ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਜਿ਼ਲ੍ਹੇ `ਚ ਸਰਹੱਦੀ ਪਿੰਡ ਦੇ ਦੋ ਕਿਸਾਨ 4.2 ਕਿਲੋ ਹੈਰੋਇਨ ਸਮੇਤ ਫੜੇ

ਅੰਮ੍ਰਿਤਸਰ ਜਿ਼ਲ੍ਹੇ `ਚ ਸਰਹੱਦੀ ਪਿੰਡ ਦੇ ਦੋ ਕਿਸਾਨ 4.2 ਕਿਲੋ ਹੈਰੋਇਨ ਸਮੇਤ ਫੜੇ

--  ਇੱਕ ਕਿਲੋਗ੍ਰਾਮ ਨਸ਼ੀਲਾ ਪਦਾਰਥ ਇੱਕ ਤੋਂ ਦੂਜੀ ਥਾਂ ਲਿਜਾਣ ਲਈ ਮਿਲਦੇ ਹਨ 50,000 ਰੁਪਏ ਤੋਂ 1,00,000 ਰੁਪਏ

 


ਅੰਮ੍ਰਿਤਸਰ ਜਿ਼ਲ੍ਹੇ `ਚ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪਿੰਡ ਰਾਜਾਤਾਲ ਦੇ ਦੋ ਕਿਸਾਨਾਂ ਨੂੰ 4.2 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੂ ਗ੍ਰਿਫ਼ਤਾਰ ਕਰਨ ਲਈ ਪੁਲਿਸ ਨੂੰ ਪਿੰਡ ਸਤਲਾਣੀ ਸਾਹਿਬ `ਚ ਸੰਖੇਪ ਜਿਹੇ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ।


ਗ੍ਰਿਫ਼ਤਾਰ ਕੀਤੇ ਗਏ ਦੋਵੇਂ ਕਿਸਾਨਾਂ ਦੀ ਸ਼ਨਾਖ਼ਤ ਬਸੰਤ ਸਿੰਘ ਤੇ ਮਨਜਿੰਦਰ ਸਿੰਘ ਵਜੋਂ ਹੋਈ ਹੈ ਤੇ ਉਹ ਦੋਵੇਂ ਹਾਲੇ ਆਪਣੀ ਉਮਰ ਦੇ 20ਵਿਆਂ `ਚ ਹਨ। ਉਹ ਦੋਵੇਂ ਵੱਖੋ-ਵੱਖਰੀਆਂ ਮੋਟਰਸਾਇਕਲਾਂ `ਤੇ ਸਨ। ਪੁਲਿਸ ਨੇ ਉਨ੍ਹਾਂ ਕੋਲੋਂ 9 ਮਿਲੀਮੀਟਰ ਦਾ ਇੱਕ ਦੇਸੀ ਪਿਸਤੌਲ, ਇੱਕ ਪਾਕਿਸਤਾਨੀ ਮੋਬਾਇਲ ਫ਼ੋਨ, ਸਿਮ ਕਾਰਡ ਅਤੇ ਕੁਝ ਕਾਰਤੂਸ ਵੀ ਬਰਾਮਦ ਕੀਤੇ ਹਨ। ਜਦੋਂ ਤੱਕ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਤਦ ਤੱਕ ਉਹ ਆਪਣੇ ਪਿੰਡ ਤੋਂ 15 ਕਿਲੋਮੀਟਰ ਦੂਰ ਆ ਚੁੱਕੇ ਸਨ।


ਅੰਮ੍ਰਿਤਸਰ ਕਾਊਂਟਰ-ਇੰਟੈਲੀਜੈਂਸ ਵਿੰਗ ਦੇ ਅਸਿਸਟੈਂਟ ਇੰਸਪੈਕਟਰ ਜਨਰਲ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਹੀ ਉਨ੍ਹਾਂ ਦੋਵਾਂ ਦੇ ਆਉਣ ਦੀ ਸੂਹ ਮਿਲ ਚੁੱਕੀ ਸੀ ਤੇ ਉਨ੍ਹਾਂ ਬੁੱਧਵਾਰ ਦੀ ਰਾਤ ਨੂੰ ਪਿੰਡ `ਚ ਨਾਕਾ ਲਾ ਦਿੱਤਾ ਸੀ। ਦੋਵੇਂ ਮੁਲਜ਼ਮ ਵੱਖੋ-ਵੱਖਰੇ ਮੋਟਰਸਾਇਕਲਾਂ `ਤੇ ਸਨ ਤੇ ਉਹ ਨਾਕੇ `ਤੇ ਰੁਕੇ ਵੀ ਨਹੀਂ, ਜਦ ਕਿ ਉਨ੍ਹਾਂ ਨੂੰ ਰੁਕਣ ਲਈ ਆਖਿਆ ਗਿਆ ਸੀ।


