ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਸ਼ਿਆਰਪੁਰ–ਚੰਡੀਗੜ੍ਹ ਸੜਕ 'ਤੇ ਹਾਦਸੇ ’ਚ ਦੋ ਮਰੇ

ਹੁਸ਼ਿਆਰਪੁਰ–ਚੰਡੀਗੜ੍ਹ ਸੜਕ 'ਤੇ ਹਾਦਸੇ ’ਚ ਦੋ ਮਰੇ। Photo: AJIT

ਕੱਲ੍ਹ ਦੇਰ ਰਾਤੀਂ ਹੁਸ਼ਿਆਰਪੁਰ–ਚੰਡੀਗੜ੍ਹ ਸੜਕ ’ਤੇ ਵਾਪਰੇ ਇੱਕ ਸੜਕ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਬੱਡੋਆਣ ਪਿੰਡ ਲਾਗੇ ਵਾਪਰਿਆ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਮਾਰੇ ਗਏ ਵਿਅਕਤੀਆਂ ਦੀ ਸ਼ਨਾਖ਼ਤ 60 ਸਾਲਾ ਬਲਜੀਤ ਸਿੰਘ ਵਾਸੀ ਮੁੱਗੋਵਾਲ ਅਤੇ 35 ਸਾਲਾ ਬਿੰਦਰ ਸਿੰਘ ਵਾਸੀ ਪਿੰਡ ਖੇੜਾ ਵਜੋਂ ਹੋਈ ਹੈ।

 

 

ਇਹ ਹਾਦਸਾ ਵਾਪਰਨ ਵੇਲੇ ਉਹ ਸੜਕ ਦੇ ਇੱਕ ਪਾਸੇ ਆਪਣਾ ਟਰੱਕ ਖੜ੍ਹਾ ਕਰ ਕੇ ਇੱਕ ਕੰਟੇਨਰ ’ਚੋਂ ਡੀਜ਼ਲ ਭਰ ਰਹੇ ਸਨ। ਇੰਨੇ ਨੂੰ ਪਿਛਲੇ ਪਾਸਿਓਂ ਇੱਕ ਟਰਾਲਾ ਆ ਕੇ ਉਨ੍ਹਾਂ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਲਜੀਤ ਸਿੰਘ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਬਿੰਦਰ ਸਿੰਘ ਨੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ’ਚ ਇਲਾਜ ਦੌਰਾਨ ਅੱਧੀ ਰਾਤ ਸਮੇਂ ਦਮ ਤੋੜਿਆ।

 

 

ਟਰਾਲੇ ਦਾ ਡਰਾਇਵਰ ਮੌਕੇ ਤੋਂ ਫਰ਼ਾਰ ਹੋ ਗਿਆ। ਇਸ ਮਾਮਲੇ ਦੀ ਜਾਂਚ ਏਐੱਸਆਈ ਦਲਜੀਤ ਕੁਮਾਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਟਰੱਕ ਦੇ ਕੋਈ ਰਿਫ਼ਲੈਕਟਰ ਨਹੀਂ ਲੱਗਾ ਹੋਇਆ ਸੀ।

 

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਲਜੀਤ ਸਿੰਘ ਤੇ ਬਿੰਦਰ ਸਿੰਘ ਦੋਵੇਂ ਚੌਲ਼ਾਂ ਦੀ ਫੱਕ ਖੰਨਾ 'ਚ ਲਾਹ ਕੇ ਪਰਤ ਰਹੇ ਸਨ ਕਿ ਉਨ੍ਹਾਂ ਨਾਲ ਇਹ ਭਾਣਾ ਵਰਤ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Killed in Hoshiarpur Chandigarh Road Mishap