ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ ਵਿਅਕਤੀ ਨਾਲ 8 ਲੱਖ ਦੀ ਧੋਖਾਧੜੀ ਕਰਨ ਵਾਲੇ ਦੋ ਜਣੇ ਦਿੱਲੀ ਤੋਂ ਕਾਬੂ

ਪੰਜਾਬੀ ਵਿਅਕਤੀ ਨਾਲ 8 ਲੱਖ ਦੀ ਧੋਖਾਧੜੀ ਕਰਨ ਵਾਲੇ ਦੋ ਜਣੇ ਦਿੱਲੀ ਤੋਂ ਕਾਬੂ

ਪੰਜਾਬ ਦੇ ਇੱਕ ਵਿਅਕਤੀ ਨਾਲ 8 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲੇ ਦੋ ਜਣਿਆਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਸ਼ਨਾਖ਼ਤ ਅੰਕਿਤ ਕੁਮਾਰ (24) ਨਿਵਾਸੀ ਮੋਹਨ ਗਾਰਡਨ - ਉੱਤਮ ਨਗਰ ਅਤੇ ਰਾਹੁਲ ਬਾਂਸਲ (24) ਵਾਸੀ ਗਾਂਧੀ ਨਗਰ ਵਜੋਂ ਹੋਈ ਹੈ। ਇਨ੍ਹਾਂ ਨੇ ਨਕਲੀ ਬੀਮਾ ਪਾਲਿਸੀਆਂ ਦੀ ਮਦਦ ਨਾਲ ਧੋਖਾਧੜੀ ਕੀਤੀ ਸੀ।


ਪੁਲਿਸ ਸਿ਼ਕਾਇਤ ਮੁਤਾਬਕ ਪੰਜਾਬ ਦੇ ਰਹਿਣ ਵਾਲੇ ਰਮੇਸ਼ ਚੰਦਰ ਖੁਰਾਨਾ ਨੂੰ ਅਕਤੂਬਰ 2015 `ਚ ਵੱਖੋ-ਵੱਖਰੇ ਮੋਬਾਇਲ ਨੰਬਰਾਂ ਤੋਂ ਅਚਾਨਕ ਫ਼ੋਨ ਕਾਲਾਂ ਆਉਣ ਲੱਗੀਆਂ, ਜਿਸ ਵਿੱਚ ਇਹ ਦਾਅਵਾ ਕੀਤਾ ਜਾਂਦਾ ਸੀ ਕਿ ਉਹ ਦਿੱਲੀ ਸਥਿਤ ਆਪਣੀ ਬੀਮਾ ਕੰਪਨੀ ਦੇ ਗਾਹਕ-ਸੰਪਰਕ ਵਿਭਾਗ ਤੋਂ ਬੋਲ ਰਿਹਾ ਹੈ। ਕਾਲ ਕਰਨ ਵਾਲਿਆਂ ਨੇ ਸ੍ਰੀ ਖੁਰਾਨਾ ਨੂੰ ਦੱਸਿਆ ਕਿ ਉਨ੍ਹਾਂ ਨੇ ਬੀਮਾ ਪਾਲਿਸੀਆਂ ਵਿੱਚ ਆਪਣਾ ਧਨ ਲਾਇਆ ਸੀ।


ਉਨ੍ਹਾਂ ਸ੍ਰੀ ਖੁਰਾਨਾ ਨੂੰ ਕਿਹਾ ਕਿ ਉਹ ਸਾਲ 2011 ਤੋਂ ਲੈ ਕੇ 2015 ਤੱਕ 3.56 ਰੁਪਏ ਤੋਂ ਵੱਧ ਰਕਮ ਦਾ ਕਲੇਮ ਲੈ ਸਕਦੇ ਹਨ। ਬਾਅਦ `ਚ ਉਨ੍ਹਾਂ ਸ੍ਰੀ ਖੁਰਾਨਾ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਕੁੱਲ 2.30 ਕਰੋੜ ਰੁਪਏ ਮਿਲਣਗੇ, ਜੇ ਉਹ ਇੱਕ ਵਾਰੀ `ਚ 8.86 ਲੱਖ ਰੁਪਏ ਸੱਤ ਵੱਖੋ-ਵੱਖਰੇ ਬੈਂਕ ਖਾਤਿਆਂ `ਚ ਜਮ੍ਹਾ ਕਰਵਾਉਣਗੇ।


ਪੁਲਿਸ ਦੇ ਵਧੀਕ ਕਮਿਸ਼ਨਰ (ਅਪਰਾਧ) ਅਜੀਤ ਸਿੰਗਲਾ ਨੇ ਦੱਸਿਆ ਕਿ ਸ੍ਰੀ ਖੁਰਾਨਾ ਨੇ ਜਿਹੜੇ ਸੱਤ ਖਾਤਿਆਂ ਵਿੱਚ ਰਕਮਾਂ ਜਮ੍ਹਾ ਕਰਵਾਈਆਂ ਸਨ, ਉਨ੍ਹਾਂ ਵਿੱਚੋਂ ਪੰਜ ਖਾਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ `ਤੇ ਖੋਲ੍ਹੇ ਗਏ ਸਨ। ਮੋਬਾਇਲ ਨਬੰਰ ਵੀ ਜਾਅਲੀ ਸ਼ਨਾਖ਼ਤਾਂ ਦੇ ਆਧਾਰ `ਤੇ ਰਜਿਸਟਰਡ ਕੀਤੇ ਗਏ ਸਨ।


ਇਨ੍ਹਾਂ ਨਕਦ ਲੈਣ-ਦੇਣ ਦਾ ਪਿੱਛਾ ਕਰਦਿਆਂ ਪੁਲਿਸ ਆਖ਼ਰ ਮੁਲਜ਼ਮਾਂ ਬਾਂਸਲ ਤੇ ਕੁਮਾਰ ਤੱਕ ਪੁੱਜ ਗਈ ਸੀ। ਦੋਵੇਂ ਮੁਲਜ਼ਮਾਂ ਕੋਲੋਂ 9 ਮੋਬਾਇਲ ਫ਼ੋਨ, 11 ਸਿਮ ਕਾਰਡ ਤੇ ਦੋ ਲੈਪਟੌਪ ਵੀ ਬਰਾਮਦ ਕੀਤੇ ਗਏ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two held for a fraud of 8 lakh with a Punjabi