏ। ਇਨ੍ਹਾਂ ਦੋਵਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡੀਜੀਪੀ ਪੰਜਾਬ ਸੁਰੇਸ਼ ਅਰੋੜਾ ਵੱਲੋਂ ਉਨ੍ਹਾਂ ਦੇ ਕਾਰਜ ਦੀ ਕੀਤੀ ਸ਼ਲਾਘਾ ਦੇ ਆਧਾਰ `ਤੇ ਸਨਮਾਨਿਆ ਗਿਆ ਹੈ।


ਇੱਥੇ ਵਰਨਣਯੋਗ ਹੈ ਕਿ ਇਹ ਦੋਵੇਂ ਟ੍ਰੈਫਿ਼ਕ ਪੁਲਿਸ ਮੁਲਾਜ਼ਮ ਜ਼ੀਰਕਪੁਰ ਫ਼ਲਾਈਓਵਰ ਨੇੜੇ ਵਰ੍ਹਦੇ ਮੀਂਹ ਵਿੱਚ ਵੀ ਟ੍ਰੈਫਿ਼ਕ ਨੂੰ ਕੰਟਰੋਲ ਕਰ ਰਹੇ ਸਨ। ਉਘੀ ਫਿ਼ਲਮ ਅਦਾਕਾਰਾ ਗੁਲ ਪਨਾਗ ਨੇ ਉਹ ਤਸਵੀਰਾਂ ਮੁੱਖ ਮੰਤਰੀ ਨੁੰ ਭੇਜੀਆਂ ਸਨ ਤੇ ਉਨ੍ਹਾਂ ਨੂੰ ਅੱਗੇ ਉਹੀ ਤਸਵੀਰਾਂ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕਰਨ ਲਈ ਅੱਗੇ ਪੰਜਾਬ ਦੇ ਡੀਜੀਪੀ ਨੂੰ ਭੇਜ ਦਿੱਤੀਆਂ।


ਹੁਣ ਟ੍ਰੈਫਿ਼ਕ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕਰਨ ਦਾ ਇਹ ਸਿਲਸਿਲਾ ਜਾਰੀ ਰਹੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:two exemplary Punjab Police officials honoured