ਤਦ ਉਨ੍ਹਾਂ ਵਿੱਚੋਂ ਇੱਕ ਬਸੰਤ ਨੇ ਪੁਲਿਸ `ਤੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀ। ਇੰਝ ਮੁਕਾਬਲਾ ਸ਼ੁਰੁ ਹੋ ਗਿਆ ਪਰ ਪੁਲਿਸ ਦੀ ਟੀਮ ਉਨ੍ਹਾਂ ਨੂੰ ਆਖ਼ਰ ਫੜ ਹੀ ਲਿਆ। ਉਨ੍ਹਾਂ ਕੋਲੋਂ 4.23 ਕਿਲੋਗ੍ਰਾਮ ਹੈਰੋਇਨ, ਇੱਕ ਪਿਸਤੌਲ, ਇੱਕ ਪਾਕਿਸਤਾਨੀ ਮੋਬਾਇਲ ਸਿਮ ਕਾਰਡ ਸਮੇਤ ਬਰਾਮਦ ਹੋਏ ਹਨ।


ਇੰਸਪੈਕਟਰ ਇੰਦਰਪ੍ਰੀਤ ਸਿੰਘ ਤਦ ਪੁਲਿਸ ਟੀਮ ਦੀ ਅਗਵਾਈ ਕਰ ਰਹੇ ਸਨ ਪਰ ਸਾਰਿਆਂ ਦਾ ਉੱਥੇ ਕੋਈ ਸੱਟ-ਫੇਟ ਲੱਗਣ ਤੋਂ ਬਚਾਅ ਹੋ ਗਿਆ।


ਸ੍ਰੀ ਬਾਜਵਾ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਨਸ਼ੇ ਦੀ ਇਹ ਖੇਪ ਪੰਜ ਦਿਨ ਪਹਿਲਾਂ ਸਰਹੱਦ ਪਾਰ ਤੋਂ ਬਰਾਮਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਕਿਸਾਨ ਲਾਹੌਰ ਲਾਗਲੇ ਪਿੰਡ ਮਨੀਹਾਲਾ ਦੇ ਇੱਕ ਸਮੱਗਲਰ ਹਾਰੂਨ ਮਸੀਹ ਦੇ ਸੰਪਰਕ ਵਿੱਚ ਸਨ।


ਏਆਈਜੀ ਨੇ ਦੱਸਿਆ ਦੇਸ਼ ਦੇ ਵੱਖੋ-ਵੱਖਰੇ ਭਾਗਾਂ ਵਿੱਚ ਨਸ਼ੀਲੇ ਪਦਾਰਥ ਪਾਕਿਸਤਾਨ ਤੋਂ ਹੀ ਸਮੱਗਲ ਹੋ ਕੇ ਆਉਂਦੇ ਹਨ। ਬਰਾਮਦ ਕੀਤੀ ਇਹ ਹੈਰੋਇਨ ਪੰਜਾਬ, ਚੰਡੀਗੜ੍ਹ ਅਤੇ ਮੁੰਬਈ `ਚ ਸਮੱਗਲ ਕੀਤੀ ਜਾਣੀ ਸੀ।


ਇਸੇ ਵਰ੍ਹੇ ਜੁਲਾਈ ਮਹੀਨੇ ਵੀ ਸਰਹੱਦ ਲਾਗਲੇ ਪਿੰਡ ਰਾਣੀਆਂ ਦੇ ਇੱਕ ਨਿਵਾਸੀ ਧੀਰ ਸਿੰਘ ਸਮੇਤ ਤਿੰਨ ਜਣਿਆਂ ਨੂੰ 3 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਤਦ ਉਨ੍ਹਾਂ ਮੰਨਿਆ ਸੀ ਕਿ ਪਾਕਿਸਤਾਨ ਦੇ ਇੱਕ ਸਮੱਗਲਰ ਫ਼ੈਜ਼ਲ ਨੇ ਉਨ੍ਹਾਂ ਨੂੰ ਫ਼ੇਸਬੁੱਕ ਰਾਹੀਂ ਸੰਪਰਕ ਕੀਤਾ ਸੀ।


ਕਾਊਂਟਰ-ਇੰਟੈਲੀਜੈਂਸ ਵਿੰਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ ਕਿ ਅਜਿਹੇ ਲੋਕਾਂ ਨੂੰ ਨਸਿ਼ਆਂ ਦੇ ਸਮੱਗਲਰ ਇੱਕ ਕਿਲੋਗ੍ਰਾਮ ਪੈਕੇਟ ਇੱਧਰ ਤੋਂ ਉੱਧਰ ਲਿਜਾਣ ਬਦਲੇ 50,000 ਰੁਪਏ ਤੋਂ 1 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕਰਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two farmers of border village in Asr held with 4 kg Heroin